ਪਤਨੀ ਦੀ ਜਾਸੂਸੀ ਕਰਨ ਦਾ ਲਗਾ ਸੀ ਦੋਸ਼, ਹੁਣ ਬਣੇਗਾ ਟੀਮ ਇੰਡੀਆ ਦਾ ਕੋਚ

07/05/2018 11:39:42 AM

ਨਵੀਂ ਦਿੱਲੀ— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾਵਾਂ 'ਚੋਂ ਇਕ ਨਵਾਜ਼ੂਦੀਨ ਸਿੱਦਿਕੀ ਜਲਦ ਹੀ ਟੀਮ ਇੰਡੀਆ ਦੇ ਕੋਚ ਬਣਨ ਵਾਲੇ ਹਨ।  ਨਵਾਜ਼ੂਦੀਨ ਸਿੱਦਿਕੀ 1983 ਵਰਲਡ ਕੱਪ ਜਿੱਤ 'ਤੇ ਬਣ ਰਹੀ ਬਾਇਓਪਿਕ 'ਚ ਟੀਮ ਇੰਡੀਆ ਦੇ ਕੋਚ ਦਾ ਕਿਰਦਾਰ ਨਿਭਾਉਣਗੇ। ਹਾਲਾਂਕਿ ਇਹ ਖਬਰ ਹਜੇ ਪੁਖਤਾ ਨਹੀਂ ਹੈ ਪਰ ਫਿਰ ਵੀ ਸੂਤਰਾਂ ਮੁਤਾਬਕ ਨਵਾਜ਼ੂਦੀਨ ਸਿੱਦਿਕੀ ਦੇ ਨਾਮ 'ਤੇ ਸਹਮਤੀ ਹੋ ਚੁੱਕੀ ਹੈ।

ਤੁਹਾਨੂੰ ਦੱਸ ਦਈਏ ਕਿ ਫਿਲਮ ਨੂੰ ਕਬੀਰ ਖਾਨ ਡਾਇਰੈਕਟ ਕਰ ਰਹੇ ਹਨ ਅਤੇ ਫਿਲਮ 'ਚ ਮੁੱਖ ਭੂਮਿਕਾ ਅਭਿਨੇਤਾ ਰਣਵੀਰ ਸਿੰਘ ਅਦਾ ਕਰ ਰਹੇ ਹਨ ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਫਿਲਮ ਨੂੰ 2019 'ਚ ਰਿਲੀਜ਼ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਹੁਣ ਤੱਕ ਕਬੀਰ ਖਾਨ ਨੇ ਨਵਾਜ਼ੂਦੀਨ ਸਿੱਦਿਕੀ ਦੀ ਭੂਮਿਕਾ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਨਵਾਜ਼ੂਦੀਨ ਸਿੱਦਿਕੀ ਹਜੇ ਹਾਲ ਹੀ 'ਚ ਵਿਵਾਦਾਂ 'ਚ ਘਿਰ ਗਏ ਸਨ ਉਨ੍ਹਾਂ ਦੀ ਪਤਨੀ ਨੇ ਨਵਾਜ਼ੂਦੀਨ 'ਤੇ ਜਾਸੂਸੀ ਦਾ ਦੋਸ਼ ਲਗਾਇਆ ਸੀ।

ਤੁਹਾਨੂੰ ਦੱਸ ਦਈਏ ਕਿ 1983 ਵਰਲਡ ਕੱਪ ਟੀਮ ਇੰਡੀਆ ਦੇ ਲਈ ਸਭ ਤੋਂ ਖਾਸ ਪਲ ਹੈ। ਟੀਮ ਇੰਡੀਆ ਨੇ ਪਹਿਲੀ ਬਾਰ ਵਰਲਡ ਚੈਂਪੀਅਨ ਦਾ ਤਮਗਾ ਹਾਸਿਲ ਕੀਤਾ ਸੀ, ਫਾਈਨਲ 'ਚ ਟੀਮ ਇੰਡੀਆ ਨੇ ਬਹੁਤ ਮਜ਼ਬੂਤ ਵੈਸਟਇੰਡੀਜ਼ ਦੀ ਟੀਮ ਨੂੰ ਹਰਾਇਆ ਸੀ।1983 ਵਰਲਡ ਕੱਪ 'ਤੇ ਬਣਨ ਵਾਲੀ ਬਾਇਓਪਿਕ 'ਚ ਲੀਡ ਅਭਿਨੇਤਰੀ ਦੇ ਤੌਰ 'ਤੇ ਕੈਟਰੀਨਾ ਕੈਫ ਨੂੰ ਲਿਆ ਜਾ ਸਕਦਾ ਹੈ, ਫਿਲਮ 'ਚ ਕੈਟਰੀਨਾ ਰਣਵੀਰ ਦੇ ਅਪੋਜਿਟ ਯਾਨੀ ਕਪਿਲ ਦੇਵ ਦੀ ਪਤਨੀ ਰੋਮੀ ਦੇਵ ਦੇ ਕਿਰਦਾਰ ਨਿਭਾਉਂਦੀ ਨਜਰ ਆ ਸਕਦੀ ਹੈ। ਕੈਟਰੀਨਾ ਕਬੀਰ ਖਾਨ ਦੀ ਪਸੰਦੀਦਾ ਅਭਿਨੇਤਰੀਆਂ 'ਚੋਂ ਇਕ ਹੈ ਇਸ 'ਤੋਂ ਪਹਿਲਾਂ ਇਹ ਦੋਨੋਂ 'ਏਕ ਥਾ ਟਾਈਗਰ' ' ਫੈਂਟਸ ਅਤੇ ਨਿਊਯਾਰਕ' 'ਚ ਇਕੱਠੇ ਕੰਮ ਚੁੱਕੇ ਹਨ। ਰਣਵੀਰ ਸਿੰਘ ਅਤੇ ਕੈਟਰੀਨਾ ਦੋਨਾਂ ਦੇ ਲਈ ਇਹ ਫਿਲਮ ਬਹੁਤ ਚੈਲੇਂਜਿੰਗ ਰਹੇਗੀ।

ਦੱਸਿਆ ਜਾਂਦਾ ਹੈ ਕਿ ਕਪਿਲ ਦੇਵ ਦੀ ਸਫਲਤਾ ਦੇ ਪਿੱਛੇ ਉਨ੍ਹਾਂ ਦੀ ਪਤਨੀ ਰੋਮੀ ਦਾ ਬਹੁਤ ਹੱਥ ਰਿਹਾ ਹੈ, ਦੇਖਣ ਵਾਲੀ ਗੱਲ ਇਹ ਹੈ ਕਿ 'ਕਮਲੀ' ਬਣ ਕੇ ਲੋਕਾਂ ਦੇ ਦਿਲਾਂ 'ਚ ਵੱਸਣ ਵਾਲੀ ਕੈਟਰੀਨਾ ਦੇ ਲਈ ਇਹ ਕਿਰਦਾਰ ਨਿਭਾਉਣ 'ਚ ਕਾਮਯਾਬ ਹੁੰਦੀ ਹੈ ਕੇ ਨਹੀਂ, ਇਸ ਫਿਲਮ 'ਚ ਕਪਿਲ ਦੇਵ ਨਾਲ ਜੁੜੇ ਅਜਿਹੇ ਕਿੱਸੇ ਦਿਖਾਏ ਜਾਣਗੇ ਜੋ ਹਜੇ ਤੱਕ ਦਰਸ਼ਕਾਂ ਦੇ ਸਾਹਮਣੇ ਨਹੀਂ ਆਏ ਹਨ।


Related News