ਨੌਜਵਾਨ ਦਰਸ਼ਕਾਂ ਨੂੰ ਧਿਆਨ ਵਿਚ ਰੱਖ ਕੇ ਫਰਾਂਸ ''ਚ ਨਵਾਂ ਟੈਨਿਸ ਟੂਰਨਾਮੈਂਟ ਸ਼ੁਰੂ
Monday, Jun 08, 2020 - 05:59 PM (IST)
ਪੈਰਿਸ— ਅਜਿਹੇ ਸਮੇਂ ਵਿਚ ਜਦਕਿ ਯੂ. ਐੱਸ. ਓਪਨ ਤੇ ਫ੍ਰੈਂਚ ਓਪਨ ਦੇ ਆਯੋਜਨ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ ਤਦ ਦੱਖਣੀ ਫਰਾਂਸ ਵਿਚ ਸ਼ਨੀਵਾਰ ਤੋਂ ਇਕ ਨਵੇਂ ਟੈਨਿਸ ਟੂਰਨਾਮੈਂਟ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ ਟਾਪ-10 ਵਿਚ ਸ਼ਾਮਲ 4 ਖਿਡਾਰੀ ਵੀ ਹਿੱਸਾ ਲੈਣਗੇ। ਇਸ ਟੂਰਨਾਮੈਂਟ ਦਾ ਨਾਂ ਅਲਟੀਮੇਟ ਟੈਨਿਸ ਸ਼ੋਡਾਓਨ (ਯੂ. ਟੀ. ਐੱਸ.) ਹੈ, ਜਿਸ ਵਿਚ ਸਟੇਫੇਨੋਸ ਸਿਤਾਸਿਪਾਸ ਤੇ ਯੂ. ਐੱਸ. ਓਪਨ ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲਾ ਮੈਤੀਓ ਬੇਰੇਟਿਨੀ ਵੀ ਹਿੱਸਾ ਲਵੇਗਾ।
ਇਸ ਦੇ ਸਹਿ-ਸੰਸਥਾਪਕ ਪੈਟ੍ਰਿਕ ਮੋਰਾਤੋਗਲੋ ਦਾ ਮੰਨਣਾ ਹੈ ਕਿ ਇਸ ਨਾਲ ਨੌਜਵਾਨ ਦਰਸ਼ਕਾਂ ਨੂੰ ਖਿਡਾਰੀਆਂ ਨੂੰ ਭਾਵਨਾਵਾਂ ਨੂੰ ਸਮਝਣ ਦਾ ਮੌਕਾ ਮਿਲੇਗਾ, ਜਿਸ ਨਾਲ ਟੈਨਿਸ ਦੇ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲ ਸਕਦਾ ਹੈ। ਆਯੋਜਕਾਂ ਅਨੁਸਾਰ ਇਸ ਟੂਰਨਾਮੈਂਟ ਵਿਚ ਖਿਡਾਰੀ 5 ਹਫਤੇ ਤਕ ਰਾਊਂਡ ਰੌਬਿਨ ਆਧਾਰ 'ਤੇ ਮੈਚ ਖੇਡਣਗੇ। ਮੈਚਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਤੇ ਇਸਦੇ ਲਈ ਖਿਡਾਰੀਆਂ ਦੀਗੱਲਬਾਤ ਤੇ ਪ੍ਰਤੀਕਿਰਿਆ ਜਾਨਣ ਦੇ ਲਈ ਕੋਰਟ ਦੇ ਹਰ ਖੇਤਰ ਵਿਚ ਨਵੀਂ ਸਕ੍ਰੀਨ, ਕੈਮਰਾ ਤੇ ਸਪੀਕਰ ਲਾਏ ਜਾਣਗੇ।
ਖਿਡਾਰੀ ਇਸ ਦੌਰਾਨ ਆਪਣੇ ਪ੍ਰਸ਼ੰਸਕਾਂ ਨਾਲ ਵੀ ਗੱਲਬਾਤ ਕਰਨਗੇ ਤੇ ਉਨ੍ਹਾਂ ਤੇ ਕੋਚਾਂ ਵਿਚਾਲੇ ਹੋਣ ਵਾਲੀ ਗੱਲਬਾਤ ਨੂੰ ਵੀ ਸਾਂਝਾ ਕਰਨਗੇ।