Asia Cup : ਮੈਂ ਪ੍ਰਦਰਸ਼ਨ ਤੋਂ ਖ਼ੁਸ਼ ਹਾਂ, ਭਾਰਤ ਤੋਂ ਹਾਰ ''ਤੇ ਬੋਲੇ ਨੇਪਾਲ ਦੇ ਕਪਤਾਨ ਰੋਹਿਤ ਪੌਡੇਲ
Tuesday, Sep 05, 2023 - 11:18 AM (IST)
ਕੈਂਡੀ (ਸ਼੍ਰੀਲੰਕਾ)- ਏਸ਼ੀਆ ਕੱਪ 2023 'ਚ ਭਾਰਤ ਦੇ ਖ਼ਿਲਾਫ਼ 10 ਵਿਕਟਾਂ ਦੀ ਹਾਰ ਨਾਲ ਆਪਣੀ ਮੁਹਿੰਮ ਖਤਮ ਹੋਣ ਤੋਂ ਬਾਅਦ ਨੇਪਾਲ ਦੇ ਕਪਤਾਨ ਰੋਹਿਤ ਪੌਡੇਲ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਬੱਲੇਬਾਜ਼ ਵਿਰਾਟ ਕੋਹਲੀ ਨਾਲ ਗੱਲ ਕੀਤੀ ਸੀ। ਸ਼ੁਭਮਨ ਗਿੱਲ ਅਤੇ ਰੋਹਿਤ ਸ਼ਰਮਾ ਦੇ ਧਮਾਕੇਦਾਰ ਬੱਲੇਬਾਜ਼ੀ ਪ੍ਰਦਰਸ਼ਨ ਦੀ ਮਦਦ ਨਾਲ ਭਾਰਤ ਨੇ ਸੋਮਵਾਰ ਨੂੰ ਇੱਥੇ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਏਸ਼ੀਆ ਕੱਪ 2023 'ਚ ਮੀਂਹ ਨਾਲ ਪ੍ਰਭਾਵਿਤ ਮੈਚ 'ਚ ਨੇਪਾਲ ਨੂੰ ਡੀਐੱਲਐੱਸ ਵਿਧੀ ਰਾਹੀਂ 10 ਵਿਕਟਾਂ ਨਾਲ ਹਰਾਇਆ।
ਇਹ ਵੀ ਪੜ੍ਹੋ- ਨਹੀਂ ਰਹੇ ਤੇਜ਼ ਗੇਂਦਬਾਜ਼ ਹੀਥ ਸਟ੍ਰੀਕ, ਪਤਨੀ ਨੇ ਭਾਵੁਕ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਨੇਪਾਲ ਦੇ ਕਪਤਾਨ ਨੇ ਕਿਹਾ, 'ਅਸੀਂ ਰੋਹਿਤ ਅਤੇ ਵਿਰਾਟ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਸਾਨੂੰ ਕਾਫ਼ੀ ਤਜ਼ਰਬਾ ਦਿੱਤਾ ਅਤੇ ਇਹ ਸਾਡੇ ਲਈ ਕਾਫ਼ੀ ਫਾਇਦੇਮੰਦ ਹੋਵੇਗਾ।' ਪੌਡੇਲ ਨੇ ਇਹ ਵੀ ਕਿਹਾ ਕਿ ਉਹ ਆਪਣੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ। ਹਾਲਾਂਕਿ ਉਨ੍ਹਾਂ ਨੇ ਸੋਚਿਆ ਕਿ 260-270 ਦਾ ਸਕੋਰ ਬਿਹਤਰ ਹੋਵੇਗਾ। ਕੁੱਲ ਮਿਲਾ ਕੇ ਮੈਂ ਲੜਕਿਆਂ ਦੇ ਪ੍ਰਦਰਸ਼ਨ ਤੋਂ ਖੁਸ਼ ਹਾਂ, ਖ਼ਾਸ ਕਰਕੇ ਬੱਲੇ ਨਾਲ। ਮੈਨੂੰ ਲੱਗਦਾ ਹੈ ਕਿ ਸਲਾਮੀ ਬੱਲੇਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ। ਅਸੀਂ ਮੱਧਕ੍ਰਮ 'ਚ ਬਿਹਤਰ ਪ੍ਰਦਰਸ਼ਨ ਕਰ ਸਕਦੇ ਸੀ। 