ਦੁਰਘਟਨਾ ਤੋਂ ਬਾਅਦ ਆਮੀਰ ਖਾਨ ਦੇ ਖਿਲਾਫ ਮੁਕਾਬਲੇ ਤੋਂ ਬਾਹਰ ਹੋਏ ਨੀਰਜ ਗੋਇਤ
Wednesday, Jun 26, 2019 - 05:08 PM (IST)

ਨਵੀਂ ਦਿੱਲੀ— ਭਾਰਤੀ ਪ੍ਰੋਫੈਸ਼ਨਲ ਮੁੱਕੇਬਾਜ਼ ਨੀਰਜ ਗੋਇਤ ਨੂੰ ਕਾਰ ਦੂਰਘਟਨਾ 'ਚ 'ਗੰਭੀਰ ਸੱਟਾਂ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ ਜਿਸ ਦੇ ਕਾਰਨ ਉਹ ਬ੍ਰਿਟੇਨ ਦੇ ਸਟਾਰ ਮੁੱਕੇਬਾਜ਼ ਆਮੀਰ ਖਾਨ ਦੇ ਖਿਲਾਫ ਅਗਲੇ ਮਹੀਨੇ ਹੋਣ ਵਾਲੇ ਡਬਲਿਯੂ. ਬੀ. ਸੀ ਪਰਲ ਵਰਲਡ ਚੈਂਪੀਅਨਸ਼ਿਪ ਮੁਕਾਬਲੇ ਤੋਂ ਬਾਹਰ ਹੋ ਗਏ ਹਨ। ਹਰਿਆਣਾ ਦਾ ਇਹ 27 ਸਾਲ ਦਾ ਮੁੱਕੇਬਾਜ਼ ਟ੍ਰੇਨਿੰਗ ਤੋਂ ਬਾਅਦ ਜਦ ਘਰ ਪਰਤ ਰਿਹਾ ਸੀ ਤਾਂ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਨੀਰਜ ਨੂੰ ਦੋ ਵਾਰ ਦੇ ਵਰਲਡ ਚੈਪੀਅਨ ਆਮੀਰ ਖਾਨ ਤੋਂ ਸਊਦੀ ਅਰਬ ਦੇ ਜੇੱਦਾਹ 'ਚ ਡਬਲਿਊ. ਬੀ. ਸੀ. ਪਰਲ ਵਰਲਡ ਚੈਂਪੀਅਨਸ਼ਿਪ ਮੁਕਾਬਲੇ 'ਚ 12 ਜੁਲਾਈ ਨੂੰ ਟੱਕਰ ਸੀ।
ਸੁਪਰ ਮੁੱਕੇਬਾਜ਼ੀ ਲੀਗ ਦੇ ਪ੍ਰਮੋਟਰ ਬਿਲ ਦੋਸਾਂਜ ਨੇ ਬਿਆਨ 'ਚ ਕਿਹਾ, ''ਸਾਨੂੰ ਦੁੱਖ ਦੇ ਨਾਲ ਸੁਚਿਤ ਕਰਨਾ ਪੈ ਰਿਹਾ ਹੈ ਕਿ ਆਮੀਰ ਖਾਨ ਦੇ ਖਿਲਾਫ ਮੁਕਾਬਲੇ ਦੀ ਤਿਆਰੀ ਕਰ ਰਹੇ ਭਾਰਤ ਦੇ ਸਟਾਰ ਮੁੱਕੇਬਾਜ ਨੀਰਜ ਗੋਇਤ ਕੱਲ ਰਾਤ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਏ ਜਿਸ ਦੇ ਨਾਲ ਉਨ੍ਹਾਂ ਦੇ ਚਿਹਰੇ, ਸਿਰ ਤੇ ਹੱਥਾਂ 'ਚ ਸੱਟ ਲੱਗੀ ਹੈ। ਉਹ ਅਜੇ ਹਸਪਤਾਲ 'ਚ ਹੈ ਤੇ ਅਸੀਂ ਉਸ ਦੀ ਛੇਤੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਪ੍ਰਬੰਧਕ ਹੁਣ ਨੀਰਜ ਦੇ 'ਤੇ ਵਿਚਾਰ ਕਰ ਰਹੇ ਹਨ।