ਨੀਰਜ ਨੇ ਵਰਲਡ ਚੈਂਪੀਅਨ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ

Saturday, Aug 03, 2019 - 12:07 PM (IST)

ਨੀਰਜ ਨੇ ਵਰਲਡ ਚੈਂਪੀਅਨ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ

ਨਵੀਂ ਦਿੱਲੀ— ਮੌਜੂਦਾ ਇੰਡੀਆ ਓਪਨ ਸੋਨ ਤਮਗਾ ਜੇਤੂ ਨੀਰਜ ਨੇ ਸ਼ੁੱਕਰਵਾਰ ਨੂੰ 2016 ਵਰਲਡ ਚੈਂਪੀਅਨ ਏਲੇਸੀਆ ਮੇਸੀਆਨੋ ਨੂੰ ਹਰਾ ਕੇ ਉਲਟਫੇਰ ਕਰਦੇ ਹੋਏ ਰੂਸ ਦੇ ਕਾਸਪੀਅਸਕ 'ਚ ਖੇਡੇ ਜਾ ਰਹੇ ਮਾਗੋਮੇਦ ਸਲਾਮ ਉਮਾਨਖੋਵ ਯਾਦਗਾਰੀ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਸਟ੍ਰੈਂਦਜਾ ਮੈਮੋਰੀਅਲ ਦੇ ਕਾਂਸੀ ਤਮਗਾ ਜੇਤੂ ਨੀਰਜ ਨੇ 57 ਕਿਲੋਗ੍ਰਾਮ 'ਚ ਮੈਸੀਆਨੋ 'ਤੇ 3-2 ਨਾਲ ਜਿੱਤ ਨਾਲ ਖੁਦ ਲਈ ਘੱਟੋ-ਘੱਟ ਚਾਂਦੀ ਤਮਗਾ ਪੱਕਾ ਕਰ ਲਿਆ। 
PunjabKesari
ਇਸ ਤੋਂ ਪਹਿਲਾਂ  ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾਧਾਰੀ ਗੌਰਵ ਸੋਲੰਕੀ ਅਤੇ 2019 ਇੰਡੀਆ ਓਪਨ ਦੇ ਚਾਂਦੀ ਜੇਤੂ ਗੋਵਿੰਦ ਸਾਹਨੀ ਨੇ ਸੈਮੀਫਾਈਨਲ 'ਚ ਪਹੁੰਚ ਕੇ ਦੋ ਹੋਰ ਕਾਂਸੀ ਤਮਗੇ ਪੱਕੇ ਕੀਤੇ। ਇਸ ਸਾਲ ਇੰਡੀਆ ਓਪਨ ਦੇ ਕਾਂਸੀ ਤਮਗਾ ਜੇਤੂ ਗੌਰਵ ਨੇ ਵੀਰਵਾਰ ਨੂੰ 56 ਕਿਲੋਗ੍ਰਾਮ ਵਰਗ 'ਚ ਰੂਸ ਦੇ ਮਾਮਸਿਮ ਚੇਰਨੀਸ਼ੇਵ ਨੂੰ 3-2 ਨਾਲ ਹਰਾਕੇ ਆਖ਼ਰੀ ਚਾਰ 'ਚ ਪ੍ਰਵੇਸ਼ ਕੀਤਾ। ਇਸੇ ਸਾਲ ਮੁੱਕੇਬਾਜ਼ੀ ਪ੍ਰਤੀਯੋਗਿਤਾ'ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਗੋਵਿੰਦ ਨੇ 49 ਕਿਲੋਗ੍ਰਾਮ ਵਰਗ 'ਚ ਤਜ਼ਾਕਿਸਤਾਨ ਦੇ ਸ਼ੇਰਮੁਖਾਮੱਦ ਰੂਸਤਾਮੋਵ ਨੂੰ ਹਰਾਇਆ। ਹਾਲਾਂਕਿ ਆਸ਼ੀਸ਼ ਇੰਸ਼ਾ 52 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ 'ਚ ਰੂਸ ਦੇ ਇਸਲਾਮਿਤਨਿਦ ਅਲੀਸੋਲਤਾਨੋਵ ਤੋਂ 1-4 ਨਾਲ ਹਰਾ ਗਏ।


author

Tarsem Singh

Content Editor

Related News