2022 'ਚ ਟੁੱਟਿਆ 1998 ਦਾ ਰਿਕਾਰਡ, ਫੀਫਾ ਵਿਸ਼ਵ ਕੱਪ ਇਸ ਗੱਲੋਂ ਵੀ ਰਿਹਾ ਖ਼ਾਸ
Monday, Dec 19, 2022 - 03:49 PM (IST)
ਲੁਸੇਲ (ਭਾਸ਼ਾ)- ਅਰਜਨਟੀਨਾ ਅਤੇ ਫਰਾਂਸ ਵਿਚਾਲੇ ਫਾਈਨਲ ਵਿੱਚ ਹੋਏ 6 ਗੋਲਾਂ ਨੇ ਇਸ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਕਤਰ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਕੁੱਲ 172 ਗੋਲ ਕੀਤੇ ਗਏ, ਜੋ ਕਿ 1998 ਅਤੇ 2014 ਦੇ ਵਿਸ਼ਵ ਕੱਪ ਵਿੱਚ ਕੀਤੇ ਗਏ 171 ਗੋਲਾਂ ਤੋਂ ਇੱਕ ਵੱਧ ਹੈ। ਫਰਾਂਸ ਵਿਚ 1998 ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਪਹਿਲੀ ਵਾਰ 32 ਟੀਮਾਂ ਨਾਲ ਭਾਗ ਲਿਆ ਸੀ ਅਤੇ ਇਸ ਵਿੱਚ 64 ਮੈਚ ਖੇਡੇ ਗਏ ਸਨ। ਕਤਰ ਵਿੱਚ ਵੀ ਵਿਸ਼ਵ ਕੱਪ ਇਸੇ ਫਾਰਮੈਟ ਵਿੱਚ ਖੇਡਿਆ ਗਿਆ।
ਉੱਤਰੀ ਅਮਰੀਕਾ ਵਿੱਚ ਹੋਣ ਵਾਲੇ 2026 ਵਿਸ਼ਵ ਕੱਪ ਵਿਚ ਸਭ ਤੋਂ ਵੱਧ ਗੋਲ ਦਾ ਨਵਾਂ ਰਿਕਾਰਡ ਬਣਾ ਸਕਦਾ ਹੈ, ਕਿਉਂਕਿ ਉਸ ਵਿਚ 48 ਟੀਮਾਂ ਹਿੱਸਾ ਲੈਣਗੀਆਂ ਅਤੇ 80 ਜਾਂ 104 ਮੈਚ ਖੇਡੇ ਜਾਣਗੇ। ਅਰਜਨਟੀਨਾ ਅਤੇ ਫਰਾਂਸ ਵਿਚਕਾਰ ਫਾਈਨਲ ਵਿਚ ਵਾਧੂ ਸਮੇਂ ਦੇ ਖ਼ਤਮ ਹੋਣ ਤੱਕ ਸਕੋਰ 3-3 ਨਾਲ ਬਰਾਬਰ 'ਤੇ ਸੀ। ਅਰਜਨਟੀਨਾ ਨੇ ਪੈਨਲਟੀ ਸ਼ੂਟਆਊਟ ਵਿੱਚ ਜਿੱਤ ਦਰਜ ਕੀਤੀ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਫਾਈਨਲ ਵਿੱਚ 6 ਗੋਲ ਕੀਤੇ ਗਏ ਹਨ। ਰੂਸ ਵਿੱਚ 2018 ਵਿਸ਼ਵ ਕੱਪ ਦੇ ਫਾਈਨਲ ਵਿੱਚ ਫਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਹਰਾਇਆ ਸੀ। ਕਤਰ ਵਿੱਚ ਪ੍ਰਤੀ ਮੈਚ ਗੋਲ ਕਰਨ ਦੀ ਔਸਤ 2.63 ਰਹੀ, ਜੋ ਕਿ ਸਵਿਟਜ਼ਰਲੈਂਡ ਵਿੱਚ 1954 ਵਿਚ ਖੇਡੇ ਗਏ ਵਿਸ਼ਵ ਕੱਪ ਵਦੇ 5.38 ਗੋਲ ਪ੍ਰਤੀ ਮੈਚ ਦੇ ਵਿਸ਼ਵ ਕੱਪ ਰਿਕਾਰਡ ਨਾਲੋਂ ਬਹੁਤ ਘੱਟ ਹੈ।
ਇਹ ਵੀ ਪੜ੍ਹੋ :ਮੇਸੀ ਨੇ ਅਰਜਨਟੀਨਾ ਨੂੰ ਚੈਂਪੀਅਨ ਬਣਾਉਣ ਮਗਰੋਂ ਮੈਦਾਨ 'ਤੇ ਆਪਣੀ ਪਤਨੀ ਤੇ ਬੱਚਿਆਂ ਨਾਲ ਮਨਾਇਆ ਜਸ਼ਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।