ਕੁੜੀ ਨੂੰ ਚਪੇੜਾਂ ਮਾਰਨ ਵਾਲੇ ASI ਤੇ ਮੁੱਖ ਮੁਨਸ਼ੀ ਖਿਲਾਫ ਹੋ ਗਈ ਵੱਡੀ ਕਾਰਵਾਈ

Tuesday, Apr 08, 2025 - 08:28 PM (IST)

ਕੁੜੀ ਨੂੰ ਚਪੇੜਾਂ ਮਾਰਨ ਵਾਲੇ ASI ਤੇ ਮੁੱਖ ਮੁਨਸ਼ੀ ਖਿਲਾਫ ਹੋ ਗਈ ਵੱਡੀ ਕਾਰਵਾਈ

ਬਟਾਲਾ (ਸਾਹਿਲ) : ਲੜਕੀ ਨੂੰ ਚਪੇੜਾਂ ਮਾਰਨ ਦੇ ਮਾਮਲੇ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿਚ ਇਕ ਏ.ਐੱਸ.ਆਈ ਅਤੇ ਮੁਖ ਮੁਨਸ਼ੀ ਨੂੰ ਐੱਸ.ਐੱਸ.ਪੀ ਬਟਾਲਾ ਦੇ ਹੁਕਮਾਂ ’ਤੇ ਸਸਪੈਂਡ ਕਰ ਦਿੱਤਾ ਗਿਆ ਹੈ। 

ਮੰਦਭਾਗੀ ਘਟਨਾ! ਸਰੋਵਰ 'ਚ ਡੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਹੋਈ ਮੌਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਇਕ ਵੀਡੀਓ ਵਾਇਰਲ ਹੋ ਰਹੀ ਸੀ ਤੇ ਵੀਡੀਓ ਵਿਚ ਇਕ ਏ.ਐੱਸ.ਆਈ ਲੜਕੀ ਨੂੰ ਚਪੇੜਾਂ ਮਾਰ ਰਿਹਾ ਸੀ ਅਤੇ ਘਟਨਾ ਵੇਲੇ ਏ.ਐੱਸ.ਆਈ ਦੇ ਨਾਲ ਹੈੱਡਕਾਂਸਟੇਬਲ ਜੋ ਥਾਣਾ ਸਿਟੀ ਵਿਚ ਮੁੱਖ ਮੁਨਸ਼ੀ ਲੱਗਾ  ਹੋਇਆ ਹੈ, ਵੀ ਨਾਲ ਸੀ। ਡੀ.ਐੱਸ.ਪੀ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਉਪਰੰਤ ਐੱਸ.ਐੱਸ.ਪੀ ਬਟਾਲਾ ਸੁਹੈਲ ਕਾਸਿਮ ਮੀਰ ਦੇ  ਹੁਕਮਾਂ ’ਤੇ ਲੜਕੀ ਨੂੰ ਚਪੇੜਾਂ ਮਾਰਨ ਵਾਲੇ ਏ.ਐੱਸ.ਆਈ ਜਗਤਾਰ ਸਿੰਘ ਅਤੇ ਮੁਖ ਮੁਨਸ਼ੀ ਮਨਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। 


ਵੱਡੀ ਖਬਰ! ਜ਼ਮੀਨੀ ਵਿਵਾਦ ਪਿੱਛੇ ਚੱਲੀਆਂ ਤਾੜ-ਤਾੜ ਗੋਲੀਆਂ, ਕਈ ਲੋਕ ਹੋਏ ਜ਼ਖਮੀ (ਵੀਡੀਓ)

ਇਥੇ ਇਹ ਦੱਸਦੇ ਚੱਲੀਏ ਕਿ ਵਾਇਰਲ ਵੀਡੀਓ ’ਚ ਮਾਮਲਾ ਸੋਮਵਾਰ ਦੀ ਰਾਤ ਦਾ ਹੋਣ ਦਾ ਸਾਹਮਣੇ ਆਇਆ ਹੈ। ਵੀਡੀਓ ਅਨੁਸਾਰ ਇੱਕ ਲੜਕੀ ਅਤੇ ਇੱਕ ਲੜਕਾ ਬੇਸੁੱਧ ਬੱਸ ਸਟੈਂਡ ਬਟਾਲਾ ’ਤੇ ਖੜੇ ਸਨ ਕਿ ਕਿਸੇ ਗੱਲ ਨੂੰ ਲੈ ਕੇ ਪੁਲਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਏਐੱਸਆਈ ਜਗਤਾਰ ਸਿੰਘ ਨੇ ਬੇਸੁਧ ਲੜਕੀ ਦੇ ਦੋ-ਤਿੰਨ ਚਪੇੜਾਂ ਜੜ ਦਿੱਤੀਆਂ ਅਤੇ ਉਕਤ ਚੌਕੀ ਇੰਚਾਰਜ ਜਦ ਲੜਕੀ ਨੂੰ ਚਪੇੜਾਂ ਮਾਰ ਰਿਹਾ ਸੀ ਤਾਂ ਉਸ ਦੇ ਨਾਲ ਮੁਨਸ਼ੀ ਮਨਪ੍ਰੀਤ ਸਿੰਘ ਵੀ ਉੱਥੇ ਖੜਾ ਸੀ। ਘਟਨਾ ਵੇਲੇ ਮੌਕੇ ‘ਤੇ ਮੌਜੂਦ ਕੁਝ ਪੱਤਰਕਾਰਾਂ ਨੇ ਉਸ ਘਟਨਾ ਨੂੰ ਕੈਮਰੇ ’ਚ ਕੈਦ ਕਰਨਾ ਚਾਹਿਆ ਤਾਂ ਉਕਤ ਏਐੱਸਆਈ ਤੇ ਹੈਂਡ ਕਾਂਸਟੇਬਲ ਨੇ ਪੱਤਰਕਾਰਾਂ ਨਾਲ ਵੀ ਬਦਸਲੂਕੀ ਕੀਤੀ।  ਉਧਰ ਉਕਤ ਵੀਡੀਓ ਵਾਇਰਲ ਹੋਣ ਤੇ ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਵੀਰ ਦੇ ਹੁਕਮਾਂ ਤੇ ਏਐੱਸਆਈ ਜਗਤਾਰ ਸਿੰਘ ਅਤੇ ਹੈਡ ਕਾਂਸਟੇਬਲ ਮਨਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News