BCCI ਦਾ ਨਵਾਂ ਰੂਲ, ਭਾਰਤੀ ਕ੍ਰਿਕਟਰਾਂ ਨੂੰ ਆਪਣੀਆਂ ਪਤਨੀਆਂ ਕੋਲੋਂ ਹੋਣਾ ਪਵੇਗਾ ਦੂਰ

Wednesday, Jul 25, 2018 - 07:57 PM (IST)

BCCI ਦਾ ਨਵਾਂ ਰੂਲ, ਭਾਰਤੀ ਕ੍ਰਿਕਟਰਾਂ ਨੂੰ ਆਪਣੀਆਂ ਪਤਨੀਆਂ ਕੋਲੋਂ ਹੋਣਾ ਪਵੇਗਾ ਦੂਰ

ਨਵੀਂ ਦਿੱਲੀ— ਇੰਗਲੈਂਡ ਖਿਲਾਫ ਅਗਸਤ 'ਚ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ ਬੀ.ਸੀ.ਸੀ.ਆਈ. ਨੇ ਭਾਰਤੀ ਟੀਮ 'ਤੇ ਨਵੇਂ ਰੂਲ ਲਾਗੂ ਕਰ ਦਿੱਤੇ ਹਨ। ਦਰਅਸਲ ਟੀ-20 ਅਤੇ ਵਨਡੇ ਸੀਰੀਜ਼ ਦੌਰਾਨ ਕਪਤਾਨ ਵਿਰਾਟ ਕੋਹਲੀ ਤੋਂ ਇਲਾਵਾ ਟੀਮ ਦੇ ਕਈ ਮੈਂਬਰਾਂ ਦੀਆਂ ਪਤਨੀਆਂ ਇੱਥੇ ਮੌਜੂਦ ਹਨ। ਇਸ 'ਚ ਕ੍ਰਿਕਟਰ ਆਪਣੀਆਂ ਪਤਨੀਆਂ ਨਾਲ ਰੋਮਾਂਚਕ ਤਸਵੀਰਾਂ, ਕਦੇ ਰੇਲ ਸਫਰ ਅਤੇ ਕਦੇ ਸੜਕ ਕਿਨਾਰੇ ਸੈਰ-ਸਪਾਟੇ, ਦੋਵੇਂ ਪੂਰੀ ਤਰ੍ਹਾਂ ਆਪਣੇ ਟ੍ਰਿਪ ਦਾ ਮਜ੍ਹਾ ਚੁੱਕ ਰਹੇ ਹਨ। ਇਸ ਨੂੰ ਦੇਖਦੇ ਹੋਏ ਬੀ.ਸੀ.ਸੀ.ਆਈ. ਨੇ ਹੁਣ ਇਹ ਫੈਸਲਾ ਲਿਆ ਹੈ ਕਿ ਭਾਰਤੀ ਕ੍ਰਿਕਟਰ ਟੈਸਟ ਸੀਰੀਜ਼ ਲਈ ਇੰਗਲੈਂਡ 'ਚ ਆਪਣੀਆਂ ਪਤਨੀਆਂ ਦੇ ਨਾਲ ਨਹੀਂ ਰਹਿਣਗੇ।
ਪਤਨੀਆਂ ਨੂੰ ਵਾਪਸ ਆਉਣਾ ਪਵੇਗਾ ਦੇਸ਼

PunjabKesari
ਬੋਰਡ ਦੇ ਇਸ ਫੈਸਲੇ ਤੋਂ ਬਾਅਦ ਹੁਣ ਕ੍ਰਿਕਟਰਾਂ ਦੀਆਂ ਪਤਨੀਆਂ ਨੂੰ ਵਾਪਸ ਦੇਸ਼ ਆਉਣਾ ਪਵੇਗਾ। ਇਸ ਮੀਡੀਆ ਰਿਪੋਰਟ ਮੁਤਾਬਕ ਭਾਰਤੀ ਟੀਮ ਹੁਣ ਐਲੇਕਸ ਖਿਲਾਫ ਚਾਰ ਰੋਜਾ ਅਭਿਆਸ ਮੈਚ ਲਈ ਚੇਲਸਫੋਰਡ 'ਚ ਹੋਵੇਗਾ ਇਸ ਨਾਲ ਪਹਿਲਾਂ ਕ੍ਰਿਕਟਰਾਂ ਨੂੰ ਆਪਣੀਆਂ ਪਤਨੀਆਂ ਨੂੰ ਗੁੱਡਬਾਏ ਕਹਿਣ ਦਾ ਨਿਰਦੇਸ਼ ਦੇ ਦਿੱਤਾ ਗਿਆ ਹੈ। ਇਸ ਨਿਯਮ ਦੇ ਚੱਲਦੇ ਹੁਣ ਟੈਸਟ ਸੀਰੀਜ਼ ਦੌਰਾਨ ਕੋਹਲੀ ਦੇ ਨਾਲ ਅਨੁਸ਼ਕਾ ਨਜ਼ਰ ਨਹੀਂ ਆਵੇਗੀ। ਹੁਣ ਤੀਜੇ ਟੈਸਟ ਦੀ ਸਮਾਪਤੀ ਤੱਕ ਭਾਰਤੀ ਖਿਡਾਰੀਆਂ ਦੀ ਵਾਇਫ ਅਤੇ ਗਰਲਫ੍ਰੈਂਡ ਕਿਸੇ ਵੀ ਪਲੇਅਰ ਦੇ ਨਾਲ ਇੰਗਲੈਂਡ 'ਚ ਨਹੀਂ ਰਹਿ ਸਕਦੀ।

PunjabKesari
ਇਹ ਪਹਿਲਾਂ ਮੌਕਾ ਹੈ ਜਦੋਂ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਪਤਾਨ ਕੋਹਲੀ ਦੀ ਪਤਨੀ ਅਨੁਸ਼ਕਾ ਸਮੇਤ ਕਦੇ ਸਾਰੇ ਅਨੁਸ਼ਕਾ ਸਮੇਤ ਸਾਰੇ ਕ੍ਰਿਕਟਰਾਂ ਦੀਆਂ ਪਤਨੀਆਂ ਨੂੰ ਭਾਰਤ ਵਾਪਸ ਭੇਜਣ ਲਈ ਕਹਿ ਦਿੱਤਾ ਹੈ। ਇੰਗਲੈਂਡ ਤੋਂ ਵਾਪਸ ਅਨੁਸ਼ਕਾ ਆਪਣੀ ਫਿਲਮ 'ਸੁਈ ਧਾਗਾ' ਦੇ ਪ੍ਰਮੋਸ਼ਨ 'ਚ ਜੁਟ ਜਾਵੇਗੀ। ਉਸ ਦੀ ਇਹ ਫਿਲਮ ਸਤੰਬਰ ਦੇ ਆਖਰੀ ਹਫਤੇ 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਉਹ ਵਰੁਣ ਧਵਨ ਦੇ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਦਸੰਬਰ ਦੇ ਆਖਰੀ ਹਫਤੇ 'ਚ ਉਸ ਦੀ ਫਿਲਮ 'ਜੀਰੋ' ਰਿਲੀਜ਼ ਹੋਵੇਗੀ। ਕੁਲ ਮਿਲਾ ਕੇ ਇਸ ਸਾਲ ਉਸ ਦੀਆਂ ਚਾਰ ਫਿਲਮਾਂ ਆਉਣਗੀਆਂ ਜਿਸ 'ਚ ਫਿਲਮ 'ਪਰੀ' ਅਤੇ 'ਸੰਜੂ' ਸ਼ਾਮਲ ਹਨ।


Related News