ਛੁੱਟੀ ''ਚ ਵੀ ਪ੍ਰੈਕਟਿਸ : ਨੀਰਜ ਚੋਪੜਾ ਨੇ ਸਮੁੰਦਰ ਦੇ ਅੰਦਰ ਕੀਤਾ ਜੈਵਲਿਨ ਥ੍ਰੋਅ ਦਾ ਅਭਿਆਸ, ਵੀਡੀਓ ਵਾਇਰਲ
Saturday, Oct 02, 2021 - 02:25 PM (IST)
ਸਪੋਰਟਸ ਡੈਸਕ- ਟੋਕੀਓ ਓਲੰਪਿਕਸ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਹੁਣ ਮਾਲਦੀਵ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਿਹਾ ਹੈ। ਆਪਣੀ ਖੇਡ ਤੇ ਜੈਵਲਿਨ ਨੀਰਜ ਨੂੰ ਕਿੰਨੀ ਪਿਆਰੀ ਹੈ ਇਸਦੀ ਇੱਕ ਝਲਕ ਮਾਲਦੀਵ ਵਿੱਚ ਵੀ ਦੇਖੀ ਗਈ ਹੈ। ਨੀਰਜ ਛੁੱਟੀਆਂ ਸਮੇਂ ਵੀ ਇੱਥੇ ਜੈਵਲਿਨ ਥ੍ਰੋਅ ਬਾਰੇ ਸੋਚਦਾ ਰਹਿੰਦਾ ਹੈ।
ਇਹ ਵੀ ਪੜ੍ਹੋ : ਭਾਰਤੀ ਮਹਿਲਾ ਟੀਮ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਸਕੀਟ 'ਚ ਜਿੱਤਿਆ ਗੋਲਡ, ਪੁਰਸ਼ ਟੀਮ ਨੂੰ ਕਾਂਸੀ
ਨੀਰਜ ਦੇ ਮਾਲਦੀਪ ਦੌਰੇ ਦੀ ਸ਼ੁਰੂਆਤ ਫੁਰਾਵੇਰੀ ਰਿਜ਼ਾਰਟ ਤੋਂ ਹੋਈ। 23 ਸਾਲਾ ਅਥਲੀਟ ਨੇ ਸ਼ੁੱਕਰਵਾਰ ਨੂੰ ਆਪਣੀ ਇੰਸਟਾਗ੍ਰਾਮ ਵਾਲ 'ਤੇ ਇਕ ਵੀਡੀਓ ਪੋਸਟ ਕੀਤੀ, ਜਿਸ 'ਚ ਉਹ ਸਕੂਬਾ ਡਾਈਵਿੰਗ ਦਾ ਲੁਤਫ਼ ਲੈ ਰਹੇ ਹਨ। ਵੀਡੀਓ ਵਿੱਚ, ਨੀਰਜ ਨੂੰ ਪਾਣੀ ਦੀ ਡੂੰਘਾਈ 'ਚ ਜੈਵਲਿਨ ਸੁੱਟਣ ਦੀ ਪ੍ਰੈਕਟਿਸ ਕਰਦੇ ਹੋਏ ਵੇਖਿਆ ਗਿਆ।
ਪਾਣੀ ਹੇਠਾਂ, ਨੀਰਜ ਨੇ ਰਨਅਪ ਲਿਆ ਤੇ ਆਪਣਾ ਜੈਵਲਿਨ ਸੁੱਟਣ ਦਾ ਸਟਾਇਲ ਦਿਖਾਇਆ। ਇਸ ਵੀਡੀਓ ਨੂੰ ਪੋਸਟ ਕਰਦਿਆਂ ਨੀਰਜ ਨੇ ਲਿਖਿਆ, 'ਅਸਮਾਨ ਵਿੱਚ ਜਾਂ ਜ਼ਮੀਨ 'ਤੇ ਜਾਂ ਪਾਣੀ ਦੇ ਹੇਠਾਂ, ਮੈਂ ਹਮੇਸ਼ਾਂ ਸਿਰਫ ਜੈਵਲਿਨ ਬਾਰੇ ਸੋਚਦਾ ਹਾਂ.' ਇਸ ਤੋਂ ਬਾਅਦ ਨੀਰਜ ਨੇ ਲਿਖਿਆ, 'ਟ੍ਰੇਨਿੰਗ ਸ਼ੁਰੂ ਹੋ ਗਈ ਹੈ। ਨੀਰਜ ਦੀ ਇਸ ਵੀਡੀਓ ਦੀ ਬੈਕਗਰਾਊਂਡ 'ਚ ਏਆਰ ਰਹਿਮਾਨ ਦਾ ਗੀਤ ‘ਵੰਦੇ ਮਾਤਰਮ’ ਵੀ ਸੁਣਾਈ ਦੇ ਰਿਹਾ ਹੈ। ਅਥਲੈਟਿਕਸ ਵਿੱਚ ਭਾਰਤ ਦਾ ਪਹਿਲਾ ਸੋਨ ਤਮਗਾ ਜਿੱਤਣ ਤੋਂ ਬਾਅਦ, ਨੀਰਜ ਦਾ ਸ਼ਡਿਊਲ ਕਾਫੀ ਬਿਜ਼ੀ ਹੋ ਗਿਆ ਸੀ। ਟੀ. ਵੀ. ਇਸ਼ਤਿਹਾਰਾਂ ਤੋਂ ਲੈ ਕੇ ਹੁਣ ਟੀ. ਵੀ. ਸ਼ੋਜ਼, ਸਨਮਾਨ ਸਮਾਗਮਾਂ ਤੇ ਇੰਟਰਵਿਊਜ਼ ਹੁਣ ਅਥਲੀਟ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। ਇਸ ਲਈ ਟ੍ਰਨਿੰਗ ਤੋਂ ਪਹਿਲਾਂ ਉਨਾਂ ਨੇ ਇਕ ਛੋਟਾ ਜਿਹਾ ਬ੍ਰੇਕ ਲਿਆ ਸੀ ਤਾਂ ਜੋ ਉਹ ਤਰੋਤਾਜ਼ਾ ਮਹਿਸੂਸ ਕਰ ਸਕਣ।
ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।