ਨੇਹਾ ਤ੍ਰਿਪਾਠੀ ਨੇ ਮਹਿਲਾ ਪੇਸ਼ੇਵਰ ਗੋਲਫ ਟੂਰ ਦੇ 9ਵੇਂ ਪੜਾਅ ’ਚ ਬਣਾਈ ਬੜ੍ਹਤ
Friday, Jul 18, 2025 - 02:33 PM (IST)

ਸਪੋਰਟਸ ਡੈਸਕ- ਭਾਰਤੀ ਮਹਿਲਾ ਸਰਕਟ ਦੀਆਂ ਸਭ ਤੋਂ ਤਜਰਬੇਕਾਰ ਖਿਡਾਰਣਾਂ ’ਚੋਂ ਇਕ ਨੇਹਾ ਤ੍ਰਿਪਾਠੀ ਨੇ ਦੂਸਰੇ ਦੌਰ ’ਚ 7 ਅੰਡਰ 65 ਦੇ ਸਕੋਰ ਨਾਲ ਮਹਿਲਾ ਪੇਸ਼ੇਵਰ ਗੋਲਫ ਟੂਰ ਦੇ 9ਵੇਂ ਪੜਾਅ ’ਚ 3 ਸ਼ਾਟ ਦੀ ਬੜ੍ਹਤ ਬਣਾ ਲਈ ਹੈ।
33 ਸਾਲਾ ਨੇਹਾ ਜਿੱਥੇ ਟਾਪ ’ਤੇ ਪਹੁੰਚੀ ਤਾਂ ਉੱਥੇ ਹੀ ਪਹਿਲੇ ਦੌਰ ਤੋਂ ਬਾਅਦ ਟਾਪ ’ਤੇ ਕਾਬਿਜ਼ ਅਮਨਦੀਪ ਦ੍ਰਾਲ ਦੂਸਰੇ ਦੌਰ ’ਚ 4 ਓਵਰ 76 ਦੇ ਮਾੜੇ ਪ੍ਰਦਰਸ਼ਨ ਨਾਲ ਇਸ 15 ਲੱਖ ਰੁਪਏ ਇਨਾਮੀ ਪ੍ਰਤੀਯੋਗਿਤਾ ’ਚ ਸਾਂਝੇ ਤੌਰ ’ਤੇ 9ਵੇਂ ਸਥਾਨ ’ਤੇ ਖਿਸਕ ਗਈ ਹੈ।
ਇਹ ਵੀ ਪੜ੍ਹੋ- IND vs ENG ; ਕੀ ਨਾਇਰ ਨੂੰ 'ਕ੍ਰਿਕਟ' ਦੇਵੇਗੀ ਇਕ ਹੋਰ Chance, ਜਾਂ ਸਾਈ ਨੂੰ ਮਿਲੇਗਾ ਮੌਕਾ ?
ਸਾਲ 2023 ਤੋਂ ਬਾਅਦ ਆਪਣੇ ਪਹਿਲੇ ਖਿਤਾਬ ਦਾ ਇੰਤਜ਼ਾਰ ਕਰ ਰਹੀ ਨੇਹਾ ਨੇ 6 ਬਰਡੀ ਅਤੇ 1 ਈਗਲ ਕੀਤਾ ਪਰ ਇਕ ਬੋਗੀ ਵੀ ਕਰ ਗਈ। ਨੇਹਾ ਨੇ ਜੈਸੀਮਨ ਸ਼ੇਖਰ (72 ਅਤੇ 67) ’ਤੇ 3 ਸ਼ਾਟ ਦੀ ਬੜ੍ਹਤ ਬਣਾ ਕੇ ਰੱਖੀ ਹੈ, ਜਿਸ ਨੇ ਦੂਸਰੇ ਦੌਰ ’ਚ ਬੋਗੀ ਰਹਿਤ 67 ਦਾ ਸਕੋਰ ਬਣਾਇਆ।
ਕੀਰਤੀ ਚੌਹਾਨ (69) ਤੀਸਰੇ, ਜਦਕਿ ਸਾਨਵੀ ਸੋਮੂ (73-70) ਚੌਥੇ ਸਥਾਨ ’ਤੇ ਹੈ। ਮੌਜੂਦਾ ਸੈਸ਼ਨ ’ਚ 4 ਖਿਤਾਬ ਜਿੱਤਣ ਵਾਲੀ ਵਾਣੀ ਕਪੂਰ ਦੂਸਰੇ ਦੌਰ ’ਚ 6 ਬਰਡੀ ਅਤੇ 3 ਬੋਗੀ ਨਾਲ 3 ਅੰਡਰ 69 ਦੇ ਸਕੋਰ ਨਾਲ ਸਾਂਝੇ ਰੂਪ ਨਾਲ 5ਵੇਂ ਸਥਾਨ ’ਤੇ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e