ਨਿਊਜ਼ੀਲੈਂਡ ਨੇ ਨੀਦਰਲੈਂਡ ਵਿਰੁੱਧ ਘਰੇਲੂ ਸੀਰੀਜ਼ ਲਈ ਵਨ ਡੇ ਤੇ ਟੀ20 ਟੀਮ ਦਾ ਕੀਤਾ ਐਲਾਨ

Wednesday, Mar 16, 2022 - 09:29 PM (IST)

ਨਿਊਜ਼ੀਲੈਂਡ ਨੇ ਨੀਦਰਲੈਂਡ ਵਿਰੁੱਧ ਘਰੇਲੂ ਸੀਰੀਜ਼ ਲਈ ਵਨ ਡੇ ਤੇ ਟੀ20 ਟੀਮ ਦਾ ਕੀਤਾ ਐਲਾਨ

ਨਵੀਂ ਦਿੱਲੀ- ਨਿਊਜ਼ੀਲੈਂਡ ਨੇ ਨੀਦਰਲੈਂਡ ਵਿਰੁੱਧ ਆਗਾਮੀ ਘਰੇਲੂ ਸੀਰੀਜ਼ ਦੇ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਤਿੰਨ ਵਨ ਡੇ ਅਤੇ ਇਕ ਟੀ-20 ਮੈਚ ਸ਼ਾਮਿਲ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਵਿਚ ਹਿੱਸੇਦਾਰੀ ਦੇ ਵਿਚਾਲੇ ਮੌਜੂਦਾ ਕਪਤਾਨ ਕੇਨ ਵਿਲੀਅਮਸਨ ਸਮੇਤ 12 ਫਰੰਟਲਾਈਨ ਖਿਡਾਰੀ ਸੀਰੀਜ਼ ਵਿਚ ਸ਼ਾਮਲ ਨਹੀਂ ਹੋਣਗੇ। ਇਸ ਲਈ ਟਾਮ ਲੈਥਮ ਨੂੰ ਕਪਤਾਨ ਬਣਾਇਆ ਗਿਆ ਹੈ ਅਤੇ ਵਿਕਟਕੀਪਰ- ਬੱਲੇਬਾਜ਼ ਦੇ ਕੋਲ ਖੁਦ ਨੂੰ ਸਾਬਿਤ ਕਰਨ ਦਾ ਇਹ ਵਧੀਆ ਮੌਕਾ ਹੋਵੇਗਾ।

PunjabKesari

ਇਹ ਖ਼ਬਰ ਪੜ੍ਹੋ- PAK v AUS :  ਬਾਬਰ ਤੇ ਰਿਜ਼ਵਾਨ ਦੇ ਸੈਂਕੜਿਆਂ ਨਾਲ ਪਾਕਿ ਨੇ ਦੂਜਾ ਟੈਸਟ ਕੀਤਾ ਡਰਾਅ
ਇਸ ਵਿਚਾਲੇ ਸਫੇਦ ਗੇਂਦ ਦੀ ਸੀਰੀਜ਼ 25 ਮਾਰਚ ਤੋਂ ਸ਼ੁਰੂ ਹੋ ਰਹੀ ਹੈ, ਜਦਕਿ ਆਖਰੀ ਮੈਚ 4 ਅਪ੍ਰੈਲ ਨੂੰ ਹੋਵੇਗਾ। ਕੇਨ ਵਿਲੀਅਮਸਨ, ਟ੍ਰੇਂਟ ਬੋਲਟ, ਮਿਸ਼ੇਲ ਸੇਂਟਨਰ, ਡੇਵੋਨ ਕਾਨਵੇ, ਡੇਰਿਲ ਮਿਸ਼ੇਲ, ਲਾਕੀ, ਟਿਮ ਸਾਊਦੀ, ਐਡਮ ਮਿਲਨੇ, ਟਿਮ ਸੇਫਰਟ, ਜੇਮਸ ਨੀਸ਼ਮ, ਫਿਨ ਐਲਨ ਅਤੇ ਗਲੇਨ ਫਿਲਿਪਸ ਆਈ. ਪੀ. ਐੱਲ. 2022 ਦੇ ਵਿਚ ਨੀਦਰਲੈਂਡ ਸੀਰੀਜ਼ ਤੋਂ ਗਾਇਬ ਰਹਿਣਗੇ, ਜੋ 26 ਮਾਰਚ ਤੋਂ 29 ਮਈ ਤੱਕ ਖੇਡਿਆ ਜਾਵੇਗਾ। ਵੱਡੇ ਖਿਡਾਰੀਆਂ ਦੀ ਗੈਰ-ਮੌਜੂਦਗੀ 'ਚ ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਮਾਈਕਲ ਬ੍ਰੇਸਵੇਲ ਅਤੇ ਡੇਨ ਕਲੀਵਰ ਨੂੰ ਪਹਿਲੀ ਵਾਰ ਟੀਮ ਵਿਚ ਸ਼ਾਮਿਲ ਕੀਤਾ। ਟੀਮ ਦੇ ਕੋਲ ਈਸ਼ ਸੋਢੀ, ਮਾਰਟਿਨ ਗੁਪਟਿਲ, ਰਾਸ ਟੇਲਰ ਅਤੇ ਕਾਈਲ ਜੈਮੀਸਨ ਦੇ ਰੂਪ ਵਿਚ ਕੁਝ ਪ੍ਰਮੁੱਖ ਚਿਹਰੇ ਵੀ ਹਨ। ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਇਹ ਸੀਰੀਜ਼ ਅੰਤਰਰਾਸ਼ਟਰੀ ਕ੍ਰਿਕਟ ਵਿਚ ਟੇਲਰ ਦੇ ਆਖਰੀ ਕਾਰਜਕਾਲ ਨੂੰ ਅਭਿਨੈ ਦੀ ਨਿਸ਼ਾਨਦੇਹੀ ਕਰੇਗੀ ਅਤੇ ਉਹ ਆਪਣੇ ਕਾਰਜਕਾਲ ਨੂੰ ਸ਼ਾਨਦਾਰ ਤਰੀਕੇ ਨਾਲ ਖਤਮ ਕਰਨਾ ਚਾਹੇਗਾ।

