ਨਿਊਜ਼ੀਲੈਂਡ ਤੋਂ ਪੰਜਾਬੀ ਗੱਭਰੂ ਦੀ ਜੱਦੀ ਪਿੰਡ ਆਈ ਦੇਹ, ਰੋਂਦਾ ਦੇਖਿਆ ਨ੍ਹੀਂ ਜਾਂਦਾ ਪਰਿਵਾਰ (ਵੀਡੀਓ)
Thursday, Apr 10, 2025 - 10:51 PM (IST)

ਗੁਰਦਾਸਪੁਰ (ਗੁਰਪ੍ਰੀਤ) : ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਦੇ ਨੌਜਵਾਨ ਗੁਰਚਰਨ ਸਿੰਘ ਜੋ ਕਿ ਨਿਊਜ਼ੀਲੈਂਡ ਦੀ ਬਲੈਂਟਨ ਜੇਲ੍ਹ ਪੁਲਸ 'ਚ ਭਰਤੀ ਸੀ, ਦੀ ਬੀਤੇ ਦਿਨੀ 25 ਮਾਰਚ ਨੂੰ ਉੱਥੇ ਡਿਊਟੀ ਤੇ ਜਾਂਦੇ ਰਾਹ ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ, ਅੱਜ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਸੀ। ਅੱਜ ਉਸਦਾ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਨੌਜਵਾਨ ਗੁਰਚਰਨ ਸਿੰਘ ਸ਼ਾਦੀਸ਼ੁਦਾ ਸੀ ਅਤੇ ਉਸਦੀ ਇੱਕ ਬੇਟੀ ਵੀ ਹੈ।
ਕੁੜੀਆਂ ਛੇੜਨ ਮਗਰੋਂ ਚਲਾ'ਤੀਆਂ ਗੋਲੀਆਂ, ਸੜਕ ਵਿਚਾਲੇ ਪੈ ਗਿਆ ਖਿਲਾਰਾ (ਵੀਡੀਓ)
ਮ੍ਰਿਤਕ ਦੇ ਪਿਤਾ ਅਤੇ ਰਿਸ਼ਤੇਦਾਰਾ ਨੇ ਦੱਸਿਆ ਕਿ 11 ਸਾਲ ਪਹਿਲਾਂ ਸਟਡੀ ਵੀਜ਼ਾ ਤੇ ਗੁਰਚਰਨ ਨਿਊਜ਼ੀਲੈਂਡ ਗਿਆ ਸੀ ਤੇ ਉੱਥੇ ਮਿਹਨਤ ਕਰ ਆਪਣੀ ਕਾਬਲੀਅਤ ਦੀ ਬਦੌਲਤ ਨਿਊਜ਼ੀਲੈਂਡ ਪੁਲਸ ਵਿੱਚ ਪੜ੍ਹਾਈ ਤੋਂ ਬਾਅਦ ਅਫਸਰ ਵਜੋਂ ਨੌਕਰੀ ਹਾਸਲ ਕਰ ਲਈ ਤੇ ਉਸ ਨੂੰ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਜੇਲ੍ਹ ਅਫਸਰ ਦੇ ਤੌਰ 'ਤੇ ਨਿਯੁਕਤੀ ਮਿਲੀ। ਜਦਕਿ ਕਿ ਗੁਰਚਰਨ ਦੀ ਡਿਊਟੀ 'ਤੇ ਜਾਂਦੇ ਹੋਏ ਬੀਤੀ 25 ਮਾਰਚ ਨੂੰ ਨਿਊਜ਼ੀਲੈਂਡ ਵਿਖੇ ਉਸ ਵੇਲੇ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਸੀ। ਉੱਥੇ ਹੀ ਪਰਿਵਾਰ ਚ ਮਾਤਾ ਪਿਤਾ ਅਤੇ ਪਤਨੀ ਅਤੇ ਇੱਕ ਚਾਰ ਸਾਲ ਦੀ ਬੇਟੀ ਵੀ ਹੈ, ਜਿਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8