ਨੀਰਜ ਨੇ ਪਾਕਿ ਖਿਡਾਰੀ ਅਰਸ਼ਦ ਨੂੰ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਮਗਾ ਜਿੱਤਣ ''ਤੇ ਦਿੱਤੀ ਵਧਾਈ

08/10/2022 12:18:56 PM

ਨਵੀਂ ਦਿੱਲੀ– ਟੋਕੀਓ 2020 ਓਲੰਪਿਕ ਦੇ ਗੋਲਡ ਮੈਡਲਿਸਟ ਨੀਰਜ ਚੋਪੜਾ ਨੇ ਪਾਕਿਸਤਾਨ ਦੇ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ ਨੂੰ ਰਾਸ਼ਟਰਮੰਡਲ ਖੇਡਾਂ 2022 ਵਿਚ ਸੋਨ ਤਮਗਾ ਜਿੱਤਣ ’ਤੇ ਵਧਾਈ ਦਿੱਤੀ ਹੈ। ਨਦੀਮ ਨੇ ਬਰਮਿੰਘਮ 2022 ਦੇ ਫਾਈਨਲ ਵਿਚ 90 ਮੀਟਰ ਦੇ ਨਿਸ਼ਾਨ ਨੂੰ ਪਾਰ ਕਰਦੇ ਹੋਏ ਦੋ ਵਾਰ ਦੇ ਵਿਸ਼ਵ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੂੰ ਹਰਾਇਆ। 

ਇਹ ਵੀ ਪੜ੍ਹੋ : CWG 2022 ਦੀ ਸਫ਼ਲ ਮੁਹਿੰਮ ਤੋਂ ਬਾਅਦ ਭਾਰਤੀ ਕੁਸ਼ਤੀ ਸਿਤਾਰਿਆਂ ਦਾ ਕੀਤਾ ਗਿਆ ਨਿੱਘਾ ਸਵਾਗਤ

ਇਸ ਜਿੱਤ ਨਾਲ ਅਰਸ਼ਦ ਨੇ ਪਾਕਿਸਤਾਨ ਨੂੰ ਜੈਵਲਿਨ ਥ੍ਰੋਅ ਦਾ ਪਹਿਲਾ ਰਾਸ਼ਟਰਮੰਡਲ ਸੋਨਾ ਦਿਵਾਇਆ। ਉਸ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਆਪਣੇ ਪ੍ਰਦਰਸ਼ਨ ਨਾਲ ਇਕ ਵੀਡੀਓ ਸਾਂਝੀ ਕੀਤੀ ਤੇ ਚੋਪੜਾ ਨੇ ਉਸ ’ਤੇ ਤੁਰੰਤ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਉਸ ਨੂੰ ਵਧਾਈ ਦਿੱਤੀ। ਚੋਪੜਾ ਨੇ ਕਿਹਾ, ‘‘ਅਰਸ਼ਦ ਭਰਾ ਨੂੰ ਸੋਨ ਤਮਗਾ ਤੇ ਨਵੇਂ ਗੇਮ ਰਿਕਾਰਡ ਦੇ ਨਾਲ 90 ਮੀਟਰ ਪਾਰ ਕਰਨ ਲਈ ਵਧਾਈ। ਅੱਗੇ ਦੀਆਂ ਪ੍ਰਤੀਯੋਗਿਤਾਵਾਂ ਲਈ ਸ਼ੁਭਕਾਮਨਾਵਾਂ।’’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News