NZ vs PAK 1st Test: ਇਨ੍ਹਾਂ 8 ਖਿਡਾਰੀਆਂ ’ਤੇ ਰਹਿਣਗੀਆਂ ਨਜ਼ਰਾਂ

Friday, Dec 25, 2020 - 04:36 PM (IST)

NZ vs PAK 1st Test: ਇਨ੍ਹਾਂ 8 ਖਿਡਾਰੀਆਂ ’ਤੇ ਰਹਿਣਗੀਆਂ ਨਜ਼ਰਾਂ

ਸਪੋਰਟਸ ਡੈਸਕ— ਮਾਊਂਟ ਮਾਉਂਗਾਨੁਈ ਦੇ ਮੈਦਾਨ ’ਤੇ ਨਿਊਜ਼ੀਲੈਂਡ ਤੇ ਪਾਕਿਸਤਾਨ ਦੀਆਂ ਟੀਮਾਂ ਪਹਿਲੇ ਟੈਸਟ ਲਈ ਆਹਮੋ-ਸਾਹਮਣੇ ਹੋਣਗੀਆਂ। ਨਿਊਜ਼ੀਲੈਂਡ ਇਸ ਤੋਂ ਪਹਿਲਾਂ ਟੀ-20 ਸੀਰੀਜ਼ 2-1 ਨਾਲ ਜਿੱਤ ਚੁੱਕਾ ਹੈ। ਨਿਊਜ਼ੀਲੈਂਡ ਨੇ ਇਸੇ ਮਹੀਨੇ ਵਿੰਡੀਜ਼ ਨੂੰ ਦੋ ਮੈਚਾਂ ਦੀ ਟੈਸਟ ਸੀਰੀਜ਼ ’ਚ ਧੂੜ ਚਟਾਈ ਸੀ। ਕੀਵੀ ਕਪਤਾਨ ਕੇਨ ਵਿਲੀਅਮਸਨ ਇਸ ਦੌਰਾਨ ਜ਼ੋਰਦਾਰ ਫ਼ਾਰਮ ’ਚ ਦਿਸੇ। ਉਹ ਵਿੰਡੀਜ਼ ਖ਼ਿਲਾਫ਼ ਪਹਿਲੇ ਟੈਸਟ ’ਚ 251 ਦੌੜਾਂ ਬਣਾ ਸੁਰਖ਼ੀਆਂ ’ਚ ਆ ਗਏ ਸਨ। ਹੁਣ ਉਹ ਪਾਕਿਸਤਾਨ ਖ਼ਿਲਾਫ਼ ਪ੍ਰਦਰਸ਼ਨ ਕਰਨ ਨੂੰ ਤਿਆਰ ਰਹਿਣਗੇ। 

PunjabKesariਇਨ੍ਹਾਂ ਖਿਡਾਰੀਆਂ ’ਤੇ ਰਹਿਣਗੀਆਂ ਨਜ਼ਰਾਂ
ਟਾਮ ਲਾਥਮ : ਮੈਚ 10, ਦੌੜਾਂ 646, ਔਸਤ 43.07, ਸਟ੍ਰਾਈਕ ਰੇਟ 48.83
ਕੇਨ ਵਿਲੀਅਮਸਨ : ਮੈਚ 8, ਦੌੜਾਂ 584, ਔਸਤ 53.09, ਸਟ੍ਰਾਈਕ ਰੇਟ  49.95
ਸ਼ਾਨ ਮਸੂਦ : ਮੈਚ 9, ਦੌੜਾਂ 614, ਔਸਤ 40.93, ਸਟ੍ਰਾਈਕ ਰੇਟ 50.16
ਐਜ਼ਹਾਰ ਅਲੀ : ਮੈਚ 9, ਦੌੜਾਂ 475, ਔਸਤ 33.93, ਸਟ੍ਰਾਈਕ ਰੇਟ 46.75

ਟਿਮ ਸਾਊਦੀ : ਮੈਚ 9, ਵਿਕਟ 51, ਇਕੋਨਮੀ 2.81, ਸਟ੍ਰਾਈਕ ਰੇਟ 43.35
ਨੀਲ ਵੈਗਨਰ : ਮੈਚ 8, ਵਿਕਟ 41, ਇਕੋਨਮੀ 2.72, ਸਟ੍ਰਾਈਕ ਰੇਟ 46.93
ਸ਼ਾਹੀਨ ਅਫ਼ਰੀਦੀ : ਮੈਚ 8, ਵਿਕਟ 41, ਇਕੋਨਮੀ 2.98, ਸਟ੍ਰਾਈਕ ਰੇਟ 63.00
ਯਾਸਿਰ ਸ਼ਾਹ : ਮੈਚ 7, ਵਿਕਟ 21, ਇਕੋਨਮੀ 4.14, ਸਟ੍ਰਾਈਕ ਰੇਟ 71.71

ਦੋਹਾਂ ਟੀਮਾਂ ਦੀ ਸੰਭਾਵੀ ਪਲੇਇੰਗ ਇਲੈਵਨ

PunjabKesari
ਨਿਊਜ਼ੀਲੈਂਡ : 1 ਟਾਮ ਲਾਥਮ, 2 ਟਾਮ ਬਲੰਡੇਲ, 3 ਕੇਨ ਵਿਲੀਅਮਸਨ (ਕਪਤਾਨ), 4 ਰਾਸ ਟੇਲਰ, 5 ਹੈਨਰੀ ਨਿਕੋਲਸ, 6 ਬੀਜੇ ਵਾਟਲਿੰਗ (ਵਿਕਟਕੀਪਰ), 7 ਡੇਰਿਲ ਮਿਸ਼ੇਲ, 8. ਕਾਈਲ ਜੈਮਿਸਨ, 9 ਟਿਮ ਸਾਊਥੀ, 10 ਨੀਲ ਵੈਗਨਰ, 11 ਟ੍ਰੇਂਟ ਬੋਲਟ
ਪਾਕਿਸਤਾਨ : 1. ਸ਼ਾਨ ਮਸੂਦ, 2 ਆਬਿਦ ਅਲੀ, 3 ਅਜ਼ਹਰ ਅਲੀ, 4 ਫ਼ਵਾਦ ਆਲਮ, 5 ਹੈਰਿਸ ਸੋਹੇਲ, 6 ਮੁਹੰਮਦ ਰਿਜਵਾਨ (ਕਪਤਾਨ ਤੇ ਵਿਕਟਕੀਪਰ), 7 ਫ਼ਹੀਮ ਅਸ਼ਰਫ਼, 8 ਯਾਸਿਰ ਸ਼ਾਹ/ਸੋਹੇਲ ਖਾਨ, 9 ਸ਼ਾਹੀਨ ਅਫ਼ਰੀਦੀ, 10. ਮੁਹੰਮਦ ਅੱਬਾਸ, 11 ਨਸੀਮ ਸ਼ਾਹ।


author

Tarsem Singh

Content Editor

Related News