CWG 2022 ''ਚ ਸ਼ਾਮਲ ਨਾ ਹੋਣ ''ਤੇ ਇਮੋਸ਼ਨਲ ਹੋਏ ਨੀਰਜ ਚੋਪੜਾ, ਪ੍ਰਸ਼ੰਸਕਾਂ ਲਈ ਲਿਖੀ ਖ਼ਾਸ ਪੋਸਟ

Wednesday, Jul 27, 2022 - 01:35 PM (IST)

ਸਪੋਰਟਸ ਡੈਸਕ- ਓਲੰਪਿਕ ਚੈਂਪੀਅਨ (olympic gold winner) ਤੇ ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਜੈਵਲਿਨ ਥ੍ਰੋਅਰ  ਨੀਰਜ ਚੋਪੜਾ ਨੇ ਲਕ 'ਤੇ ਸੱਟ ਲੱਗਣ ਕਾਰਨ ਬਰਮਿੰਘਮ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) ਤੋਂ ਹਟਣ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਭਾਰਤ ਦੀ ਇਨ੍ਹਾਂ ਖੇਡਾਂ 'ਚ ਤਮਗ਼ਾ ਜਿੱਤਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਕਾਮਨਵੈਲਥ ਗੇਮਸ 2022 'ਚ ਸ਼ਾਮਲ ਨਾ ਹੋਣ ਸਕਣ ਕਾਰਨ ਟੂਰਨਾਮੈਂਟ ਤੋਂ ਹਟੇ ਨੀਰਜ ਚੋਪੜਾ ਨੇ ਫੈਨਜ਼ ਲਈ ਇਕ ਖ਼ਾਸ ਪੋਸਟ ਲਿਖੀ ਹੈ।

ਇਹ ਵੀ ਪੜ੍ਹੋ : ਵਿਰੋਧੀ ਟੀਮ ਦੇ ਪਾਲੇ 'ਚ ਰੇਡ ਪਾਉਣ ਗਿਆ ਸੀ ਕਬੱਡੀ ਖਿਡਾਰੀ, ਲਾਈਵ ਮੈਚ ਦੌਰਾਨ ਹੀ ਮੌਤ (ਵੀਡੀਓ)

ਪੋਸਟ 'ਚ ਨੀਰਜ ਨੇ ਕਾਮਨਵੈਲਥ ਗੇਮਜ਼ 'ਚ ਨਹੀਂ ਖੇਡ ਸਕਣ 'ਤੇ ਦੁਖ ਜਤਾਇਆ ਹੈ। ਨੀਰਜ ਨੇ ਦੱਸਿਆ ਕਿ ਇਹ ਸੱਟ ਹਾਲ ਹੀ 'ਚ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਦੇ ਦੌਰਾਨ ਲੱਗੀ ਸੀ। ਇਸ ਟੂਰਨਾਮੈਂਟ 'ਚ ਨੀਰਜ ਨੇ ਚਾਂਦੀ ਦਾ ਤਮਗ਼ਾ ਜਿੱਤ ਕੇ ਇਤਿਹਾਸ ਰਚਿਆ ਸੀ। ਇਹ ਇਸ ਚੈਂਪੀਅਨਸ਼ਿਪ 'ਚ ਭਾਰਤ ਦਾ ਪਹਿਲਾ ਚਾਂਦੀ ਦਾ ਤਮਗ਼ਾ ਸੀ।

PunjabKesari

ਨੀਰਜ ਨੇ ਪੋਸਟ 'ਚ ਲਿਖਿਆ ਕਿ ਮੈਨੂੰ ਤੁਹਾਨੂੰ ਸਾਰਿਆ ਨੂੰ ਬਹੁਤ ਦੁਖ ਨਾਲ ਦਸਣਾ ਪੈ ਰਿਹਾ ਹੈ ਕਿ ਮੈਂ ਇਸ ਵਾਰ ਰਾਸ਼ਟਰਮੰਡਲ ਖੇਡਾਂ 'ਚ ਨਹੀਂ ਖੇਡ ਸਕਾਂਗਾ। ਮੈਨੂੰ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਦੇ ਚੌਥੇ ਥ੍ਰੋਅ ਦੇ ਦੌਰਾਨ ਆਏ ਸਟ੍ਰੇਨ ਕਾਰਨ ਕੁਝ ਤਕਲੀਫ ਮਹਿਸੂਸ ਹੋ ਰਹੀ ਸੀ। ਮੰਗਲਵਾਰ ਨੂੰ ਅਮਰੀਕਾ 'ਚ ਇਸ ਦੀ ਜਾਂਚ ਕਰਨ 'ਤੇ ਇਕ ਛੋਟੀ ਸੱਟ ਦੇ ਬਾਰੇ ਪਤਾ ਲਗਿਆ ਹੈ, ਇਸ ਦੇ ਲਈ ਮੈਨੂੰ ਕੁਝ ਹਫ਼ਤਿਆ ਲਈ ਰਿਹੈਬਲੀਟੇਸ਼ਨ ਦੀ ਸਲਾਹ ਦਿੱਤੀ ਗਈ ਹੈ।

ਨੀਰਜ ਨੇ ਅੱਗੇ ਕਿਹਾ ਕਿ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੈਂ ਬਰਮਿੰਘਮ (ਕਾਮਨਵੈਲਥ ਗੇਮਸ 2022) 'ਚ ਦੇਸ਼ ਦੀ ਨੁਮਾਇੰਦਗੀ ਨਹੀਂ ਕਰ ਸਕਾਂਗਾ। ਫਿਲਹਾਲ ਮੇਰਾ ਫੋਕਸ ਆਪਣੇ ਰਿਹੈਬਲੀਟੇਸ਼ਨ 'ਤੇ ਹੋਵੇਗਾ ਜਿਸ ਨਾਲ ਮੈਂ ਛੇਤੀ ਮੁੜ ਫੀਲਡ 'ਤੇ ਆਉਣ ਦੀ ਕੋਸ਼ਿਸ਼ ਕਰਾਂਗਾ। ਪਿਛਲੇ ਕੁਝ ਦਿਨਾਂ 'ਚ ਦੇਸ਼ਵਾਸੀਆਂ ਤੋਂ ਜਿੰਨਾ ਪਿਆਰ ਤੇ ਸਨਮਾਨ ਮਿਲਿਆ ਹੈ, ਉਸ ਦੇ ਲਈ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਆਸ ਹੈ ਕਿ ਤੁਸੀਂ ਸਾਰੇ ਇਸੇ ਤਰ੍ਹਾਂ ਹੀ ਮੇਰੇ ਨਾਲ ਜੁੜ ਕੇ ਸਾਡੇ ਦੇਸ਼ ਦੇ ਸਾਰੇ ਖਿਡਾਰੀਆਂ ਨੂੰ ਰਾਸ਼ਟਰਮੰਡਲ ਖੇਡਾਂ 'ਚ ਸਪੋਰਟ ਕਰਦੇ ਰਹੋਗੇ। 

ਇਹ ਵੀ ਪੜ੍ਹੋ : ਬੇਅਰਸਟੋ ਨੂੰ ਸੈਮ ਕਰਨ ਨੂੰ ਮੋਢੇ 'ਤੇ ਚੁੱਕਣਾ ਪਿਆ ਮਹਿੰਗਾ, ਲੱਗੀ ਸੱਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News