ਨੀਰਜ ਨੇ ਇਕ ਹੋਰ ਸੋਨਾ ਜਿੱਤਿਆ

Monday, Jul 30, 2018 - 03:42 AM (IST)

ਨਵੀਂ ਦਿੱਲੀ—  ਸਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਐਤਵਾਰ ਨੂੰ ਫਿਨਲੈਂਡ ਵਿਚ ਸਾਵੋ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੀਨੀ ਤਾਈਪੇ ਦੇ ਚਾਓ ਸੁਨ ਚੇਂਗ ਨੂੰ ਹਰਾ ਕੇ ਸੋਨ ਤਮਗਾ ਹਾਸਲ ਕਰ ਲਿਆ। ਦੋਵੇਂ ਖਿਡਾਰੀ ਇੱਥੇ ਏਸ਼ੀਆਈ ਖੇਡਾਂ ਦੀ ਤਿਆਰੀ ਵਿਚ ਰੁੱਝੇ ਹੋਏ ਹਨ।

https://twitter.com/Neeraj_chopra1/status/1023583637269299201
ਰਾਸ਼ਟਰਮੰਡਲ ਖੇਡਾਂ ਦੇ ਮੌਜੂਦਾ ਸੋਨ ਤਮਗਾ ਜੇਤੂ ਨੀਰਜ ਨੇ ਫਿਨਲੈਂਡ ਦੇ ਲਾਪਿਨਲਾਹਟੀ ਵਿਚ 85.69 ਮੀਟਰ ਦੀ ਥ੍ਰੋਅ ਨਾਲ ਪਹਿਲਾ ਸਥਾਨ ਕੀਤਾ। ਉਹ ਏਸ਼ੀਆਈ ਖੇਡਾਂ ਲਈ ਇੱਥੇ ਤਿਆਰੀ ਵਿਚ ਰੁੱਝਾ ਹੋਇਆ ਹੈ।


Related News