'ਮੈਂ ਸੋਚਿਆ ਕਿ 260-270 ਦੇ ਆਸ-ਪਾਸ ਚੰਗਾ ਸਕੋਰ ਹੋਵੇਗਾ। ਜੇਕਰ ਅਸੀਂ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਮੈਂ ਪ੍ਰਦਰਸ਼ਨ ਤੋਂ ਖੁਸ਼ ਹਾਂ।
ਇਹ ਵੀ ਪੜ੍ਹੋ- ਮੈਰੀਕਾਮ ਨੇ ਕਾਮ ਪਿੰਡ 'ਚ ਸੁਰੱਖਿਆ ਲਈ ਅਮਿਤ ਸ਼ਾਹ ਨੂੰ ਲਿਖਿਆ ਪੱਤਰ
ਭਾਰਤੀ ਸਲਾਮੀ ਬੱਲੇਬਾਜ਼ਾਂ ਨੇ ਅੰਤ ਤੱਕ ਬੱਲੇਬਾਜ਼ੀ ਕੀਤੀ ਅਤੇ ਇਕ ਹੋਰ ਭਾਰਤੀ ਬੱਲੇਬਾਜ਼ ਨੂੰ ਬੱਲੇਬਾਜ਼ੀ ਦਾ ਮੌਕਾ ਮਿਲਿਆ। ਪੌਡੇਲ ਥੋੜਾ ਨਿਰਾਸ਼ ਸੀ ਕਿ ਉਨ੍ਹਾਂ ਨੂੰ ਵਿਰਾਟ ਖ਼ਿਲਾਫ਼ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ, 'ਸਾਨੂੰ ਵਿਰਾਟ ਵਿਰੁੱਧ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਅੰਤ ਤੱਕ ਬੱਲੇਬਾਜ਼ੀ ਕੀਤੀ।' ਭਾਰਤ ਅਤੇ ਪਾਕਿਸਤਾਨ ਦੇ ਮੈਚਾਂ ਵਿਚ ਅੰਤਰ ਬਾਰੇ ਪੁੱਛੇ ਜਾਣ 'ਤੇ ਨੇਪਾਲ ਦੇ ਕਪਤਾਨ ਨੇ ਕਿਹਾ, 'ਇਹ ਜ਼ਿਆਦਾਤਰ ਸਥਿਤੀ 'ਤੇ ਨਿਰਭਰ ਕਰਦਾ ਹੈ, ਜਦੋਂ ਅਸੀਂ ਪਾਕਿਸਤਾਨ ਦੇ ਖ਼ਿਲਾਫ਼ ਖੇਡੇ ਤਾਂ ਮੈਨੂੰ ਲੱਗਾ ਕਿ ਇਹ ਮੱਧਮ ਤੇਜ਼ ਗੇਂਦਬਾਜ਼ਾਂ ਲਈ ਸਭ ਤੋਂ ਅਨੁਕੂਲ ਸੀ ਅਤੇ ਅਸੀਂ ਉਸ 'ਤੋਂ ਮੌਕਾ ਲਿਆ। ਅੱਜ ਤ੍ਰੇਲ ਕਾਰਨ ਹਾਲਾਤ ਜ਼ਿਆਦਾ ਚੁਣੌਤੀਪੂਰਨ ਸਨ ਕਿਉਂਕਿ ਗੇਂਦ ਨਹੀਂ ਹੋ ਰਹੀ ਸੀ। ਪਰ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਕੀਤੀ ਉਸ ਦਾ ਸਿਹਰਾ ਸ਼ੁਭਮਨ ਅਤੇ ਰੋਹਿਤ ਭਾਈ ਨੂੰ ਜਾਂਦਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8