ਵਿਸ਼ਵ ਕੱਪ 'ਚ ਮਾਂ ਬਣਨ ਤੋਂ ਬਾਅਦ ਵਾਪਸੀਆਂ ਕਰਨਗੀਆਂ 3 ਖਿਡਾਰਨਾਂ, ਫੀਫਾ ਨੇ 2019 ਮਗਰੋਂ ਕੀਤੇ ਵੱਡੇ ਬਦਲਾਅ

Tuesday, Jul 25, 2023 - 04:58 PM (IST)

ਵਿਸ਼ਵ ਕੱਪ 'ਚ ਮਾਂ ਬਣਨ ਤੋਂ ਬਾਅਦ ਵਾਪਸੀਆਂ ਕਰਨਗੀਆਂ 3 ਖਿਡਾਰਨਾਂ, ਫੀਫਾ ਨੇ 2019 ਮਗਰੋਂ ਕੀਤੇ ਵੱਡੇ ਬਦਲਾਅ

ਸਪੋਰਟਸ ਡੈਸਕ- ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਖੇਡਿਆ ਜਾ ਰਿਹਾ ਮਹਿਲਾ ਫੁੱਟਬਾਲ ਵਿਸ਼ਵ ਕੱਪ ਖ਼ਾਸ ਹੈ। ਚਾਰ ਸਾਲ ਪਹਿਲਾਂ ਵਿਸ਼ਵ ਕੱਪ ਤੋਂ ਬਾਅਦ ਮਹਿਲਾ ਫੁੱਟਬਾਲ 'ਚ ਕਈ ਬਦਲਾਅ ਹੋਏ ਹਨ। ਇਸ ਕਾਰਨ ਕਈ ਖਿਡਾਰਨਾਂ ਮਾਂ ਬਣ ਕੇ ਫੁੱਟਬਾਲ ਦੇ ਮੈਦਾਨ 'ਚ ਵਾਪਸੀ ਕਰਨ 'ਚ ਕਾਮਯਾਬ ਰਹੀਆਂ। ਅਮਰੀਕਾ ਦੀ ਫੁੱਟਬਾਲ ਟੀਮ 'ਚ 3 ਅਜਿਹੀਆਂ ਖਿਡਾਰਨਾਂ ਹਨ, ਜੋ ਮਾਂ ਬਣ ਕੇ ਇਸ ਵਿਸ਼ਵ ਕੱਪ 'ਚ ਖੇਡਣ ਲਈ ਵਾਪਸ ਆਈਆਂ ਹਨ। ਇਸ ਤੋਂ ਇਲਾਵਾ ਵਿਸ਼ਵ ਕੱਪ ਖੇਡ ਰਹੀ ਜਮੈਕਾ, ਫਰਾਂਸ, ਜਰਮਨੀ ਦੀ ਟੀਮ 'ਚ ਵੀ ਅਜਿਹੀਆਂ ਸੁਪਰ ਮੌਮਸ ਹਨ।
ਮਾਂ ਬਣਨਾ ਕਿਸੇ ਵੀ ਔਰਤ ਲਈ ਸਭ ਤੋਂ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਇਸ ਦੇ ਨਾਲ ਜ਼ਿੰਮੇਵਾਰੀ ਵੀ ਵਧ ਜਾਂਦੀ ਹੈ। ਜੇਕਰ ਕੋਈ ਮਾਂ ਬਣਨ ਦੇ ਨਾਲ-ਨਾਲ ਆਪਣੇ ਜਨੂੰਨ ਨੂੰ ਪੂਰਾ ਕਰਨ ਦੇ ਯੋਗ ਹੁੰਦਾ ਹੈ, ਤਾਂ ਉਸਨੂੰ ਸੁਪਰਮਾਮ ਕਿਹਾ ਜਾਵੇਗਾ। ਇਹ ਗੱਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਖੇਡੇ ਜਾ ਰਹੇ ਮਹਿਲਾ ਫੁੱਟਬਾਲ ਵਿਸ਼ਵ ਕੱਪ 'ਚ ਦੇਖਣ ਨੂੰ ਮਿਲੀ। ਇਸ ਵਾਰ ਦਾ ਵਿਸ਼ਵ ਕੱਪ ਸੁਪਰਮਾਮ ਵਾਲਾ ਹੈ। ਇਕ-ਦੋ ਨਹੀਂ, ਕਈ ਖਿਡਾਰਨਾਂ ਹਨ ਜੋ ਮਾਂ ਬਣ ਕੇ ਮੈਦਾਨ 'ਤੇ ਪਰਤੀਆਂ ਹਨ। ਅਜਿਹਾ 2019 ਵਿਸ਼ਵ ਕੱਪ ਤੋਂ ਬਾਅਦ ਮਹਿਲਾ ਫੁੱਟਬਾਲ 'ਚ ਬਦਲਾਅ ਕਾਰਨ ਹੋਇਆ ਹੈ।

