ਨੇਦੂੰਚੇਜ਼ੀਅਨ- ਸ਼ਮਸਦੀਨ ਦੀ ਜੋੜੀ ਸ਼ੇਨਝੇਨ ਦੇ ਡਬਲ ਕੁਆਟਰ ਫਾਈਨਲ 'ਚ ਪੁੱਜੀ

Wednesday, Oct 30, 2019 - 03:40 PM (IST)

ਨੇਦੂੰਚੇਜ਼ੀਅਨ- ਸ਼ਮਸਦੀਨ ਦੀ ਜੋੜੀ ਸ਼ੇਨਝੇਨ ਦੇ ਡਬਲ ਕੁਆਟਰ ਫਾਈਨਲ 'ਚ ਪੁੱਜੀ

ਸਪੋਰਟਸ ਡੈਸਕ— ਭਾਰਤ ਦੇ ਜੀਵਨ ਨੇਦੂੰਚੇਜ਼ੀਅਨ ਅਤੇ ਕੈਨੇਡਾ ਦੇ ਆਦਿਲ ਸ਼ਮਸਦੀਨ ਦੀ ਜੋੜੀ ਨੇ ਸਖਤ ਮੁਕਾਬਲੇ ਤੋਂ ਬਾਅਦ ਚੀਨ ਦੇ ਜੀ ਕੁਈ ਅਤੇ ਹਾਓ ਵੂ ਦੀ ਜੋੜੀ ਨੂੰ ਸ਼ੇਨਝੇਨ ਲੋਂਗਹੁਆ ਏ. ਟੀ. ਪੀ ਚੈਲੇਂਜਰ ਟੈਨਿਸ ਟੂਰਨਾਮੈਂਟ 'ਚ 6-0,7-6 (1) ਤੋਂ ਹਰਾ ਕੇ ਕੁਆਟਰ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਚੀਨ 'ਚ ਚੱਲ ਰਹੇ 135,400 ਡਾਲਰ ਦੀ ਈਨਾਮੀ ਰਾਸ਼ੀ ਵਾਲੇ ਟੂਰਨਾਮੈਂਟ 'ਚ ਭਾਰਤੀ-ਕੈਨੇਡਾਈ ਜੋੜੀ ਨੂੰ ਤੀਜਾ ਦਰਜਾ ਦਿੱਤਾ ਗਿਆ ਹੈ, ਜਿਨ੍ਹਾਂ ਨੇ ਮੈਚ 'ਚ ਤਿੰਨ ਐੱਸ ਲਗਾਏ ਅਤੇ ਕੋਈ ਵੀ ਡਬਲ ਫਾਲਟ ਨਹੀਂ ਕੀਤਾ। ਕੁਈ-ਵੂ ਦੀ ਜੋੜੀ ਨੇ ਮੈਚ 'ਚ ਤਿੰਨ ਐੱਸ ਲਗਾਉਣ ਦੇ ਨਾਲ ਦੋ ਡਬਲ ਫਾਲਟ ਵੀ ਕੀਤੇ ਜਦੋਂ ਕਿ ਪਹਿਲੀ ਸਰਵ 'ਤੇ 76 ਫੀਸਦੀ ਅੰਕ ਹਾਸਲ ਕੀਤੇ। ਉਨ੍ਹਾਂ ਨੇ ਚਾਰ 'ਚੋਂ ਦੋ ਬ੍ਰੇਕ ਅੰਕ ਬਚਾਏ ਅਤੇ ਇਕ ਬ੍ਰੇਕ ਅੰਕ ਲਿਆ।PunjabKesari
ਨੇਦੂੰਚੇਜ਼ੀਅਨ- ਸ਼ਮਸਦੀਨ ਨੇ ਪਹਿਲੇ ਸੈਟ 'ਚ ਇਕ ਪਾਸੜ ਪ੍ਰਦਰਸ਼ਨ ਕੀਤਾ ਅਤੇ ਇਕ ਵੀ ਗੇਮ ਨਹੀਂ ਗੁਆਈ ਪਰ ਦੂੱਜੀ ਗੇਮ 'ਚ ਉਨ੍ਹਾਂ ਨੂੰ ਸੰਘਰਸ਼ ਕਰਨਾ ਪਿਆ ਜਿੱਥੇ ਚੀਨੀ ਜੋੜੀ ਨੇ ਸ਼ੁਰੂਆਤ ਤੋਂ ਹੀ 3-0 ਦੀ ਬੜਤ ਬਣਾ ਲਈ। ਹਾਲਾਂਕਿ ਭਾਰਤੀ-ਕੈਨੇਡਾਈ ਜੋੜੀ ਨੇ ਉਨ੍ਹਾਂ ਦੀ ਸਰਵਿਸ ਬ੍ਰੇਕ ਕਰ ਸਕੋਰ 3-3 ਨਾਲ ਬਰਾਬਰ ਕੀਤਾ ਅਤੇ ਸੈੱਟ ਟਾਈਬ੍ਰੇਕ 'ਚ ਜਿੱਤ ਲਿਆ।


Related News