ਹੀਰੋ ਆਈ ਲੀਗ ਫੁੱਟਬਾਲ ਚੈਂਪੀਅਨਸ਼ਿਪ : ਨੇਰੋਕਾ ਨੇ ਆਈਜ਼ੋਲ ਨੂੰ ਹਰਾਇਆ

Friday, Dec 06, 2019 - 08:16 PM (IST)

ਹੀਰੋ ਆਈ ਲੀਗ ਫੁੱਟਬਾਲ ਚੈਂਪੀਅਨਸ਼ਿਪ : ਨੇਰੋਕਾ ਨੇ ਆਈਜ਼ੋਲ ਨੂੰ ਹਰਾਇਆ

ਇੰਫਾਲ— ਓਸਮਾਨੇ ਦੀਵਾਰਾ ਦੇ ਪਹਿਲੇ ਹਾਫ ਦੇ ਮਹੱਤਵਰਪੂਰਨ ਗੋਲ ਦੀ ਬਦੌਲਤ ਨੇਰੋਕਾ ਐੱਫ. ਸੀ. ਨੇ ਆਈਜ਼ੋਲ ਐੱਫ. ਸੀ. ਨੂੰ ਹੀਰੋ ਆਈ ਲੀਗ ਫੁੱਟਬਾਲ ਚੈਂਪੀਅਨਸ਼ਿਪ ਦੀ ਪਹਿਲੀ ਪੂਰਵਾਤਰ ਡਰਬੀ 'ਚ ਸ਼ੁੱਕਰਵਾਰ ਨੂੰ 1-0 ਨਾਲ ਹਰਾ ਦਿੱਤਾ। ਓਸਮਾਨੇ ਨੇ ਮੈਚ ਦਾ ਇਕਲੌਤਾ ਗੋਲ 28ਵੇਂ ਮਿੰਟ 'ਚ ਕੀਤਾ। ਨੇਰੋਕਾ ਨੂੰ ਫ੍ਰੀ ਕਿੱਕ ਮਿਲੀ ਤੇ ਜੋਡਿਨਗਲਿਆਨਾ ਦੇ ਖੱਬਾ ਪੈਰ ਨਾਲ ਲੱਗਾ ਜ਼ੋਰਦਾਰ ਸ਼ਾਟ ਪੋਸਟ ਨਾਲ ਟਕਰਾਇਆ। ਓਸਮਾਨੇ ਨੇ ਰਿਬਾਊਂਡ 'ਤੇ ਮਿਲੀ ਗੇਂਦ 'ਤੇ ਗੋਲ ਕਰਨ 'ਚ ਕੋਈ ਗਲਤੀ ਨਹੀਂ ਕੀਤੀ। ਆਈਜ਼ੋਲ ਨੇ ਮੈਚ 'ਚ 57 ਫੀਸਦੀ ਸਮਾਂ ਗੇਂਦ 'ਤੇ ਨਿਯੰਤਰਣ ਰੱਖਿਆ ਪਰ ਉਸਦੇ 15 ਸ਼ਾਟ 'ਚ ਕੋਈ ਵੀ ਨਿਸ਼ਾਨੇ 'ਤੇ ਨਹੀਂ ਲੱਗਾ।


author

Gurdeep Singh

Content Editor

Related News