DRI ਦੇ ਇਤਿਹਾਸ ’ਚ ਪਹਿਲੀ ਵਾਰ ਫੜਿਆ ਗਿਆ ਇੰਸਪੈਕਟਰ, ਮਾਮਲਾ ਕਰੇਗਾ ਹੈਰਾਨ

Saturday, Apr 12, 2025 - 01:40 PM (IST)

DRI ਦੇ ਇਤਿਹਾਸ ’ਚ ਪਹਿਲੀ ਵਾਰ ਫੜਿਆ ਗਿਆ ਇੰਸਪੈਕਟਰ, ਮਾਮਲਾ ਕਰੇਗਾ ਹੈਰਾਨ

ਅੰਮ੍ਰਿਤਸਰ (ਨੀਰਜ)-ਇਕ ਪਾਸੇ ਜਿੱਥੇ ਡਾਇਰੈਕਟੋਰੇਟ ਰੈਵੇਨਿਊ ਇੰਟੈਲੀਜੈਂਸ (DRI) ਇੰਸਪੈਕਟਰ ਮਨਜੀਤ ਸਿੰਘ (ਹਰਿਆਣਾ) ਅਤੇ ਉਸ ਦੇ ਸਾਥੀਆਂ ਦੀ ਹੈਰੋਇਨ ਸਮੇਤ ਗ੍ਰਿਫ਼ਤਾਰੀ ਕੀਤਾ ਜਾਣਾ ਪੰਜਾਬ ਪੁਲਸ ਦੇ ਸਪੈਸ਼ਲ ਸੈੱਲ ਲਈ ਇਕ ਵੱਡੀ ਸਫਲਤਾ ਹੈ ਅਤੇ ਹੋਣੀ ਵੀ ਚਾਹੀਦੀ ਹੈ, ਉੱਥੇ ਦੂਜੇ ਪਾਸੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਏਜੰਸੀਆਂ ਹੁਣ ਚਿੰਤਾ ਵਿਚ ਪੈ ਗਈਆਂ ਹਨ। ਏਜੰਸੀਆਂ ਇਹ ਵਿਸ਼ਲੇਸ਼ਣ ਕਰਨ ਵਿਚ ਲੱਗ ਗਈਆਂ ਹਨ ਕਿ ਆਖਿਰਕਾਰ ਇਕ ਅਜਿਹੀ ਏਜੰਸੀ ਜਿਸ ਦਾ ਨਾਮ ਹੈਰੋਇਨ, ਹਥਿਆਰਾਂ, ਸੋਨੇ ਦੀ ਸਮੱਗਲਿੰਗ, ਜਾਨਵਰਾਂ ਦੇ ਅੰਗਾਂ ਦੀ ਸਮੱਗਲਿੰਗ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਨੂੰ ਫੜਨ ਦੇ ਮਾਮਲੇ ਵਿਚ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਸੀ ਉਸ ਦਾ ਹੀ ਅਧਿਕਾਰੀ ਹੈਰੋਇਨ ਸਮੱਗਲਿੰਗ ਕਰਦੇ ਹੋਏ ਫੜਿਆ ਗਿਆ ਹੈ।

ਜਾਣਕਾਰੀ ਅਨੁਸਾਰ ਭਾਵੇ ਤਾਂ ਬੀ. ਐੱਸ. ਐੱਫ., ਪੰਜਾਬ ਪੁਲਸ, ਕਸਟਮ ਵਰਗੇ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹੈਰੋਇਨ ਸਮੱਗਲਿੰਗ ਕਰਦੇ ਹੋਏ ਫੜੇ ਜਾਂਦੇ ਰਹੇ ਪਰ ਡੀ. ਆਰ. ਆਈ. ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਵਿਭਾਗ ਦਾ ਹੀ ਇਕ ਇੰਸਪੈਕਟਰ ਹੈਰੋਇਨ ਸਮੱਗਲਿੰਗ ਵਿਚ ਸ਼ਾਮਲ ਪਾਇਆ ਗਿਆ ਹੈ, ਜਦਕਿ ਡੀ. ਆਰ. ਆਈ. ਵਿਭਾਗ ਵਿਚ ਕੇਂਦਰੀ ਏਜੰਸੀਆਂ ਦੇ ਕਾਬਿਲ, ਇਮਾਨਦਾਰ ਅਤੇ ਤਜਰਬੇਕਾਰ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਜਾਂਦੀ ਹੈ ਤਾਂ ਕਿ ਦੇਸ਼ ਦੀ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਨਾ ਹੋ ਸਕੇ।

