ਨਿਊਜ਼ੀਲੈਂਡ ਦੇ ਸੁਰੱਖਿਆ ਅਧਿਕਾਰੀਆਂ ਨੇ ਕੀਤਾ ਗ੍ਰੀਨਪਾਰਕ ਦਾ ਮੁਆਇਨਾ

Wednesday, Nov 03, 2021 - 12:32 AM (IST)

ਨਿਊਜ਼ੀਲੈਂਡ ਦੇ ਸੁਰੱਖਿਆ ਅਧਿਕਾਰੀਆਂ ਨੇ ਕੀਤਾ ਗ੍ਰੀਨਪਾਰਕ ਦਾ ਮੁਆਇਨਾ

ਕਾਨਪੁਰ- ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 25 ਨਵੰਬਰ ਨੂੰ ਇੱਥੇ ਗ੍ਰੀਨਪਾਰਕ ਵਿਚ ਹੋਣ ਵਾਲੇ ਟੈਸਟ ਮੈਚ ਨੂੰ ਲੈ ਕੇ ਮੰਗਲਵਾਰ ਦੇਰ ਸ਼ਾਮ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੇ ਨਿਊਜ਼ੀਲੈਂਡ ਕ੍ਰਿਕਟ ਬੋਰਡ ਦੇ ਸੁਰੱਖਿਆ ਅਧਿਕਾਰੀਆਂ ਨੇ ਟੈਸਟ ਮੈਚ ਦੀਆਂ ਤਿਆਰੀਆਂ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਗ੍ਰੀਨਪਾਰਕ ਸਟੇਡੀਅਮ ਪਹੁੰਚੇ ਬੀ. ਸੀ. ਸੀ. ਆਈ. ਤੇ ਨਿਊਜ਼ੀਲੈਂਡ ਦੇ ਸੁਰੱਖਿਆ ਦਲ ਨੇ ਉੱਤਰ ਪ੍ਰਦੇਸ਼ ਕ੍ਰਿਕਟ ਐਸੋਸ਼ੀਏਸ਼ਨ ਦੇ ਅਹੁਦੇਦਾਰਾਂ ਨਾਲ ਸੁਰੱਖਿਆ ਸਬੰਧੀ ਇੰਤਜ਼ਾਮ ਦੀ ਜਾਣਕਾਰੀ ਹਾਸਲ ਕੀਤੀ। ਨਿਊਜ਼ੀਲੈਂਡ ਦੇ ਕੋਵਿਡ ਮੈਡੀਕਲ ਅਸਫਰ ਮਾਈਕ ਸੈਂਡਲ ਤੇ ਟੀਮ ਮੈਨੇਜਰ ਐਂਡਿਊ ਲਵ ਦੇ ਨਾਲ ਬੀ. ਸੀ. ਸੀ. ਆਈ. ਦੇ ਸੁਰੱਖਿਆ ਅਫਸਰ ਵੀਰ ਸਿੰਘ, ਆਰ ਵੇਂਕਟੇਸ਼ ਤੇ ਬੀ ਲੋਕੇਸ਼ ਨੇ ਸਟੇਡੀਅਮ, ਨਿਊ ਪਲੇਅਰ ਪਵੇਲੀਅਨ, ਹੋਟਲ, ਮਾਰਗ ਦਾ ਮੁਆਇਨਾ ਕਰਕੇ ਵੀਡੀਓਗ੍ਰਾਫੀ ਕੀਤੀ।

ਇਹ ਖ਼ਬਰ ਪੜ੍ਹੋ- T20 WC, SA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ

PunjabKesari
ਉਨ੍ਹਾਂ ਨੇ ਖਿਡਾਰੀਆਂ ਦੇ ਬੈਠਣ ਦੀ ਵਿਵਸਥਾ, ਹੋਟਲ ਵਿਚ ਰੁਕਣ ਤੇ ਮੈਚ ਦੇ ਦੌਰਾਨ ਖਿਡਾਰੀਆਂ ਦੇ ਆਲੇ-ਦੁਆਲੇ ਰਹਿਣ ਵਾਲੇ ਦੀ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ ਸੁਰੱਖਿਆ ਦਲ ਦੇ ਨਾਲ ਉਨ੍ਹਾਂ ਨੇ ਮੀਡੀਆ ਸੇਂਟਰ, ਕੁਮੈਂਟ੍ਰੀ ਬਾਕਸ ਦਾ ਵੀ ਮੁਆਇਨਾ ਕੀਤਾ, ਜਿਸਦੀ ਰਿਪੋਰਟ ਉਹ ਜਲਦ ਹੀ ਨਿਊਜ਼ੀਲੈਂਡ ਤੇ ਬੀ. ਸੀ. ਸੀ. ਆਈ. ਨੂੰ ਸੌਂਪਣਗੇ। ਇਸ ਵਿਚ ਯੂ. ਪੀ. ਸੀ. ਏ. ਨੇ 25 ਨਵੰਬਰ ਤੋਂ ਗ੍ਰੀਨਪਾਰਕ ਸਟੇਡੀਅਮ ਵਿਚ ਪ੍ਰਸਤਾਵਿਤ ਭਾਰਤ ਤੇ ਬਨਾਮ ਨਿਊਜ਼ੀਲੈਂਡ ਟੈਸਟ ਮੈਚ ਦੇ ਲਈ ਸਟੇਡੀਅਮ ਨੂੰ ਨਵੀਨੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਇਹ ਖ਼ਬਰ ਪੜ੍ਹੋ-UAE 'ਚ IPL ਖੇਡਣ ਨਾਲ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਹੋਇਆ ਫਾਇਦਾ : ਸਾਊਦੀ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News