ਨੇਸ਼ਨਸ ਲੀਗ : ਸਪੇਨ ਨੇ ਯੂਕ੍ਰੇਨ ਨੂੰ 4-0 ਨਾਲ ਹਰਾਇਆ
Monday, Sep 07, 2020 - 07:55 PM (IST)
ਮੈਡ੍ਰਿਡ- ਸਪੇਨ ਦੀ ਨੇਸ਼ਨਸ ਲੀਗ ਫੁੱਟਬਾਲ ਟੂਰਨਾਮੈਂਟ ਦੇ ਦੌਰਾਨ ਯੂਕ੍ਰੇਨ 'ਤੇ 4-0 ਦੀ ਇਕਪਾਸੜ ਜਿੱਤ ਦੇ ਦੌਰਾਨ ਕਿਸ਼ੋਰ ਅੰਸੂ ਫਾਤੀ ਆਪਣੇ ਦੇਸ਼ ਵਲੋਂ ਗੋਲ ਕਰਨ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣੇ। ਫਾਤੀ ਨੇ ਐਤਵਾਰ ਨੂੰ ਖੇਡੇ ਗਏ ਮੈਚ 'ਚ 32ਵੇਂ ਮਿੰਟ 'ਚ ਆਪਣੀ ਟੀਮ ਦੇ ਲਈ ਤੀਜਾ ਗੋਲ ਕੀਤਾ। ਇਸ ਤਰ੍ਹਾਂ ਨਾਲ ਉਹ 17 ਸਾਲ 311 ਦਿਨ ਦੀ ਉਮਰ 'ਚ ਗੋਲ ਕਰਨ ਵਾਲੇ ਸਭ ਤੋਂ ਨੌਜਵਾਨ ਸਪੈਨਿਸ਼ ਫੁੱਟਬਾਲਰ ਬਣ ਗਏ। ਪਿਛਲੇ ਰਿਕਾਰਡ ਜੁਆਨ ਅਰਾਜਾਕਿਵਨ ਦੇ ਨਾਂ 'ਤੇ ਸੀ, ਜਿਨ੍ਹਾਂ ਨੇ 1925 'ਚ 18 ਸਾਲ 344 ਦਿਨ ਦੀ ਉਮਰ 'ਚ ਗੋਲ ਕੀਤਾ ਸੀ। ਇਸ ਤੋਂ ਪਹਿਲਾਂ ਸਰਗੀਓ ਰਾਮੋਸ ਨੇ ਤੀਜੇ ਮਿੰਟ 'ਚ ਪੇਲਨਟੀ ਕਾਰਨਰ 'ਤੇ ਗੋਲ ਕੀਤਾ ਸੀ। ਉਨ੍ਹਾਂ ਨੇ 29ਵੇਂ ਮਿੰਟ 'ਚ ਹੇਡਰ ਨਾਲ ਗੋਲ ਕਰਕੇ ਟੀਮ ਦੀ ਬੜ੍ਹਤ ਦੁੱਗਣੀ ਕਰ ਦਿੱਤੀ ਸੀ। ਸਪੇਨ ਵਲੋਂ ਚੌਥੇ ਤੇ ਆਖਰੀ ਗੋਲ 84ਵੇਂ ਮਿੰਟ 'ਚ ਫੇਰੇਨ ਟੋਰੇਸ ਨੇ ਕੀਤਾ। ਇਸ ਵਿਚ ਸਵਿਟਜ਼ਰਲੈਂਡ ਨੇ ਜਰਮਨੀ ਨੂੰ 1-1 ਨਾਲ ਰੋਕ ਕੇ ਨੇਸ਼ਨਸ ਲੀਗ 'ਚ ਉਸਦੀ ਪਹਿਲੀ ਜਿੱਤ ਦਾ ਇੰਤਜ਼ਾਰ ਵਧਾ ਦਿੱਤਾ ਸੀ।