ਨਿਊਜ਼ੀਲੈਂਡ ਨੇ ਦੂਜੇ ਟੀ-20 ''ਚ ਇੰਗਲੈਂਡ ਨੂੰ ਹਰਾਇਆ

Sunday, Nov 03, 2019 - 09:51 PM (IST)

ਨਿਊਜ਼ੀਲੈਂਡ ਨੇ ਦੂਜੇ ਟੀ-20 ''ਚ ਇੰਗਲੈਂਡ ਨੂੰ ਹਰਾਇਆ

ਵੇਲਿੰਗਟਨ— ਕੋਲਿਨ ਡੀ ਗ੍ਰੈਂਡਹੋਮ ਦੀ ਧਮਾਕੇਦਾਰ ਬੱਲੇਬਾਜ਼ੀ ਤੋਂ ਬਾਅਦ ਸ਼ਾਨਦਾਰ ਫੀਲਡਿੰਗ ਦੇ ਦਮ 'ਤੇ ਨਿਊਜ਼ੀਲੈਂਡ ਦੀ ਟੀਮ ਨੇ ਐਤਵਾਰ ਨੂੰ ਇੱਥੇ ਦੂਜੇ ਮੁਕਾਬਲੇ 'ਚ ਇੰਗਲੈਂਡ ਨੂੰ 21 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਗ੍ਰੈਂਡਹੋਮ ਨੇ 12 ਗੇਂਦਾਂ 'ਚ ਤਿੰਨ ਛੱਕਿਆਂ ਤੇ ਇਕ ਚੌਕੇ ਦੀ ਮਦਦ ਨਾਲ 28 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਣ ਤੋਂ ਬਾਅਦ ਚਾਰ ਸ਼ਾਨਦਾਰ ਕੈਚ ਕੀਤੇ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਨਿਊਜ਼ੀਲੈਂਡ ਨੇ 20 ਓਵਰ 'ਚ 8 ਵਿਕਟਾਂ 'ਤੇ 176 ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਦੀ ਪੂਰੀ ਟੀਮ ਨੂੰ 19.5 ਓਵਰਾਂ 'ਚ 155 ਦੌੜਾਂ 'ਤੇ ਢੇਰ ਕਰ ਦਿੱਤਾ। ਅਨੁਭਵੀ ਰੋਸ ਟੇਲਰ ਨੇ ਵੀ 28 ਦੌੜਾਂ ਦਾ ਯੋਗਦਾਨ ਦਿੱਤਾ। ਇੰਗਲੈਂਡ ਦੇ ਲਈ ਕ੍ਰਿਸ ਜੋਰਡਨ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਸ ਨੇ ਚਾਰ ਓਵਰਾਂ 'ਚ 23 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਟੀ-20 ਸੀਰੀਜ਼ ਦਾ ਹੁਣ ਤੀਜਾ ਮੈਚ 5 ਨਵੰਬਰ ਨੂੰ ਨੈਲਸਨ 'ਚ ਖੇਡਿਆ ਜਾਵੇਗਾ। ਮੈਨ ਆਫ ਦਿ ਮੈਚ ਸੇਂਟੇਨਰ ਨੇ ਚਾਰ ਓਵਰ 'ਚ 25 ਦੌੜਾਂ 'ਤੇ ਚਿੰਨ ਵਿਕਟਾਂ ਹਾਸਲ ਕੀਤੀਆਂ।

PunjabKesari


author

Gurdeep Singh

Content Editor

Related News