ਨਵੇਂ ਕੋਚ ਨੇ ਬਦਲੀ ਕੋਲਕਾਤਾ ਦੇ ਮੋਹਨ ਬਾਗਾਨ ਕਲੱਬ ਦੀ ਕਿਸਮਤ

Monday, Jan 08, 2018 - 12:40 PM (IST)

ਕੋਲਕਾਤਾ (ਬਿਊਰ)— ਨਵੇਂ ਕੋਚ ਸ਼ੰਕਰਲਾਲ ਚੱਕਰਵਰਤੀ ਦੀ ਕੋਚਿੰਗ ਵਿਚ ਪਹਿਲੀ ਵਾਰ ਖੇਡਦੇ ਹੋਏ ਕੋਲਕਾਤਾ ਦੇ ਮੋਹਨ ਬਾਗਾਨ ਕਲੱਬ ਨੇ ਸੰਡੇ ਨੂੰ ਆਈ. ਲੀਗ ਦੇ ਮੈਚ ਵਿਚ ਡਿਫੈਂਡਿੰਗ ਚੈਂਪੀਅਨ ਆਇਜਾਲ ਐੱਫ.ਸੀ. ਨੂੰ 2-0 ਨਾਲ ਹਰਾ ਦਿੱਤਾ। ਬਾਗਾਨ ਨੇ ਆਇਜਾਲ ਨੂੰ ਹਰਾਉਣ ਤੋਂ ਪਹਿਲਾਂ ਆਈ. ਲੀਗ ਵਿਚ ਆਪਣੀ ਆਖਰੀ ਜਿੱਤ ਚਰਚਿਲ ਬ੍ਰਦਰਸ ਖਿਲਾਫ ਦਰਜ ਕੀਤੀ ਸੀ ਜਦੋਂ ਉਸਨੇ ਪਿਛਲੇ ਸਾਲ 10 ਦਸੰਬਰ ਨੂੰ ਗੋਆ ਦੇ ਇਸ ਕਲੱਬ ਨੂੰ 5-0 ਨਾਲ ਹਰਾਇਆ ਸੀ। ਚਰਚਿਲ ਨੂੰ ਹਰਾਉਣ ਦੇ ਬਾਅਦ ਮੋਹਨ ਬਾਗਾਨ ਨੇ ਲਗਾਤਾਰ 3 ਮੈਚ ਸ਼ਿਲਾਂਗ ਲਾਜੋਂਗ, ਨੇਰੋਕਾ ਅਤੇ ਇੰਡੀਅਨ ਏਰੋਜ ਖਿਲਾਫ ਡਰਾਅ ਖੇਡੇ ਜਦੋਂ ਕਿ 2 ਜਨਵਰੀ ਨੂੰ ਚੰਨੇ ਸਿਟੀ ਟੀਮ ਵਲੋਂ ਉਸਨੂੰ 1-2 ਨਾਲ ਹਾਰ ਝਲਣੀ ਪਈ। ਚਾਰ ਮੈਚਾਂ ਤੋਂ ਚਲੇ ਆ ਰਹੇ ਜਿੱਤ ਦੇ ਸੋਕੇ ਨੂੰ ਖਤਮ ਕਰਨ ਵਿਚ ਬਾਗਾਨ ਟੀਮ ਨੂੰ ਪਹਿਲੀ ਸਫਲਤਾ 53ਵੇਂ ਮਿੰਟ ਵਿਚ ਮਿਲੀ ਜਦੋਂ ਆਇਜਾਲ ਦੇ ਮਸੀਹ ਸੈਘਾਨੀ ਨੇ ਆਤਮਘਾਤੀ ਗੋਲ ਦਾਗ ਕੇ ਹੋਮ ਟੀਮ ਨੂੰ 1-0 ਦੀ ਲੀਡ ਤੋਹਫੇ ਵਿਚ ਦਿੱਤੀ। 75ਵੇਂ ਮਿੰਟ ਵਿੱਚ ਅਸੇਰ ਦਿਪਾਂਦਾ ਡਿਕਾ ਨੇ ਗੋਲ ਦਾਗ ਬਾਗਾਨ ਦੀ ਜਿੱਤ ਪੱਕੀ ਕਰ ਦਿੱਤੀ।


Related News