ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 17 ਦੌੜਾਂ ਨਾਲ ਹਰਾਇਆ, ਟੀ-20 ਸੀਰੀਜ਼ 1-1 ਨਾਲ ਰਹੀ ਬਰਾਬਰ
Sunday, Dec 31, 2023 - 02:35 PM (IST)
ਮਾਊਂਟ ਮੌਂਗਾਨੁਈ : ਮਿਸ਼ੇਲ ਸੈਂਟਨਰ ਅਤੇ ਜਿੰਮੀ ਨੀਸ਼ਾਮ ਵਿਚਾਲੇ 46 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਐਤਵਾਰ ਨੂੰ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਡਕਵਰਥ ਲੁਈਸ ਵਿਧੀ ਦੀ ਵਰਤੋਂ ਕਰਦੇ ਹੋਏ ਬੰਗਲਾਦੇਸ਼ ਨੂੰ 17 ਦੌੜਾਂ ਨਾਲ ਹਰਾਇਆ। ਇਸ ਨਾਲ ਬੰਗਲਾਦੇਸ਼ ਦੀ ਨਿਊਜ਼ੀਲੈਂਡ 'ਚ ਪਹਿਲੀ ਸੀਰੀਜ਼ ਜਿੱਤਣ ਦੀਆਂ ਉਮੀਦਾਂ ਟੁੱਟ ਗਈਆਂ ਅਤੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਰਹੀ।
ਇਹ ਵੀ ਪੜ੍ਹੋ : ਅਨਹਤ ਨੇ ਸਕਾਟਿਸ਼ ਜੂਨੀਅਰ ਓਪਨ ਸਕੁਐਸ਼ 'ਚ ਅੰਡਰ-19 ਕੁੜੀਆਂ ਦਾ ਖਿਤਾਬ ਜਿੱਤਿਆ
ਬੰਗਲਾਦੇਸ਼ ਦੀ ਪੂਰੀ ਟੀਮ 19.2 ਓਵਰਾਂ 'ਚ 110 ਦੌੜਾਂ 'ਤੇ ਸਿਮਟ ਗਈ। ਕਪਤਾਨ ਨਜ਼ਮੁਲ ਸ਼ਾਂਤੋ 17 ਦੌੜਾਂ ਬਣਾ ਕੇ ਟੀਮ ਵੱਲੋਂ ਸਭ ਤੋਂ ਵੱਧ ਸਕੋਰਰ ਰਹੇ। ਸਿਰਫ਼ ਪੰਜ ਬੱਲੇਬਾਜ਼ ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕੇ। ਇਸ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦਾ ਟਾਪ ਆਰਡਰ ਫਿਰ ਢਹਿ-ਢੇਰੀ ਹੋ ਗਿਆ ਅਤੇ ਨੌਵੇਂ ਓਵਰ 'ਚ ਟੀਮ ਦਾ ਸਕੋਰ ਪੰਜ ਵਿਕਟਾਂ 'ਤੇ 49 ਦੌੜਾਂ ਸੀ। ਪਰ ਨੀਸ਼ਮ (ਅਜੇਤੂ 28 ਦੌੜਾਂ) ਅਤੇ ਸੈਂਟਨਰ (ਅਜੇਤੂ 18 ਦੌੜਾਂ) ਨੇ ਮਿਲ ਕੇ ਨਿਊਜ਼ੀਲੈਂਡ ਨੂੰ 15ਵੇਂ ਓਵਰ ਤੱਕ ਪੰਜ ਵਿਕਟਾਂ 'ਤੇ 95 ਦੌੜਾਂ ਦੇ ਸਕੋਰ ਤੱਕ ਪਹੁੰਚਾ ਦਿੱਤਾ।
ਇਹ ਵੀ ਪੜ੍ਹੋ : ਲੱਗਾ ਨਹੀਂ ਸੀ ਕਿ ਵਿਸ਼ਵ ਕੱਪ ਖੇਡ ਸਕਾਂਗਾ, ਵਿਸ਼ਵ ਕੱਪ ’ਚ ਵਾਪਸੀ ’ਤੇ KLਰਾਹੁਲ ਨੇ ਕਿਹਾ
ਇਸ ਤੋਂ ਬਾਅਦ ਮੀਂਹ ਪਿਆ ਅਤੇ ਮੈਚ ਖਤਮ ਹੋ ਗਿਆ। ਨਿਊਜ਼ੀਲੈਂਡ ਨੂੰ ਡਕਵਰਥ ਲੁਈਸ ਵਿਧੀ ਦੀ ਵਰਤੋਂ ਕਰਦੇ ਹੋਏ 14.4 ਓਵਰਾਂ ਵਿੱਚ 79 ਦੌੜਾਂ ਦੀ ਲੋੜ ਸੀ ਅਤੇ ਟੀਮ ਇਸ ਸਕੋਰ ਤੋਂ ਅੱਗੇ ਸੀ। ਬੰਗਲਾਦੇਸ਼ ਨੇ ਪਹਿਲਾ ਮੈਚ ਪੰਜ ਵਿਕਟਾਂ ਨਾਲ ਜਿੱਤਿਆ ਸੀ ਜਦਕਿ ਦੂਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਬੰਗਲਾਦੇਸ਼ ਨੇ ਭਾਵੇਂ ਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਹਾਰੀ ਹੋਵੇ ਅਤੇ ਟੀ-20 ਸੀਰੀਜ਼ ਡਰਾਅ ਕਰ ਲਈ ਹੋਵੇ, ਪਰ ਉਸ ਨੇ ਨਿਊਜ਼ੀਲੈਂਡ 'ਚ ਦੋਵਾਂ ਫਾਰਮੈਟਾਂ 'ਚ ਪਹਿਲੀ ਜਿੱਤ ਹਾਸਲ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।