ਕੋਵਿਡ-19 ਦੇ ਕਈ ਮਾਮਲਿਆਂ ਤੋਂ ਬਾਅਦ ਨਿਊਜ਼ੀਲੈਂਡ ਥਾਮਸ ਕੱਪ ਫਾਈਨਲ ਤੋਂ ਹਟਿਆ

05/05/2022 5:19:23 PM

ਨਵੀਂ ਦਿੱਲੀ (ਭਾਸ਼ਾ)- ਨਿਊਜ਼ੀਲੈਂਡ ਬੈਡਮਿੰਟਨ ਟੀਮ ਨੇ ਆਪਣੇ ਕਈ ਖਿਡਾਰੀਆਂ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 8 ਮਈ ਤੋਂ ਬੈਂਕਾਕ ’ਚ ਸ਼ੁਰੂ ਹੋਣ ਵਾਲੇ ਥਾਮਸ ਕੱਪ ਫਾਈਨਲਸ ਦੇ 32ਵੇਂ ਸੈਸ਼ਨ ’ਚੋਂ ਹਟਣ ਦਾ ਫੈਸਲਾ ਕੀਤਾ। ਹੁਣ ਗਰੁੱਪ ਡੀ ’ਚ ਨਿਊਜ਼ੀਲੈਂਡ ਦੀ ਜਗ੍ਹਾ ਅਮਰੀਕੀ ਬੈਡਮਿੰਟਨ ਟੀਮ ਲਵੇਗੀ।

ਖੇਡ ਦੀ ਸੰਚਾਲਨ ਸੰਸਥਾ ਬੀ. ਡਬਲਯੂ. ਐੱਫ. ਨੇ ਬੁੱਧਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਟੀਮ ਨਿਊਜ਼ੀਲੈਂਡ ਨੇ ਆਪਣੀ ਟੀਮ ਦੇ ਕਈ ਖਿਡਾਰੀਆਂ ਦੀ ਗੈਰ-ਮੌਜੂਦਗੀ ਕਾਰਨ ਬੀ. ਡਬਲਯੂ. ਐੱਫ. ਥਾਮਸ ਕੱਪ ਫਾਈਨਲ 2022 ਤੋਂ ਹਟਣ ਦਾ ਫੈਸਲਾ ਕੀਤਾ। ਇਸ ਦੇ ਅਨੁਸਾਰ ਟੀਮ ਅਮਰੀਕਾ ਨੇ ਭਾਗੀਦਾਰੀ ਦੀ ਪੁਸ਼ਟੀ ਕੀਤੀ ਅਤੇ ਉਹ ਗਰੁੱਪ ਡੀ ’ਚ ਜਾਪਾਨ, ਮਲੇਸ਼ੀਆ ਅਤੇ ਇੰਗਲੈਂਡ ਦੇ ਨਾਲ ਸ਼ਾਮਿਲ ਹੋਵੇਗਾ।

ਹਾਲਾਂਕਿ ਬੀ. ਡਬਲਯੂ. ਡੀ. ਨੇ ਨਿਊਜ਼ੀਲੈਂਡ ਦੇ ਖਿਡਾਰੀਆਂ ਦੀ ਗੈਰ-ਮੌਜੂਦਗੀ ਦੇ ਪਿੱਛੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਪਰ ਬੈਡਮਿੰਟਨ ਨਿਊਜ਼ੀਲੈਂਡ ਨੇ ਕਿਹਾ ਕਿ ਕਈ ਖਿਡਾਰੀਆਂ ਦੇ ਕੋਵਿਡ-19 ਪਾਜ਼ੇਟਿਵ ਆਉਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ। ਭਾਰਤੀ ਪੁਰਸ਼ ਟੀਮ ਗਰੁੱਪ ਸੀ ’ਚ ਚੀਨੀ ਤਾਈਪੇ, ਜਰਮਨੀ ਅਤੇ ਕੈਨੇਡਾ ਦੇ ਨਾਲ ਸ਼ਾਮਿਲ ਹੈ।


cherry

Content Editor

Related News