ਅੱਜ ਦੇ ਹੀ ਦਿਨ ਕੁੰਬਲੇ ਨੇ ਵਜਾਇਆ ਸੀ ਪਾਕਿ ਟੀਮ ਦਾ ਬੈਂਡ
Thursday, Feb 07, 2019 - 12:01 PM (IST)
ਨਵੀਂ ਦਿੱਲੀ : ਟੀਮ ਇੰਡੀਆ ਦੇ ਦਿੱਗਜ਼ ਸਪਿੰਨਰ ਅਨਿਲ ਕੁੰਬਲੇ ਨੇ 20 ਸਾਲ ਪਹਿਲਾਂ ਅੱਜ ਦੇ ਦਿਨ (7 ਦਸੰਬਰ) ਨੂੰ ਟੈਸਟ ਮੈਚ ਦੀ ਪਾਰੀ 'ਚ 10 ਵਿਕਟਾਂ ਹਾਸਲ ਕਰਕੇ ਰਿਕਾਰਡ ਬਣਾਇਆ ਸੀ। ਜੰਬੋ ਨੇ ਇਹ ਕਾਰਨਾਮਾ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ 'ਚ ਪਾਕਿਸਤਾਨ ਦੇ ਖਿਲਾਫ ਕੀਤਾ ਸੀ। 7 ਦਸੰਬਰ 1999 ਨੂੰ ਬਣਾਇਆ ਇਸ ਰਿਕਾਰਡ ਨੂੰ ਪ੍ਰਸ਼ੰਸਕ ਅੱਜ ਤੱਕ ਨਹੀਂ ਭੁੱਲ ਸਕੇ।
ਇਸ ਟੈਸਟ 'ਚ ਭਾਰਤ ਨੇ ਪਹਿਲੀ ਪਾਰੀ 'ਚ 252 ਸਕੋਰ ਬਣਾ ਕੇ ਪਾਕਿਸਤਾਨ ਨੂੰ 172 'ਤੇ ਆਲਆਊਟ ਕਰ ਦਿੱਤਾ ਸੀ। ਇਸ ਤੋਂ ਬਾਅਦ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਇਸ ਦੇ ਨਾਲ ਹੀ ਓਪਨਰ ਸਦਗੋਪਨ ਰਮੇਸ਼ (96) ਦੀ ਬੱਲੇਬਾਜ਼ੀ ਦੇ ਜ਼ੋਰ 'ਤੇ ਭਾਰਤ ਨੇ 339 ਦੌੜਾਂ ਬਣਾਈਆਂ ਤੇ ਮਹਿਮਾਨ ਟੀਮ ਦੇ ਸਾਹਮਣੇ ਜਿੱਤ ਲਈ 420 ਦੌੜਾਂ ਦਾ ਟੀਚਾ ਰੱਖਿਆ। ਪਾਕਿਸਤਾਨ ਦੀ ਟੀਮ ਇਹ ਮੈਚ ਡਰਾਅ ਕਰਨ ਲਈ ਖੇਡ ਰਹੀ ਸੀ ਪਰ ਕੁੰਬਲੇ ਨੇ ਵਿਰੋਧੀ ਟੀਮ ਦੀ ਉਮੀਦ 'ਤੇ ਪਾਣੀ ਫੇਰ ਦਿੱਤਾ ਤੇ ਭਾਰਤੀ ਟੀਮ ਨੂੰ 212 ਦੌੜਾਂ ਨਾਲ ਸ਼ਾਨਦਾਰ ਜਿੱਤ ਦਿਵਾਈ।
ਬੰਗਲੌਰ 'ਚ ਪੈਦਾ ਹੋਏ ਕੁੰਬਲੇ ਦੇ ਨਾਂ 132 ਟੈਸਟ 'ਚ ਕੁਲ 619 ਵਿਕਟਾਂ ਦਰਜ ਹਨ। ਉਥੇ ਹੀ ਵਨਡੇ 'ਚ ਉਨ੍ਹਾਂ ਨੇ 271 ਮੈਚਾਂ 'ਚ ਕੁਲ 337 ਵਿਕਟਾਂ ਲਈਆਂ। ਕੁੰਬਲੇ ਦੇ ਨਾਂ ਫਸਟ ਕਲਾਸ ਵਿਕੇਟ 'ਚ ਕੁਲ 1136 ਵਿਕੇਟ ਹਨ।
ਕੁੰਬਲੇ ਇਕ ਟੈਸਟ ਪਾਰੀ 'ਚ 10 ਵਿਕਟਾਂ ਲੈਣ ਵਾਲ ਦੂਜੇ ਗੇਂਦਬਾਜ਼ ਤੇ ਪਹਿਲੇ ਭਾਰਤੀ ਬਣੇ ਸੀ। ਉਨ੍ਹਾਂ ਤੋਂ ਪਹਿਲਾਂ ਜਿਮ ਲੇਕਰ ਨੇ ਇਕ ਟੈਸਟ ਪਾਰੀ 'ਚ ਸਾਰੀਆਂ 10 ਵਿਕਟਾਂ ਹਾਸਲ ਕੀਤੀ ਸਨ। ਕੁੰਬਲੇ ਨੇ ਮੈਚ ਦੀ ਪਹਿਲੀ ਪਾਰੀ 'ਚ ਵੀ 4 ਵਿਕਟਾਂ ਲਈਆਂ ਤੇ ਉਹ ਕੁਲ 14 ਵਿਕਟਾਂ ਹਾਸਲ ਕਰਕੇ ਮੈਨ-ਆਫ-ਦਿ-ਮੈਚ ਬਣੇ।
