ਤਵੇਤੀਆ ਦੇ ਪੰਜ ਛੱਕਿਆਂ ਨੂੰ ਦੇਖ ਡਰੇ ਯੁਵਰਾਜ, ਟਵੀਟ ਕਰ ਲਿਖਿਆ- 'ਨਾ ਬਾਈ ਨਾ'
Monday, Sep 28, 2020 - 02:55 PM (IST)
ਨਵੀਂ ਦਿੱਲੀ : ਰਾਜਸਥਾਨ ਦੇ ਆਲਰਾਊਂਡਰ ਰਾਹੁਲ ਤਵੇਤੀਆ ਨੇ ਬੀਤੇ ਦਿਨ ਕਿੰਗਜ਼ ਇਲੈਵਨ ਪੰਜਾਬ ਦੇ ਖ਼ਿਲਾਫ਼ ਖੇਡੇ ਗਏ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤਵੇਤੀਆ ਜਦੋਂ ਕ੍ਰੀਜ 'ਤੇ ਆਏ ਤਾਂ ਰਾਜਸਥਾਨ ਨੂੰ ਜਿੱਤ ਲਈ 70 ਸਕੋਰ ਚਾਹੀਦੇ ਸਨ। ਉਨ੍ਹਾਂ ਨੇ ਤੇਜ਼ ਗੇਂਦਬਾਜ਼ ਸ਼ੈਲਡਨ ਕੌਟਰੇਲ ਦੀ ਇਕ ਓਵਰ 'ਚ ਪੰਜ ਛੱਕੇ ਲਗਾ ਕੇ ਸਾਰੇ ਸਮੀਕਰਨ ਨੂੰ ਬਦਲ ਦਿੱਤਾ। ਉਥੇ ਹੀ ਰਾਹੁਲ ਦੀ ਪਾਰੀ ਦੇ ਬਾਅਦ ਭਾਰਤੀ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਦਾ ਇਕ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਭਾਰਤ ਸਰਕਾਰ ਨੇ ਖੇਤੀ ਬਿੱਲਾਂ 'ਤੇ ਨਹੀਂ ਸਗੋਂ ਕਿਸਾਨਾਂ ਦੇ ਡੈਥ ਵਾਰੰਟ 'ਤੇ ਕੀਤੇ ਹਸਤਾਖ਼ਰ: ਬਾਜਵਾ, ਦੂਲੋ
ਯੁਵਰਾਜ ਨੇ ਲਿਖਿਆ 'ਮਿਸਟਰ ਰਾਹੁਲ ਤਵੇਤੀਆ ਨਾ ਬਾਈ ਨਾ। ਇਕ ਬਾਲ ਮਿਸ ਕਰਨ ਲਈ ਸ਼ੁਕਰੀਆ। ਕੀ ਗੇਮ ਸੀ। ਸ਼ਨਦਾਰ ਜਿੱਤ ਲਈ ਵਧਾਈ। ਰਾਜਸਥਾਨ ਬਨਾਮ ਪੰਜਾਬ। ਮਯੰਕ ਅਗਰਵਾਲ ਬਹੁਤ ਵਧੀਆ ਖੇਡਿਆ। ਸੰਜੂ ਸੈਮਸਨ ਸ਼ਾਨਦਾਰ।
ਇਹ ਵੀ ਪੜ੍ਹੋ : ਆਈਲੈਟਸ ਵਾਲੀ ਕੁੜੀ ਨਾਲ ਮੰਗਣੀ ਕਰਵਾਉਣੀ ਪਈ ਭਾਰੀ, ਵਿਦੇਸ਼ ਪੁੱਜਦੇ ਹੀ ਕਰ ਦਿੱਤਾ ਕਾਰਾ
ਇਥੇ ਦੱਸ ਦੇਈਏ ਕਿ ਯੁਵਰਾਜ ਸਿੰਘ ਦੇ ਨਾਮ 'ਤੇ 20-20 ਕ੍ਰਿਕਟ ਮੈਚ 'ਚ ਛੇ ਛੱਕੇ ਲਗਾਉਣ ਦਾ ਭਾਰਤੀ ਰਿਕਾਰਡ ਹੈ। ਯੁਵਰਾਜ ਨੇ 2007 ਵਿਸ਼ਵ ਕੱਪ ਦੇ ਦੌਰਾਨ ਇੰਗਲੈਂਡ ਦੇ ਖ਼ਿਲਾਫ਼ ਇਹ ਕਾਰਨਾਮਾ ਦਿਖਾਇਆ ਸੀ। ਯੁਵਰਾਜ ਉਦੋਂ ਲੈਅ 'ਚ ਸਨ, ਉਨ੍ਹਾਂ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬਰਾਡ ਦੀਆਂ ਛੇ ਗੇਂਦਾਂ ਨੂੰ ਬਾਊਂਡ੍ਰੀ ਦਾ ਰਾਸਤਾ ਦਿਖਾਇਆ।