ਵਿਸ਼ਵ ਕੱਪ ਲਈ ਨੀਦਰਲੈਂਡ ਨੇ ਕੀਤਾ ਟੀਮ ਦਾ ਐਲਾਨ, ਤਜਰਬੇਕਾਰ ਜੋੜੀ ਮੇਰਵੇ-ਐਕਰਮੈਨ ਸ਼ਾਮਲ

Thursday, Sep 07, 2023 - 09:45 PM (IST)

ਵਿਸ਼ਵ ਕੱਪ ਲਈ ਨੀਦਰਲੈਂਡ ਨੇ ਕੀਤਾ ਟੀਮ ਦਾ ਐਲਾਨ, ਤਜਰਬੇਕਾਰ ਜੋੜੀ ਮੇਰਵੇ-ਐਕਰਮੈਨ ਸ਼ਾਮਲ

ਐਮਸਟਰਡਮ– ਆਈ. ਸੀ. ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ ਲਈ ਨੀਦਰਲੈਂਡ ਨੇ ਤਜਰਬੇਕਾਰ ਜੋੜੀ ਰੂਲੋਫ ਵਾਨ ਡੇਰ ਮੇਰਵੇ ਤੇ ਕੌਲਿਨ ਐਕਰਮੈਨ ਨੂੰ 15 ਮੈਂਬਰੀ ਟੀਮ ’ਚ ਸ਼ਾਮਲ ਕੀਤਾ ਹੈ। ਭਾਰਤ ’ਚ ਅਕਤੂਬਰ-ਨਵੰਬਰ ਦੌਰਾਨ ਖੇਡੇ ਜਾਣ ਵਾਲੇ ਵਿਸ਼ਵ ਕੱਪ ਲਈ 15 ਖਿਡਾਰੀਆਂ ਦੀ ਸੂਚੀ ’ਚ ਇਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਹੈ। 

ਵੀਰਵਾਰ ਨੂੰ ਆਈ. ਸੀ. ਸੀ. ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਾਨ ਡੇਰ ਮੇਰਵੇ ਤੇ ਐਕਰਮੈਨ ਦੋਵੇਂ ਨੀਦਰਲੈਂਡ ਦੀ ਟੀਮ ਲਈ ਭਰਪੂਰ ਤਜਰਬਾ ਲੈ ਕੇ ਆਏ ਹਨ, ਜਿਨ੍ਹਾਂ ਦੀ ਕਪਤਾਨੀ ਇਕ ਵਾਰ ਫਿਰ ਸਕਾਟ ਐਡਵਰਡਸ ਕਰੇਗਾ, ਜਿਸ ਨੇ ਪਿਛਲੇ ਸਾਲ ਆਸਟਰੇਲੀਆ ’ਚ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਐਕਰਮੈਨ ਨੀਦਰਲੈਂਡ ਲਈ ਟੂਰਨਾਮੈਂਟ ਵਿਚ ਦੂਜਾ ਪ੍ਰਮੁੱਖ ਟਾਪ ਸਕੋਰਰ ਸੀ ਜਦਕਿ ਵਾਨ ਡੇਰ ਮੇਰਵੇ ਨੇ ਬੱਲੇ ਤੇ ਗੇਂਦ ਨਾਲ ਆਪਣੀ ਛਾਪ ਛੱਡੀ ਸੀ। ਦੋਵੇਂ ਖਿਡਾਰੀਆਂ ਕੋਲ ਦੁਨੀਆ ਭਰ ਦੀਆਂ ਘਰੇਲੂ ਪ੍ਰਤੀਯੋਗਿਤਾਵਾਂ ਵਿਚ ਖੇਡਣ ਦਾ ਕਾਫੀ ਤਜਰਬਾ ਹੈ।

ਇਹ ਵੀ ਪੜ੍ਹੋ : ਕਿਵੇਂ ਪਾਸਾ ਪਲਟ ਕੇ ਕੁਲਦੀਪ ਯਾਦਵ ਨੇ ਕੀਤੀ ਭਾਰਤੀ ਟੀਮ ’ਚ ਵਾਪਸੀ, ਜਾਣੋ

ਨੀਦਰਲੈਂਡ ਨੂੰ ਉਮੀਦ ਹੈ ਕਿ ਸਲਾਮੀ ਬੱਲੇਬਾਜ਼ ਮੈਕਸ ਓ'ਡੋਡ ਪੂਰੇ ਟੂਰਨਾਮੈਂਟ 'ਚ ਖੂਬ ਦੌੜਾਂ ਬਣਾ ਸਕਦੇ ਹਨ, ਜਦਕਿ ਸਟਾਰ ਆਲਰਾਊਂਡਰ ਬਾਸ ਲੀਡੇ ਸੇ ਬੱਲੇ ਤੇ ਗੇਂਦ ਦੋਵਾਂ ਨਾਲ ਪ੍ਰਮੁੱਖ ਭੂਮਿਕਾ ਨਿਭਾਉਣ ਦੀ ਉਮੀਦ ਹੈ। ਨੀਦਰਲੈਂਡ ਵਿਸ਼ਵ ਕੱਪ ਤੋਂ ਪਹਿਲਾਂ 30 ਸਤੰਬਰ ਨੂੰ ਆਸਟਰੇਲੀਆ ਤੇ 3 ਅਕਤੂਬਰ ਨੂੰ ਮੇਜ਼ਬਾਨ ਭਾਰਤ ਵਿਰੁੱਧ ਦੋ ਅਭਿਆਸ ਮੈਚ ਖੇਡੇਗਾ। ਵਿਸ਼ਵ ਕੱਪ ’ਚ ਉਸਦਾ ਪਹਿਲਾ ਮੁਕਾਬਲਾ 6 ਅਕਤੂਬਰ ਨੂੰ ਹੈਦਰਾਬਾਦ ਵਿਚ ਪਾਕਿਸਤਾਨ ਵਿਰੁੱਧ ਹੋਵੇਗਾ।

ਵਿਸ਼ਵ ਕੱਪ ਲਈ ਨੀਦਰਲੈਂਡ ਦੀ ਟੀਮ : ਸਕਾਟ ਐਡਵਰਡਸ (ਕਪਤਾਨ), ਮੈਕਸ ਓ ਡੋਡ, ਵਾਸ ਡੀ ਲਿਡੇ, ਵਿਕਰਮ ਸਿੰਘ, ਤੇਜਾ ਨਿਦਾਮਾਨੁਰੂ, ਪਾਲ ਵੈਨ ਮੀਕੇਰੇਨ, ਕੌਲਿਨ ਐਕਰਮੈਨ, ਰੂਲੋਫ ਵਾਨ ਡੇਰ ਮੇਰਵੇ, ਲੋਗਾਨ ਵੈਨ ਵੀਕ, ਆਰੀਅਨ ਦੱਤਾ, ਰਯਾਨ ਕਲੇਨ, ਵੇਸਲੇ ਬ੍ਰਰੇਸੀ, ਸਾਕਿਬ ਜ਼ੁਲਫਿਕਾਰ, ਸ਼ਾਰਿਜ ਅਹਿਮਦ, ਸਾਈਬ੍ਰਾਂਡ ਏਂਗੇਲਬ੍ਰੇਕਟ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News