PunjabKesari

ਇਹ ਖ਼ਬਰ ਪੜ੍ਹੋ-ਡੈਬਿਊ ਕਰਨਗੇ ਰਵੀਚੰਦਰ, ਅਰਜਨਟੀਨਾ ਵਿਰੁੱਧ ਮੁਕਾਬਲੇ ਲਈ ਭਾਰਤੀ ਹਾਕੀ ਟੀਮ ਗੁਰਜੰਤ ਦੀ ਵਾਪਸੀ
ਨੀਦਰਲੈਂਡ ਵਿਰੁੱਧ ਨਿਊਜ਼ੀਲੈਂਡ ਦੀ ਵਨ ਡੇ ਟੀਮ:-
ਟਾਮ ਲਾਥਮ (ਕਪਤਾਨ-ਵਿਕਟਕੀਪਰ), ਡਗ ਬ੍ਰੇਸਵੇਲ, ਮਾਈਕਲ ਬ੍ਰੇਸਵੇਲ, ਮਾਰਕ ਚੈਪਮੈਨ, ਕਾਲਿਨ ਡੀ ਗ੍ਰੈਂਡਹੋਮ, ਮਾਰਟਿਨ ਗੁਪਟਿਲ, ਮੈਟ ਹੈਨਰੀ, ਕਾਇਲ ਜੈਮੀਸਨ, ਹੈਨਰੀ ਨਿਕੋਲਸ, ਈਸ਼ ਸੋਢੀ, ਰੋਸ ਟੇਲਰ, ਬਲੇਅਰ ਟਿਕਨਰ, ਵਿਲ ਯੰਗ।
ਨੀਦਰਲੈਂਡ ਵਿਰੁੱਧ ਨਿਊਜ਼ੀਲੈਂਡ ਦੀ ਟੀ-20 ਟੀਮ:-
ਟਾਮ ਲੈਥਮ (ਕਪਤਾਨ-ਵਿਕਟਕੀਪਰ), ਡਗ ਬ੍ਰੇਸਵੈਲ, ਮਾਈਕਲ ਬ੍ਰੇਸਵੇਲ, ਮਾਰਕ ਚੈਪਮੈਨ, ਡੇਨ ਕਲੀਵਰ (ਵਿਕਟਕੀਪਰ), ਕਾਲਿਨ ਡੀ ਗ੍ਰੈਂਡਹੋਮ, ਮਾਰਟਿਨ ਗੁਪਟਿਲ, ਮੈਟ ਹੈਨਰੀ, ਸਕਾਟ ਕੁਗਲੇਈਜਨ, ਬੇਨ ਸੀਅਰਜ਼, ਈਸ਼ ਸੋਢੀ, ਬਲੇਅਰ ਟਿਕਰ, ਵਿਲ ਯੰਗ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News