ਇਹ ਵੀ ਪੜ੍ਹੋ-ਪਾਕਿ ਸਰਕਾਰ ਦੀ ਵੱਡੀ ਨਾਕਾਮੀ, 18 ਘੰਟੇ ਭੁੱਖੇ-ਪਿਆਸੇ ਬੈਠੇ ਸ਼ਰਧਾਲੂਆਂ ਦੀ ਨਹੀਂ ਲਈ ਸਾਰ

ਹਾਲ ਵਿਚ ਹੀ ਅੰਮ੍ਰਿਤਸਰ ਤਾਇਨਾਤ ਹੋਇਆ ਸੀ ਮਨਜੀਤ ਸਿੰਘ

ਡੀ. ਆਰ. ਆਈ. ਇੰਸਪੈਕਟਰ ਮਨਜੀਤ ਸਿੰਘ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ 24 ਸਾਲ ਮਨਜੀਤ ਸਿੰਘ ਹਾਲ ਹੀ ਵਿਚ ਅੰਮ੍ਰਿਤਸਰ ਦੇ ਡੀ. ਆਰ. ਆਈ. ਦਫਤਰ ਵਿਚ ਤਾਇਨਾਤ ਹੋਇਆ ਸੀ ਪਰ ਕਿਵੇਂ ਹੈਰੋਇਨ ਸਮੱਗਲਰਾਂ ਦੇ ਜਾਲ ਵਿਚ ਫਸ ਗਿਆ। ਇਹ ਵੀ ਜਾਂਚ ਦਾ ਵਿਸ਼ਾ ਹੈ ਪਰ ਪੁਲਸ ਵਲੋਂ ਕੀਤੀ ਗਈ ਜਾਂਚ ਵਿਚ ਦੱਸਿਆ ਗਿਅ ਹੈ ਕਿ ਮਨਜੀਤ ਸਿੰਘ ਆਪਣੇ ਸਾਥੀ ਰਵੀ ਕੁਮਾਰ (ਫਿਰੋਜ਼ਪੁਰ) ਨਾਲ ਮਿਲ ਕੇ ਹੈਰੋਇਨ ਦੀ ਖੇਪ ਨੂੰ ਬੁਲੇਟ ਮੋਟਰਸਾਈਕਲ ’ਤੇ ਟਿਕਾਣੇ ਲਗਾਉਣ ਦਾ ਕੰਮ ਕਰ ਰਹੇ ਸੀ। ਮਨਜੀਤ ਸਿੰਘ ਇੰਸਪੈਕਟਰ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਰਿਹਾ ਸੀ ਤਾਂ ਉੱਥੇ ਰਵੀ ਸਿੱਧੇ ਤੌਰ ’ਤੇ ਵਿਦੇਸ਼ੀ ਸਮੱਗਲਰਾਂ ਦੇ ਸੰਪਰਕ ਵਿਚ ਸੀ।

15 ਸਾਲ ਪਹਿਲਾਂ ਡੀ. ਆਰ. ਆਈ. ਨੇ ਫੜੀ ਸੀ 102 ਕਿਲੋ ਹੈਰੋਇਨ ਦੀ ਖੇਪ

ਪਹਿਲਾਂ ਡੀ. ਆਰ. ਆਈ. ਦੀ ਗੱਲ ਕਰੀਏ ਤਾਂ ਹੈਰੋਇਨ ਸਮੱਗਲਿੰਗ ਰੋਕਣ ਦੇ ਮਾਮਲੇ ਵਿਚ ਡੀ. ਆਰ. ਆਈ. ਦਾ ਚੰਗਾ ਨਾਮ ਰਿਹਾ ਹੈ। ਅੱਜ ਤੋਂ 15 ਸਾਲ ਪਹਿਲਾਂ ਡੀ. ਆਰ. ਆਈ ਨੇ ਹੀ ਉਸ ਸਮੇਂ ਦੀ ਹੈਰੋਇਨ ਦੀ ਸਾਰਿਆਂ ਤੋਂ ਵੱਡੀ ਖੇਪ 102 ਕਿਲੋ ਨੂੰ ਬਰਾਮਦ ਕੀਤਾ ਸੀ। ਉਸ ਸਮੇਂ ਡੀ. ਆਰ. ਆਈ. ਦਾ ਨੈਟਵਰਕ ਇਨ੍ਹਾਂ ਮਜ਼ਬੂਤ ਸੀ ਕਿ ਹੋਰ ਰਾਜ ਕੇਂਦਰ ਸਰਕਾਰ ਦੀਆਂ ਏਜੰਸੀਆਂ ਉਸ ਤਰ੍ਹਾਂ ਦੇ ਕੇਸ ਨਹੀਂ ਬਣਾ ਸਕਦੀਆਂ ਸੀ, ਜਿਵੇਂ ਡੀ. ਆਰ. ਆਈ. ਬਣਾਉਦੀਆਂ ਸੀ।ਇਕ ਵਾਰ ਤਾਂ ਬੀ. ਐੱਸ. ਐੱਫ. ਦੇ ਖਾਲੀ ਬੰਕਰ ਵਿਚ ਸਮੱਗਲਰਾਂ ਵਲੋਂ ਲੁਕਾਈ ਗਈ ਹੈਰੋਇਨ ਦੀ ਇੱਕ ਵੱਡੀ ਖੇਪ ਨੂੰ ਡੀ. ਆਰ. ਆਈ ਨੇ ਫੜਿਆ ਸੀ ਜੋ ਉਸ ਸਮੇਂ ਦਾ ਇਕ ਅਜੀਬ ਕੇਸ ਸੀ।