ਇਹ ਵੀ ਪੜ੍ਹੋ- ਪਾਕਿਸਤਾਨ ਨੇ ਸ਼੍ਰੀਲੰਕਾ 'ਤੇ ਬਣਾਈ ਬੜ੍ਹਤ, ਮੀਂਹ ਦੇ ਕਾਰਨ ਰੁਕੀ ਖੇਡ

ਫੀਫਾ ਨੇ ਗਰਭਵਤੀ ਖਿਡਾਰਨਾਂ ਦੀ ਆਰਥਿਕ ਸੁਰੱਖਿਆ ਅਤੇ ਪੇਸ਼ੇਵਰ ਕਰੀਅਰ ਨੂੰ ਧਿਆਨ 'ਚ ਰੱਖਦੇ ਹੋਏ 3 ਸਾਲ ਪਹਿਲਾਂ ਨਵੇਂ ਨਿਯਮ ਬਣਾਏ ਸਨ। ਇਸ ਤਹਿਤ 14 ਹਫ਼ਤਿਆਂ ਦੀ ਮੈਟਰਨਿਟੀ ਛੁੱਟੀ ਮਨਜ਼ੂਰ ਕੀਤੀ ਗਈ ਸੀ। ਇਸ ਦੇ ਨਾਲ ਹੀ ਇਹ ਨਿਯਮ ਵੀ ਬਣਾਇਆ ਗਿਆ ਕਿ ਮੈਟਰਨਿਟੀ ਛੁੱਟੀ ਤੋਂ ਬਾਅਦ ਫੁੱਟਬਾਲ ਕਲੱਬ ਮਹਿਲਾ ਖਿਡਾਰੀਆਂ ਦੀ ਵਾਪਸੀ 'ਚ ਪੂਰਾ ਸਹਿਯੋਗ ਕਰਨਗੇ। ਇਸ ਦਾ ਨਤੀਜਾ ਇਹ ਹੈ ਕਿ ਸੁਪਰਮਾਮ ਫੀਫਾ ਵਿਸ਼ਵ ਕੱਪ 2023 'ਚ ਹਿੱਸਾ ਲੈ ਰਹੀ ਹੈ।

ਮਹਿਲਾ ਫੁੱਟਬਾਲ ਵਿਸ਼ਵ ਕੱਪ 'ਚ ਹਿੱਸਾ ਲੈ ਰਹੀ ਅਮਰੀਕੀ ਫੁੱਟਬਾਲ ਟੀਮ 'ਚ 3 ਅਜਿਹੀਆਂ ਖਿਡਾਰਨਾਂ ਹਨ, ਜੋ ਮਾਂ ਬਣ ਕੇ ਮੈਦਾਨ 'ਤੇ ਵਾਪਸੀ ਕਰ ਰਹੀਆਂ ਹਨ। ਇਸ 'ਚ ਸਭ ਤੋਂ ਵੱਡਾ ਨਾਮ ਐਲੇਕਸ ਮੋਰਗਨ ਦਾ ਹੈ। 34 ਸਾਲ ਦੀ ਐਲੇਕਸ ਅਮਰੀਕਾ ਦੀ ਸਟਾਰ ਫੁੱਟਬਾਲਰ ਹੈ। ਉਹ 3 ਫੀਫਾ ਵਿਸ਼ਵ ਕੱਪ ਖੇਡ ਚੁੱਕੀ ਹੈ। ਦੋ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਅਮਰੀਕੀ ਟੀਮ ਦਾ ਹਿੱਸਾ ਰਹੀ ਹੈ। ਉਹ 3 ਸਾਲ ਪਹਿਲਾਂ ਮਾਂ ਬਣੀ ਸੀ ਅਤੇ ਇਸ ਵਾਰ ਟੂਰਨਾਮੈਂਟ 'ਚ ਹਿੱਸਾ ਲੈ ਰਹੀ ਹੈ।

