ਬੱਲੇਬਾਜ਼ੀ ਦੀਆਂ ਗਲਤੀਆਂ ''ਚ ਜਲਦੀ ਤੋਂ ਜਲਦੀ ਸੁਧਾਰ ਕਰਨ ਦੀ ਜ਼ਰੂਰਤ : ਮੰਧਾਨਾ
Monday, Feb 11, 2019 - 10:50 AM (IST)

ਹੈਮਿਲਟਨ : ਨਿਊਜ਼ੀਲੈਂਡ ਨਾਲ ਟੀ-20 ਸੀਰੀਜ਼ ਹਾਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਕਿਹਾ ਕਿ ਟੀਮ ਨੂੰ ਅਜੇ ਕੁਝ ਚੀਜ਼ਾਂ ਵਿਚ ਸੁਧਾਰ ਕਰਨ ਦੀ ਜ਼ਰੂਰੂਤ ਹੈ। ਸਪੋਰਟਸ ਵੈਬਸਾਈਟ ਮੁਤਾਬਕ ਮੰਧਾਨਾ ਦੀ 86 ਦੌੜਾਂ ਦੀ ਬਿਹਤਰੀਨ ਅਰਧ ਸੈਂਕੜੇ ਦੀ ਪਾਰੀ ਦੇ ਬਾਵਜੂਦ ਭਾਰਤੀ ਟੀਮ ਨੂੰ ਐਤਵਾਰ ਸੈਡਨ ਪਾਰਕ ਵਿਚ ਖੇਡੇ ਗਏ ਤੀਜੇ ਟੀ-20 ਮੁਕਾਬਲੇ 'ਚ ਨਿਊਜ਼ੀਲੈਂਡ ਹੱਥੋਂ 2 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਭਾਰਤੀ ਟੀਮ ਸੀਰੀਜ਼ ਵੀ 0-3 ਨਾਲ ਹਾਰ ਗਈ।
ਮੰਧਾਨਾ ਨੇ ਮੈਚ ਤੋਂ ਬਾਅਦ ਕਿਹਾ, ''ਮੈਨੂੰ ਲਗਦਾ ਹੈ ਕਿ ਖਿਡਾਰੀਆਂ ਨੇ ਸੀਰੀਜ਼ ਵਿਚ ਵਿਰੋਧੀ ਟੀਮ ਨੂੰ ਸਖਤ ਟੱਕਰ ਦਿੱਤੀ। ਜੇਕਰ ਤੁਸੀਂ ਦੇਖੋਗੇ ਤਾਂ ਅਸੀਂ 70-80 ਫੀਸਦੀ ਮੈਚ ਜਿੱਤਣ ਦੇ ਹਾਲਾਤ ਵਿਚ ਸੀ। ਕੁਝ ਖੇਤਰਾਂ ਵਿਚ ਸਾਨੂੰ ਜਲਦੀ ਤੋਂ ਜਲਦੀ ਸੁਧਾਰ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਬੱਲੇਬਾਜ਼ੀ ਦੀਆਂ ਗਲਤੀਆਂ ਵਿਚ ਵੀ ਜਲਦੀ ਤੋਂ ਜਲਦੀ ਸੁਧਾਰ ਕਰਨਾ ਹੋਵੇਗਾ। ਸਾਨੂੰ ਕੋਈ ਅਜਿਹਾ ਬੱਲੇਬਾਜ਼ ਚਾਹੀਦਾ ਹੈ ਜੋ 20 ਓਵਰਾਂ ਤੱਕ ਬੱਲੇਬਾਜ਼ੀ ਕਰ ਸਕੇ ਅਤੇ ਮੱਧ ਦੇ ਓਵਰਾਂ ਤੇ ਜਾਂ ਆਖਰੀ ਓਵਰਾਂ 'ਤੇ ਤੇਜੀ ਨਾਲ ਦੌੜਾਂ ਬਟੋਰ ਸਕੇ। ਹਾਲਾਂਕਿ ਇਸ ਸੀਰੀਜ਼ ਵਿਚ ਅਸੀਂ ਸਭ ਕੁਝ ਕੀਤਾ ਹੈ। ਪਹਿਲੇ 2 ਵਨ ਡੇ ਮੈਚਾਂ ਵਿਚ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ।''