ਨਿਊਜ਼ੀਲੈਂਡ-ਏ ਨੇ ਭਾਰਤ-ਏ ਵਿਰੁੱਧ 5 ਵਿਕਟਾਂ ''ਤੇ ਬਣਾਈਆਂ 276 ਦੌੜਾਂ

Saturday, Feb 08, 2020 - 02:13 AM (IST)

ਨਿਊਜ਼ੀਲੈਂਡ-ਏ ਨੇ ਭਾਰਤ-ਏ ਵਿਰੁੱਧ 5 ਵਿਕਟਾਂ ''ਤੇ ਬਣਾਈਆਂ 276 ਦੌੜਾਂ

ਲਿੰਕਨ— ਭਾਰਤ-ਏ ਦੇ ਗੇਂਦਬਾਜ਼ਾਂ ਨੇ ਨਿਯਮਿਤ ਫਰਕ 'ਤੇ ਵਿਕਟਾਂ ਲਈਆਂ ਪਰ ਮੱਧਕ੍ਰਮ ਦੇ ਬੱਲੇਬਾਜ਼ ਗਲੇਨ ਫਿਲਿਪਸ ਦੇ ਅਰਧ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ-ਏ ਨੇ ਦੂਜੇ ਗੈਰ-ਅਧਿਕਾਰਤ ਟੈਸਟ ਦੇ ਪਹਿਲੇ ਦਿਨ 5 ਵਿਕਟਾਂ 'ਤੇ 276 ਦੌੜਾਂ ਬਣਾ ਲਈਆਂ। ਫਿਲਿਪਸ ਨੇ 9 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 80 ਗੇਂਦਾਂ ਵਿਚ 65 ਦੌੜਾਂ ਬਣਾਈਆਂ, ਜਦਕਿ ਡੈਨ ਕਲੀਵੇਰ ਨੇ 115 ਗੇਂਦਾਂ ਵਿਚ ਅਜੇਤੂ 46 ਦੌੜਾਂ ਦੀ ਪਾਰੀ ਖੇਡੀ। ਕਪਤਾਨ ਹਾਮਿਸ਼ ਰੁਦਰਫੋਰਡ ਨੇ 79 ਗੇਂਦਾਂ ਵਿਚ 40 ਦੌੜਾਂ ਬਣਾਈਆਂ। ਭਾਰਤ-ਏ ਲਈ ਮੱਧਕ੍ਰਮ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਤੇ ਆਵੇਸ਼ ਖਾਨ ਨੇ 2-2 ਵਿਕਟਾਂ ਲਈਆਂ, ਜਦਕਿ ਸਪਿਨਰ ਸ਼ਾਹਬਾਜ਼ ਨਦੀਮ ਨੂੰ ਇਕ ਵਿਕਟ ਮਿਲੀ।

 

author

Gurdeep Singh

Content Editor

Related News