ਪਿਤਾ ਬਣੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ, ਪਤਨੀ ਨੇ ਦਿੱਤਾ ਧੀ ਨੂੰ ਜਨਮ (ਤਸਵੀਰਾਂ)

Wednesday, Dec 16, 2020 - 02:51 PM (IST)

ਪਿਤਾ ਬਣੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ, ਪਤਨੀ ਨੇ ਦਿੱਤਾ ਧੀ ਨੂੰ ਜਨਮ (ਤਸਵੀਰਾਂ)

ਸਪੋਰਟਸ ਡੈਸਕ : ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਪਿਤਾ ਬਣ ਗਏ ਹਨ। ਵਿਲੀਅਮਸਨ ਦੀ ਪਤਨੀ ਸਾਰਾ ਰਹੀਮ ਨੇ ਧੀ ਨੂੰ ਜਨਮ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਕ੍ਰਿਕਟਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਵਿਲੀਅਮਸਨ ਧੀ ਦੇ ਜਨਮ ਤੋਂ ਪਹਿਲਾਂ ਪੈਟਰਨਟੀ ਛੁੱਟੀ 'ਤੇ ਚਲੇ ਗਏ ਸਨ, ਜਿਸ ਕਾਰਨ ਵੈਸਟਇੰਡੀਜ਼ ਖ਼ਿਲਾਫ਼ ਦੂਜਾ ਟੈਸਟ ਮੈਚ ਨਹੀਂ ਖੇਡ ਸਕੇ ਸਨ, ਜਿਸ ਵਿਚ ਵਿੰਡੀਜ਼ ਟੀਮ ਨੂੰ ਹਾਰ ਮਿਲੀ।  

ਇਹ ਵੀ ਪੜ੍ਹੋ: ਪਤਨੀ ਅਤੇ ਬੱਚਿਆਂ ਨੂੰ ਛੱਡ ਇਸ ਕੁੜੀ ਦੇ ਪਿਆਰ 'ਚ ਪਏ ਆਸਟਰੇਲੀਆਈ ਗੇਂਦਬਾਜ਼ ਨਾਥਨ ਲਾਇਨ (ਤਸਵੀਰਾਂ)

 

 
 
 
 
 
 
 
 
 
 
 
 
 
 
 

A post shared by Kane Williamson (@kane_s_w)



ਵਿਲੀਅਮਸਨ ਨੇ ਇੰਸਟਾਗਰਾਮ 'ਤੇ ਆਪਣੀ ਧੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਆਪਣੇ ਪਰਿਵਾਰ ਵਿਚ ਇਕ ਸੁੰਦਰ ਬੱਚੀ ਦੇ ਸਵਾਗਤ ਲਈ ਬਹੁਤ ਖੁਸ਼ੀ ਹੋਈ।' ਇੰਸਟਾਗਰਾਮ 'ਤੇ ਕੁੱਝ ਮਿੰਟਾਂ ਪਹਿਲਾਂ ਸਾਂਝੀ ਕੀਤੀ ਗਈ ਤਸਵੀਰ ਨੂੰ 2 ਲੱਖ ਦੇ ਕਰੀਬ ਲੋਕਾਂ ਨੇ ਲਾਈਕ ਕੀਤਾ ਹੈ। ਉਥੇ ਹੀ ਵਿਲੀਅਮਸਨ ਦੇ ਅਣਗਿਣਤ ਪ੍ਰਸ਼ੰਸਕ ਉਨ੍ਹਾਂ ਨੂੰ ਧੀ ਦੇ ਜਨਮ 'ਤੇ ਵਧਾਈ ਵੀ ਦੇ ਰਹੇ ਹਨ।  

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਟਵਿਟਰ 'ਤੇ ਭਿੜੀਆਂ ਫੋਗਾਟ ਭੈਣਾਂ, ਬਬੀਤਾ ਦੇ ਕਿਸਾਨ ਵਿਰੋਧੀ ਟਵੀਟ 'ਤੇ ਵਿਨੇਸ਼ ਨੇ ਦਿੱਤੀ ਇਹ ਸਲਾਹ

PunjabKesari

ਧਿਆਨਦੇਣ ਯੋਗ ਹੈ ਕਿ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਟੈਸਟ ਵਿਚ ਵਿਲੀਅਮਸਨ ਨੇ ਕਰੀਅਰ ਦੀ ਸਭ ਤੋਂ ਉੱਤਮ 251 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਆਈ.ਸੀ.ਸੀ. ਦੀ ਨਵੀਨਤਮ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਵਿਰਾਟ ਕੋਹਲੀ ਦੇ ਬਰਾਬਰ ਪੁੱਜੇ ਸਨ। ਹਾਲੀਆ ਪ੍ਰਦਰਸ਼ਨ 'ਚ ਉਨ੍ਹਾਂ ਨੇ 812 ਤੋਂ 886 ਅੰਕ ਹਾਸਲ ਕਰ ਲਏ ਹਨ ।

ਇਹ ਵੀ ਪੜ੍ਹੋ: 14 ਜਨਵਰੀ ਤੱਕ ਵਿਆਹ ਹੋਏ ਬੰਦ, ਨਹੀਂ ਵੱਜਣਗੀਆਂ ਸ਼ਹਿਨਾਈਆਂ

PunjabKesari


author

cherry

Content Editor

Related News