ਇਹ ਵੀ ਪੜ੍ਹੋ- ਪੰਜਾਬ ਦੇ ਸੀਨੀਅਰ IAS ਅਫ਼ਸਰਾਂ ਦੇ ਤਬਾਦਲੇ

ਕਈ ਸਾਲਾਂ ਤੋਂ ਨਹੀਂ ਕੀਤਾ ਡਰੱਗਜ਼ ਦਾ ਸੀਜਰ

ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਜਿੱਥੇ ਪਿਛਲੇ ਸਾਲਾਂ ਵਿਚ ਡੀ. ਆਰ. ਆਈ. ਵੱਡੇ ਡਰੱਗਜ਼ ਸੀਜਰ ਬਣਾਉਦੀਆਂ ਰਹੀਆਂ ਹਨ, ਉੱਥੇ ਪਿਛਲੇ ਕਈ ਸਾਲਾਂ ਤੋਂ ਡੀ. ਆਰ. ਆਈ. ਨੇ ਡਰੱਗਜ਼ ਸੀਜਰ ਦਾ ਕੋਈ ਖਾਸ ਕੇਸ ਨਹੀਂ ਬਣਾਇਆ ਹੈ ਜੋ ਕਈ ਸਵਾਲ ਖੜ੍ਹੇ ਕਰ ਰਿਹਾ ਹੈ, ਜਿਸ ਤਰ੍ਹਾਂ ਨਾਲ ਖੁਦ ਡੀ. ਆਰ. ਆਈ. ਦਾ ਇੰਸਪੈਕਟਰ ਹੀ ਹੈਰੋਇਨ ਸਮੱਗਲਰਾਂ ਨਾਲ ਮਿਲਿਆ ਹੋਇਆ ਸੀ, ਉਸ ਨੂੰ ਦੇਖ ਕੇ ਤਾਂ ਇਹ ਲੱਗਦਾ ਹੈ ਕਿ ਅਜਿਹੇ ਅਧਿਕਾਰੀਆਂ ਨੂੰ ਡਰੱਗਜ਼ ਸੀਜਰ ਬਣਾਉਣ ਦੀ ਕੀ ਜ਼ਰੂਰਤ ਹੈ, ਜਦੋਂ ਖੁਦ ਹੀ ਸਮੱਗਲਿੰਗ ਕਰ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਲੋਂ ਕਰੋੜਾਂ ਦੀ ਹੈਰੋਇਨ ਸਣੇ ਇਕ ਤਸਕਰ ਗ੍ਰਿਫ਼ਤਾਰ, DGP ਨੇ ਕੀਤੇ ਵੱਡੇ ਖੁਲਾਸੇ

ਹੋਰ ਅਧਿਕਾਰੀਆਂ ਤੋਂ ਵੀ ਹੋ ਸਕਦੀ ਹੈ ਪੁੱਛਗਿੱਛ

ਇੰਸਪੈਕਟਰ ਮਨਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਡੀ. ਆਰ. ਆਈ. ਅੰਮ੍ਰਿਤਸਰ ਦਫਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਸੰਭਵ ਹੋ ਸਕਦੀ ਹੈ, ਕਿਉਂਕਿ ਮਨਜੀਤ ਸਿੰਘ ’ਤੇ ਉਸ ਦੇ ਕਈ ਸੀਨੀਅਰ ਅਧਿਕਾਰੀ ਵੀ ਦਫਤਰ ਵਿਚ ਕੰਮ ਕਰਦੇ ਸੀ। ਆਖਿਰਕਾਰ ਉਨ੍ਹਾਂ ਨੂੰ ਮਨਜੀਤ ਸਿੰਘ ਦੀਆਂ ਗਤੀਵਿਧੀਆਂ ’ਤੇ ਸ਼ੱਕ ਕਿਉਂ ਨਹੀਂ ਹੋਇਆ ਇਹ ਵੀ ਇਕ ਸਵਾਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News