ਨੇਪਾਲ ਨੇ ਯੂ. ਏ. ਈ. ਨੂੰ ਹਰਾ ਕੇ ਪਹਿਲੀ ਵਨ ਡੇ ਲੜੀ ਜਿੱਤੀ
Monday, Jan 28, 2019 - 10:07 PM (IST)

ਦੁਬਈ— ਕਪਤਾਨ ਪਾਰਸ ਖੜਕਾ ਦੀ 115 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ ਨੇਪਾਲ ਨੇ ਸੋਮਵਾਰ ਇਥੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ ਤੀਜੇ ਤੇ ਆਖਰੀ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ 4 ਵਿਕਟਾਂ ਨਾਲ ਹਰਾ ਕੇ ਆਪਣੀ ਪਹਿਲੀ ਵਨ ਡੇ ਲੜੀ ਜਿੱਤੀ। ਨੇਪਾਲ ਨੇ 44.4 ਓਵਰਾਂ ਵਿਚ 6 ਵਿਕਟਾਂ 'ਤੇ 255 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂ ਕੀਤੀ। ਯੂ. ਏ. ਈ. ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ 6 ਵਿਕਟਾਂ 'ਤੇ 254 ਦੌੜਾਂ ਬਣਾਈਆਂ ਸਨ।