ਨਿਊਜ਼ੀਲੈਂਡ ਨੇ ਟੈਸਟ ਰੈਂਕਿੰਗ ''ਚ ਹਾਸਲ ਕੀਤੀ ਸਰਵਸ੍ਰੇਸ਼ਠ ਉਪਲੱਬਧੀ
Tuesday, Feb 26, 2019 - 03:02 AM (IST)

ਦੁਬਈ— ਸ਼੍ਰੀਲੰਕਾ ਦੇ ਹੱਥੋਂ ਮਿਲੀ 0-2 ਨਾਲ ਹਾਰ ਨਾਲ ਦੱਖਣੀ ਅਫਰੀਕਾ ਨੂੰ ਟੈਸਟ ਰੈਂਕਿੰਗ 'ਚ ਨੁਕਸਾਨ ਹੋਇਆ ਹੈ ਤੇ ਉਸਦੇ ਨਾਲ ਨਿਊਜ਼ੀਲੈਂਡ ਨੂੰ ਫਾਇਦਾ ਹੋਇਆ ਹੈ। ਟੈਸਟ ਸੀਰੀਜ਼ 'ਚ ਹਾਰ ਤੋਂ ਬਾਅਦ ਦੱਖਣੀ ਅਫਰੀਕਾ ਸੋਮਵਾਰ ਨੂੰ ਜਾਰੀ ਆਈ. ਸੀ. ਸੀ. ਦੀ ਤਾਜ਼ਾ ਟੈਸਟ ਰੈਂਕਿੰਗ 'ਚ ਦੂਸਰੇ ਸਥਾਨ ਤੋਂ ਖਿਸਕ ਕੇ ਤੀਜੇ ਸਥਾਨ 'ਤੇ ਆ ਗਈ ਹੈ। ਇਸ ਨਾਲ ਨਿਊਜ਼ੀਨੈਂਡ ਨੂੰ ਫਾਇਦਾ ਹੋਇਆ ਹੈ ਤੇ ਹੁਣ ਉਹ ਦੂਜੇ ਸਥਾਨ 'ਤੇ ਆ ਗਈ ਹੈ ਜੋ ਟੈਸਟ 'ਚ ਉਸਦੀ ਹੁਣ ਤੱਕ ਦੀ ਸਰਵਸ੍ਰ੍ਰੇਸ਼ਠ ਰੈਂਕਿੰਗ ਹੈ।
ਦੱਖਣੀ ਅਫਰੀਕਾ ਨੂੰ ਉਸਦੇ ਘਰ 'ਚ ਹਰਾ ਕੇ ਇਤਿਹਾਸ ਰੱਚਣ ਵਾਲੀ ਸ਼੍ਰੀਲੰਕਾ ਨੂੰ ਹਾਲਾਂਕਿ ਕੋਈ ਫਾਇਦਾ ਨਹੀਂ ਹੋਇਆ ਹੈ। ਉਹ 6ਵੇਂ ਸਥਾਨ 'ਤੇ ਕਾਇਮ ਹੈ। ਭਾਰਤ ਟੈਸਟ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਹੀ ਕਾਇਮ ਹੈ। ਆਸਟਰੇਲੀਆ ਚੌਥੇ ਸਥਾਨ 'ਤੇ ਹੈ ਤਾਂ ਇੰਗਲੈਂਡ 5ਵੇਂ ਸਥਾਨ 'ਤੇ ਕਾਇਮ ਹੈ।