ਵਰਕਰ ਦੇ ਸੈਂਕੜੇ ਨਾਲ ਨਿਊਜ਼ੀਲੈਂਡ-ਏ ਨੇ ਭਾਰਤ-ਏ ਨੂੰ ਹਰਾਇਆ

Saturday, Jan 25, 2020 - 03:03 AM (IST)

ਵਰਕਰ ਦੇ ਸੈਂਕੜੇ ਨਾਲ ਨਿਊਜ਼ੀਲੈਂਡ-ਏ ਨੇ ਭਾਰਤ-ਏ ਨੂੰ ਹਰਾਇਆ

ਕ੍ਰਾਈਸਟਚਰਚ- ਭਾਰਤ ਦੀ ਸੀਨੀਅਰ ਟੀਮ ਨੇ ਜਿੱਥੇ ਨਿਊਜ਼ੀਲੈਂਡ ਨੂੰ ਪਹਿਲੇ ਟੀ-20 ਮੁਕਾਬਲੇ ਵਿਚ ਸ਼ੁੱਕਰਵਾਰ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਤਾਂ ਉਥੇ ਹੀ ਭਾਰਤ ਦੀ ਏ ਟੀਮ ਨੂੰ ਨਿਊਜ਼ੀਲੈਂਡ-ਏ ਹੱਥੋਂ ਦੂਜੇ ਗੈਰ-ਅਧਿਕਾਰਤ ਵਨ ਡੇ ਵਿਚ 29 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਤੇ ਨਿਊਜ਼ੀਲੈਂਡ-ਏ ਟੀਮਾਂ ਵਿਚਾਲੇ 3 ਮੈਚਾਂ ਦੀ ਸੀਰੀਜ਼ ਹੁਣ 1-1 ਨਾਲ ਬਰਾਬਰ ਹੋ ਗਈ ਹੈ। ਨਿਊਜ਼ੀਲੈਂਡ-ਏ ਨੇ ਓਪਨਰ ਜਾਰਜ ਵਰਕਰ ਦੀ 144 ਗੇਂਦਾਂ 'ਤੇ 12 ਚੌਕਿਆਂ ਤੇ 6 ਛੱਕਿਆਂ ਨਾਲ ਸਜੀ 135 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਤੇ ਕੋਲ ਮੈਕਕੋਂਚੀ ਦੀਆਂ 56 ਦੌੜਾਂ ਨਾਲ 50 ਓਵਰਾਂ ਵਿਚ 7 ਵਿਕਟਾਂ 'ਤੇ 295 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ-ਏ ਟੀਮ 9 ਵਿਕਟਾਂ 'ਤੇ 266 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ ਆਪਣੀਆਂ 4 ਵਿਕਟਾਂ ਸਿਰਫ 88 ਦੌੜਾਂ 'ਤੇ ਗੁਆਉਣ ਤੋਂ ਬਾਅਦ ਮੁਕਾਬਲੇ ਵਿਚ ਨਹੀਂ ਪਰਤੀ। ਭਾਰਤ ਦੀ ਵਨ ਡੇ ਟੀਮ ਵਿਚ ਸ਼ਾਮਲ ਕੀਤੇ ਗਏ ਨੌਜਵਾਨ ਓਪਨਰ ਪ੍ਰਿਥਵੀ ਸ਼ਾਹ 2, ਰਿਤੂਰਾਜ ਗਾਇਕਵਾੜ 17, ਕਪਤਾਨ ਮਯੰਕ ਅਗਰਵਾਲ 37 ਤੇ ਸੂਰਯਕੁਮਾਰ ਯਾਦਵ 20 ਦੌੜਾਂ 'ਤੇ ਆਊਟ ਹੋਇਆ।


author

Gurdeep Singh

Content Editor

Related News