ਨਵੇਂ ਕੋਚ ਰਾਹੁਲ ਦ੍ਰਾਵਿੜ ਸਾਹਮਣੇ ਚੁਣੌਤੀਆਂ ਦਾ ਪਹਾੜ

11/06/2021 2:33:18 AM

ਨਵੀਂ ਦਿੱਲੀ- ਆਪਣੀ ਕਪਤਾਨੀ ਦੇ ਕਾਰਜਕਾਲ ਵਿਚ ਰਾਹੁਲ ਦ੍ਰਾਵਿੜ ਨੇ 'ਸੁਪਰ ਸਟਾਰ ਪਾਵਰ' ਦਾ ਕਾਲਾ ਚਿਹਰਾ ਦੇਖਿਆ ਸੀ। ਉਸ ਨੇ ਭਾਰਤ ਦੀ ਪਾਰੀ ਤਦ ਖਤਮ ਐਲਾਨ ਕੀਤੀ ਸੀ ਜਦੋ ਸਚਿਨ ਤੇਂਦੁਲਕਰ 194 ਦੌੜਾਂ 'ਤੇ ਖੇਡ ਰਿਹਾ ਸੀ। ਤਦ ਉਸਦੀ ਕਾਫੀ ਆਲੋਚਨਾ ਹੋਈ ਸੀ। ਇਸ ਤੋਂ ਇਲਾਵਾ ਅਕਸਰ ਕਪਤਾਨ ਦੇ ਰੂਪ ਵਿਚ ਉਸਦੀਆਂ ਰਣਨੀਤੀਆਂ ਨੂੰ ਰੱਖਿਆਤਮਕ ਕਿਹਾ ਜਾਂਦਾ ਸੀ। ਉਸ ਦੇ ਕਪਤਾਨੀ ਕਾਰਜਕਾਲ ਵਿਚ ਕੁਝ ਸੀਨੀਅਰ ਖਿਡਾਰੀਆਂ ਨੇ ਉਸਦੀ ਗੱਲ ਨਹੀਂ ਮੰਨੀ, ਕੁਝ ਨੇ ਆਪਣਾ ਬੱਲੇਬਾਜ਼ੀ ਕ੍ਰਮ ਬਦਲਣ ਤੋਂ ਮਨ੍ਹਾ ਕਰ ਦਿੱਤਾ। ਕੁਝ ਮਿਲਾ ਕੇ ਆਖਿਰ ਵਿਚ ਉਸ ਨੂੰ ਅਸਤੀਫਾ ਦੇਣਾ ਪਿਆ। ਹਾਲਾਂਕਿ ਇਸ ਤੋਂ ਪਹਿਲਾਂ ਉਹ ਟੀਮ ਇੰਡੀਅ ਦੇ ਨਾਲ ਦੱਖਣੀ ਅਫਰੀਕਾ ਵਿਚ ਪਹਿਲੀ ਟੈਸਟ ਜਿੱਤ ਤੇ ਇੰਗਲੈਂਡ ਵਿਚ ਸੀਰੀਜ਼ ਜਿੱਤਵਾ ਚੁੱਕਾ ਸੀ। ਫਿਰ ਵੀ ਉਸਦੇ ਕਾਰਜਕਾਲ ਨੂੰ ਅਧੂਰਾ ਮੰਨਿਆ ਜਾਂਦਾ ਹੈ। ਸ਼ਾਇਦ ਇਹ ਹੀ ਕਾਰਨ ਹੈ ਲੰਬੇ ਸਮੇਂ ਤੋਂ ਰਾਹੁਲ ਦ੍ਰਾਵਿੜ ਟੀਮ ਇੰਡੀਅ ਦੇ ਕੋਚ ਦਾ ਅਹੁਦਾ ਸੰਭਾਲਣ ਲਈ ਅਣਇੱਛੁਕ ਸੀ। 