 

ਇਹ ਵੀ ਪੜ੍ਹੋ- ਹਸੀਨ ਜਹਾਂ ਦੀ ਅਸਲੀ ਉਮਰ ਆਈ ਸਾਹਮਣੇ, ਮੁਹੰਮਦ ਸ਼ਮੀ ਤੋਂ ਨਿਕਲੀ 10 ਸਾਲ ਵੱਡੀ

ਉਨ੍ਹਾਂ ਤੋਂ ਇਲਾਵਾ ਡਿਫੈਂਡਰ ਕ੍ਰਿਸਟਨ ਡਨ ਅਤੇ ਮਿਡਫੀਲਡਰ ਜੂਲੀ ਐਟਰਜ਼ ਸ਼ਾਮਲ ਹਨ। ਜੂਲੀ ਪੁੱਤਰ ਦੇ ਜਨਮ ਦੇ 10 ਮਹੀਨਿਆਂ ਬਾਅਦ ਅਤੇ ਕ੍ਰਿਸਟਲ 5 ਮਹੀਨਿਆਂ ਬਾਅਦ ਵਾਪਸ ਪਰਤੀ ਸੀ। ਮੋਰਗਨ ਦਾ ਇਹ ਵੀ ਮੰਨਣਾ ਹੈ ਕਿ ਉਹ ਆਪਣੀ ਧੀ ਦੇ ਜਨਮ ਤੋਂ ਬਾਅਦ ਇੱਕ ਖਿਡਾਰੀ ਦੇ ਰੂਪ 'ਚ ਵਧੇਰੇ ਬੁੱਧੀਮਾਨ ਹੋ ਗਈ ਹੈ।

ਇਹ ਵੀ ਪੜ੍ਹੋ- ਸਾਤਵਿਕ-ਚਿਰਾਗ ਦੀ ਜੋੜੀ ਰੈਂਕਿੰਗ 'ਚ ਕਰੀਅਰ ਦੇ ਸਰਵੋਤਮ ਦੂਜੇ ਸਥਾਨ 'ਤੇ ਪਹੁੰਚੀ

ਅਮਰੀਕਾ ਤੋਂ ਇਲਾਵਾ ਫਰਾਂਸ ਦੀ ਟੀਮ 'ਚ ਅਮੇਲ ਮਜਰੀ ਵੀ ਹੈ, ਜੋ ਹਾਲ ਹੀ 'ਚ ਮਾਂ ਬਣੀ ਹੈ। ਉਹ ਵਿਸ਼ਵ ਕੱਪ ਦੀ ਤਿਆਰੀ ਲਈ ਆਪਣੀ 9 ਮਹੀਨੇ ਦੀ ਧੀ ਨਾਲ ਟ੍ਰੇਨਿੰਗ ਲਈ ਆਈ ਸੀ।

ਇਸ ਤੋਂ ਇਲਾਵਾ ਅਰਜਨਟੀਨਾ ਦੀ ਵਨਿਨਾ ਵੀ ਜੁੜਵਾਂ ਬੱਚਿਆਂ ਦੀ ਮਾਂ ਵਜੋਂ ਦੂਜਾ ਵਿਸ਼ਵ ਕੱਪ ਖੇਡ ਰਹੀ ਹੈ। ਉਨ੍ਹਾਂ ਨੇ 2019 ਵਿਸ਼ਵ ਕੱਪ ਤੋਂ ਪਹਿਲਾਂ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ। ਜਰਮਨੀ ਦੀ ਮੇਲਾਨੀ ਲਿਓਪੋਲਜ ਨੇ ਮਾਂ ਵਜੋਂ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਿਆ ਹੈ। ਪੁੱਤਰ ਨੂੰ ਜਨਮ ਦੇਣ ਦੇ 8 ਮਹੀਨੇ ਬਾਅਦ ਹੀ ਉਹ ਵਿਸ਼ਵ ਕੱਪ ਖੇਡ ਰਹੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Aarti dhillon

Content Editor

Related News