ਐੱਨ. ਸੀ. ਏ. ਸਾਰਿਆਂ ਲਈ ਉਪਲਬੱਧ ਨਹੀਂ ਹੈ : ਬੀ. ਸੀ. ਸੀ. ਆਈ.

Saturday, Feb 17, 2024 - 05:01 PM (IST)

ਐੱਨ. ਸੀ. ਏ. ਸਾਰਿਆਂ ਲਈ ਉਪਲਬੱਧ ਨਹੀਂ ਹੈ : ਬੀ. ਸੀ. ਸੀ. ਆਈ.

ਨਵੀਂ ਦਿੱਲੀ, (ਭਾਸ਼ਾ)– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਆਪਣੀ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ ਪੈਸੇ ਦੇ ਕੇ ਐਂਟਰੀ ਦਾ ਵਾਅਦਾ ਕਰਨ ਵਾਲੇ ਫਰਜ਼ੀ ਇਸ਼ਤਿਹਾਰਾਂ ਨੂੰ ਖਾਰਿਜ ਕਰਦੇ ਹੋਏ ਇਹ ਸਪੱਸ਼ਟ ਕੀਤਾ ਕਿ ਬੈਂਗਲੁਰੂ ਵਿਚ ਸਥਿਤ ਇਸ ਏਲੀਟ ਸਹੂਲਤ ਵਿਚ ‘ਯੋਗਤਾ ਦੇ ਆਧਾਰ’ ਉੱਪਰ ਹੀ ਐਂਟਰੀ ਮਿਲਦੀ ਹੈ।

ਬੀ. ਸੀ. ਸੀ. ਆਈ. ਨੇ ਇਕ ਬਿਆਨ ਵਿਚ ਕਿਹਾ ਕਿ ਹਾਲ ਹੀ ਵਿਚ ਉਸ ਨੇ ਉੱਭਰਦੇ ਹੋਏ ਕ੍ਰਿਕਟਰਾਂ ਨੂੰ ਐੱਨ. ਸੀ. ਏ. ਵਿਚ ਐਂਟਰੀ ਦਿਵਾਉਣ ਦਾ ਵਾਅਦਾ ਕਰਨ ਵਾਲੇ ਫਰਜ਼ੀ ਇਸ਼ਤਿਹਾਰ ਦੇਖੇ ਸਨ। ਬੋਰਡ ਦੇ ਸਕੱਤਰ ਜੈ ਸ਼ਾਹ ਵਲੋਂ ਜਾਰੀ ਇਸ ਬਿਆਨ ਵਿਚ ਕਿਹਾ ਗਿਆ, ‘‘ਬੀ. ਸੀ. ਸੀ. ਆਈ. ਇਹ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਉਹ ਕ੍ਰਿਕਟਰਾਂ ਤੋਂ ਆਪਣੀਆਂ ਸਹੂਲਤਾਂ ਦੇ ਇਸਤੇਮਾਲ ਲਈ ਕਿਸੇ ਵੀ ਤਰ੍ਹਾਂ ਦਾ ਪੈਸਾ ਨਹੀਂ ਲੈਂਦਾ ਹੈ। ਬੀ. ਸੀ. ਸੀ. ਆਈ. ਦੇ ਆਪਣੇ ‘ਪ੍ਰੋਟੋਕਾਲ’ ਹਨ ਤੇ ਐੱਨ. ਸੀ. ਏ. ਵਿਚ ਐਂਟਰੀ ਸਿਰਫ ਯੋਗਤਾ ਦੇ ਆਧਾਰ ’ਤੇ ਹੀ ਹੁੰਦੀ ਹੈ।’’


author

Tarsem Singh

Content Editor

Related News