ਇਹ ਖ਼ਬਰ ਪੜ੍ਹੋ- ਕੇਪਟਾਊਨ 'ਚ ਹੋਵੇਗਾ ਭਾਰਤ ਤੇ ਦੱਖਣੀ ਅਫਰੀਕਾ ਸੀਰੀਜ਼ ਦਾ ਤੀਜਾ ਟੈਸਟ

PunjabKesari
ਹੁਣ ਜਦੋਂ ਉਹ ਤਿਆਰ ਹੋ ਗਿਆ ਹੈ ਤਾਂ ਉਸਦੇ ਸਾਹਮਣੇ ਫਿਰ ਤੋਂ ਉਹ ਹੀ ਚੁਣੌਤੀਆਂ ਹਨ, ਜਿਹੜੀਆਂ ਉਸਦੀ ਕਪਤਾਨੀ ਦੇ ਦੌਰਾਨ ਆਈਆਂ ਸਨ। ਟੀਮ ਇੰਡੀਆ ਵਿਚ ਅਜੇ ਵੀ ਸੁਪਰ ਸਟਾਰ ਖਿਡਾਰੀਆਂ ਦੀ ਭਰਮਾਰ ਹੈ। ਭਾਰਤੀ ਟੀਮ ਆਸਟਰੇਲੀਆ ਵਿਚ ਲਗਾਤਾਰ 2 ਸੀਰੀਜ਼ ਜਿੱਤ ਚੁੱਕੀ ਹੈ। ਇੰਗਲੈਂਡ ਵਿਚ ਸੀਰੀਜ਼ ਜਿੱਤ ਤੋਂ ਬਸ ਇਕ ਕਦਮ ਦੂਰ ਹੈ ਘਰ ਵਿਚ ਅਜੇਤੂ ਹੈ ਤੇ ਪਿਛਲੇ 8 ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਘੱਟ ਤੋਂ ਘੱਟ ਸੈਮੀਫਾਈਨਲ ਤੱਕ ਪਹੁੰਚੀ ਹੈ। ਹਾਲਾਂਕਿ ਇਹ ਟੀਮ ਇੰਡੀਆ ਲਈ ਬਹੁਤ ਮਹੱਤਵਪੂਰਨ ਤੇ ਬਦਲਾਅ ਦਾ ਸਮਾਂ ਹੈ। ਟੀਮ ਦੇ ਕਈ ਪ੍ਰਮੁੱਖ ਖਿਡਾਰੀ ਆਪਣੇ ਕਰੀਅਰ ਦੇ ਲਗਭਗ ਆਖਰੀ ਪੜਾਅ 'ਤੇ ਹਨ। ਕਪਤਾਨ ਵਿਰਾਟ ਕੋਹਲੀ ਨੇ ਟੀ-20 ਦੀ ਕਪਤਾਨੀ ਛੱਡ ਕੇ ਇਸ ਦੇ ਸੰਕੇਤ ਵੀ ਦੇ ਦਿੱਤੇ ਹਨ। ਉਸਦਾ ਉਪ ਕਪਤਾਨ ਰੋਹਿਤ ਸ਼ਰਮਾ, ਉਮਰ ਵਿਚ ਉਸ ਤੋਂ ਵੱਡਾ ਹੀ ਹੈ। ਇਸ ਤੋਂ ਇਲਾਵਾ ਸ਼ੰਮੀ, ਅਸ਼ਵਿਨ, ਪੁਜਾਰਾ ਤੇ ਰਹਾਨੇ ਵਰਗੇ ਕਈ ਖਿਡਾਰੀ 30 ਦੀ ਉਮਰ ਨੂੰ ਪਾਰ ਕਰ ਚੁੱਕੇ ਹਨ। ਚੋਣਕਾਰਾਂ ਦੇ ਨਾਲ ਕੋਚ ਦ੍ਰਾਵਿੜ ਨੂੰ ਵੀ ਇਸ ਬਦਲਾਅ ਦੇ ਦੌਰ ਵਿਚ ਬਹੁਤ ਸਾਵਧਾਨ ਰਹਿਣਾ ਪਵੇਗਾ। ਕਪਤਾਨ ਕੋਹਲੀ ਦੇ ਸਾਹਮਣੇ ਵੀ ਕੋਈ ਵਧੇਰੇ ਸੀਨੀਅਰ ਜਾਂ ਮੁਸ਼ਕਿਲ ਕਰੈਕਟ ਨਹੀਂ ਸੀ। ਵਿਚਾਲੇ ਵਿਚ ਕੋਚ ਅਨਿਲ ਕੁੰਬਲੇ ਆਇਆ ਸੀ ਤਾਂ ਉਸ ਨੂੰ ਮੰਦਭਾਗੇ ਤਰੀਕੇ ਨਾਲ ਹਟਣਾ ਪਿਆ। ਮੈਦਾਨ ਵਿਚ ਦ੍ਰਾਵਿੜ ਲਈ ਚੁਣੌਤੀਆਂ ਬਹੁਤ ਸਿੱਧੀਆਂ-ਸਿੱਧੀਆਂ ਹਨ। 

ਇਹ ਖ਼ਬਰ ਪੜ੍ਹੋ- T20 WC, NZ v NAM : ਨਿਊਜ਼ੀਲੈਂਡ ਨੇ ਨਾਮੀਬੀਆ ਨੂੰ 52 ਦੌੜਾਂ ਨਾਲ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News