ਓਲੰਪਿਕ ਫਾਈਨਲ ਤੋਂ ਪਹਿਲਾਂ ਪਾਕਿ ਖਿਡਾਰੀ ਲੈ ਕੇ ਘੁੰਮ ਰਿਹਾ ਸੀ ਨੀਰਜ ਦੀ ਜੈਵਲਿਨ

08/25/2021 10:30:26 PM

ਨਵੀਂ ਦਿੱਲੀ- ਓਲੰਪਿਕ ਫਾਈਨਲ ਮੈਚ ਤੋਂ ਪਹਿਲਾਂ ਭਾਰਤੀ ਜੈਵਲਿਨ ਥ੍ਰੋਅਰ ਨੀਰਜ ਬੇਹੱਦ ਪ੍ਰੇਸ਼ਾਨ ਸੀ। ਇਕ ਇੰਟਰਵਿਊ ਦੌਰਾਨ ਨੀਰਜ ਚੋਪੜਾ ਨੇ ਕਿਹਾ ਕਿ ਫਾਈਨਲ ’ਚ ਪਹਿਲੀ ਥ੍ਰੋਅ ਤੋਂ ਠੀਕ ਪਹਿਲਾਂ ਉਸ ਦੀ ਜੈਵਲਿਨ ਗਾਇਬ ਹੋ ਗਈ ਸੀ। ਉਸ ਨੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮਿਲੀ। ਉਸ ਨੂੰ ਪ੍ਰਫਾਰਮੈਂਸ ਪ੍ਰਭਾਵਿਤ ਹੋਣ ਦਾ ਡਰ ਸਤਾ ਰਿਹਾ ਸੀ ਪਰ ਉਦੋਂ ਹੀ ਉਸ ਨੇ ਪਾਕਿਸਤਾਨੀ ਪਲੇਅਰ ਦੇ ਹੱਥ ’ਚ ਆਪਣੀ ਜੈਵਲਿਨ ਦੇਖੀ।

ਇਹ ਖ਼ਬਰ ਪੜ੍ਹੋ- WI v PAK : ਪਾਕਿ ਨੇ ਵਿੰਡੀਜ਼ ਨੂੰ 109 ਦੌੜਾਂ ਨਾਲ ਹਰਾਇਆ


ਪਾਕਿਸਤਾਨੀ ਖਿਡਾਰੀ ਅਰਸ਼ਦ ਨਦੀਮ ਉਸ ਦੀ ਜੈਵਲਿਨ ਨਾਲ ਪ੍ਰੈਕਟਿਸ ਲਈ ਜਾ ਰਿਹਾ ਸੀ। ਉਸ ਨੇ ਕਿਹਾ ਕਿ ਭਾਈ (ਨਦੀਮ) ਇਹ ਜੈਵਲਿਨ ਮੈਨੂੰ ਦੇ ਦਿਓ। ਇਹ ਮੇਰੀ ਹੈ। ਨਦੀਮ ਨੇ ਮੈਨੂੰ ਜੈਵਲਿਨ ਦਿੱਤੀ, ਜਿਸ ਤੋਂ ਬਾਅਦ ਉਸ ਨੇ ਵਾਰਮਅੱਪ ਸ਼ੁਰੂ ਕੀਤਾ ਤੇ ਕੁੱਝ ਦੇਰ ਬਾਅਦ ਆਪਣੀ ਪਹਿਲੀ ਥ੍ਰੋਅ ਸੁੱਟੀ। ਨੀਰਜ ਦੇ ਖੁਲਾਸੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਅਰਸ਼ਦ ਦੀ ਅਣਜਾਨੇ ’ਚ ਕੀਤੇ ਗਏ ਇਸ ਕੰਮ ਦੀ ਜਮ ਕੇ ਨਿੰਦਾ ਹੋਈ।

ਇਹ ਖ਼ਬਰ ਪੜ੍ਹੋ- ਨੇਵਾਡਾ 'ਚ ਜੰਗਲੀ ਅੱਗ ਨੇ ਕੀਤੀ ਹਵਾ ਦੀ ਗੁਣਵੱਤਾ ਖਰਾਬ 


ਨੀਰਜ ਨੇ ਇਸ ਤੋਂ ਬਾਅਦ ਮਹੀਨੇ ਦੇ ਅਖੀਰ ’ਚ ਹੋਣ ਜਾ ਰਹੀ ਡਾਇਮੰਡ ਲੀਗ ਬਾਰੇ ਗੱਲਬਾਤ ਕੀਤੀ। ਉਸ ਨੇ ਕਿਹਾ ਕਿ ਟੋਕੀਓ ਓਲੰਪਿਕ ’ਚ ਤਮਗਾ ਜਿੱਤਣ ਤੋਂ ਬਾਅਦ ਉਸ ਦੀ ਟ੍ਰੇਨਿੰਗ ਰੁਕ ਗਈ ਸੀ। ਵੱਖ-ਵੱਖ ਪ੍ਰੋਗਰਾਮਾਂ ’ਚ ਜਾਣ ਕਾਰਨ ਪ੍ਰੈਕਟਿਸ ਨਹੀਂ ਹੋ ਪਾ ਰਹੀ। ਉੱਪਰੋਂ ਮੈਂ ਬੀਮਾਰ ਵੀ ਹੋ ਗਿਆ। ਭਾਰਤੀ ਖੇਡ ਜਗਤ ’ਚ ਇਹ ਚੀਜ਼ਾਂ ਬਦਲਣ ਦੀ ਜ਼ਰੂਰਤ ਹੈ। ਅਸੀਂ ਹੁਣ ਸਿਰਫ ਇਕ ਗੋਲਡ ਤੋਂ ਸੰਤੁਸ਼ਟ ਨਹੀਂ ਹੋ ਸਕਦੇ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News