ਫਰਾਂਸ ਦੇ ਵਲਡ ਵਾਰ ਦੌਰਾਨ ਸ਼ਹੀਦਾਂ ਨੂੰ ਗੋਰਾਇਆ ਨੇ ਭੇਟ ਕੀਤੇ ਸ਼ਰਧਾ ਦੇ ਫੁੱਲ

Monday, Apr 07, 2025 - 10:42 PM (IST)

ਫਰਾਂਸ ਦੇ ਵਲਡ ਵਾਰ ਦੌਰਾਨ ਸ਼ਹੀਦਾਂ ਨੂੰ ਗੋਰਾਇਆ ਨੇ ਭੇਟ ਕੀਤੇ ਸ਼ਰਧਾ ਦੇ ਫੁੱਲ

ਗੁਰਦਾਸਪੁਰ, (ਹਰਜਿੰਦਰ ਸਿੰਘ ਗੋਰਾਇਆ )- ਫਰਾਂਸ ਦੇ ਪੈਰਿਸ ਸ਼ਹਿਰ ਵਿੱਚ ਸੰਨ 1914/1918 ਦੀ ਵਿਸ਼ਵ ਵਲਡ ਵਾਰ ਦੌਰਾਨ ਸ਼ਹੀਦ ਹੋਏ ਸਮੁੱਚੇ ਫ਼ੌਜੀ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੰਜਾਬ ਦੇ ਸਰਹੱਦੀ ਜਿਲ੍ਹਾ ਗੁਰਦਾਸਪੁਰ ਦੇ ਜੰਮਪਲ ਜੋ ਮੌਜੂਦਾ ਫਰਾਂਸ ਵਿਚ ਡਿਪਟੀ ਮੇਅਰ ਦੀ ਸੇਵਾ ਨਿਭਾ ਰਿਹਾ ਰਣਜੀਤ ਸਿੰਘ ਗੋਰਾਇਆ ਦੇ ਉੱਦਮ ਸਦਕਾ ਨਾਲ ਸਹੀਦ ਫੌਜੀ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
 ਇਸ ਮੌਕੇ 'ਤੇ ਫੋਨ ਰਾਹੀਂ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਡਿਪਟੀ ਮੇਅਰ ਰਣਜੀਤ ਸਿੰਘ ਗੋਰਾਇਆ ਨੇ ਦੱਸਿਆ ਕੀ ਪਹਿਲੇ ਵਿਸ਼ਵ ਯੁੱਧ ਦੌਰਾਨ ਫ਼ਰਾਂਸ ਦੀ ਧਰਤੀ ’ਤੇ ਆਪਣੀ ਜਾਨ ਕੁਰਬਾਨ ਕਰਨ ਵਾਲੇ ਸਿੱਖ ਸਿਪਾਹੀਆਂ ਦੀ ਯਾਦ ਵਿੱਚ, ਪੈਰਿਸ ਦੇ ਆਰਕ ਦੋ ਤ੍ਰਿਉਂਫ਼ ਦੇ ਕੋਲ ਅਣਜਾਣ ਸਿਪਾਹੀ ਦੀ ਰੀਤੀ ਅਨੁਸਾਰ ਰਵਾਇਤੀ ਢੰਗ ਨਾਲ ਜਗਾਇਆ ਜਾਵੇਗਾ।


author

DILSHER

Content Editor

Related News