ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ : ਵਿਨੇਸ਼ ਨੇ 55 ਕਿ. ਗ੍ਰਾ. ਦਾ ਸੋਨਾ ਜਿੱਤਿਆ

Monday, Feb 05, 2024 - 10:46 AM (IST)

ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ : ਵਿਨੇਸ਼ ਨੇ 55 ਕਿ. ਗ੍ਰਾ. ਦਾ ਸੋਨਾ ਜਿੱਤਿਆ

ਜੈਪੁਰ– ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਟ ਨੇ ਐਤਵਾਰ ਨੂੰ ਇੱਥੇ ਆਈ. ਓ. ਏ. ਦੀ ਐਡਹਾਕ ਕਮੇਟੀ ਵਲੋਂ ਆਯੋਜਿਤ ਸੀਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਵਿਚ 55 ਕਿ. ਗ੍ਰਾ. ਭਾਰ ਵਰਗ ਦਾ ਸੋਨ ਤਮਗਾ ਆਪਣੇ ਨਾਂ ਕੀਤਾ। ਵਿਨੇਸ਼ ਨੇ ਆਪਣੇ ਤਜਰਬੇ ਨਾਲ ਮੱਧ ਪ੍ਰਦੇਸ਼ ਦੀ ਜਯੋਤੀ ਨੂੰ 4-0 ਨਾਲ ਹਰਾ ਦਿੱਤਾ ਜਦਕਿ ਇਹ ਚੋਟੀ ਦੀ ਪਹਿਲਵਾਨ ਉੱਚੇ ਭਾਰ ਵਰਗ ਵਿਚ ਹਿੱਸਾ ਲੈ ਰਹੀ ਸੀ।
ਰੇਲਵੇ ਖੇਡ ਪ੍ਰਬੰਧਨ ਦੀ ਪ੍ਰਤੀਨਿਧਤਾ ਕਰ ਰਹੀ 29 ਸਾਲਾ ਵਿਨੇਸ਼ ਨੇ 2018 ਜਕਾਰਤਾ ਏਸ਼ੀਅਈ ਖੇਡਾਂ ਵਿਚ 53 ਕਿ. ਗ੍ਰਾ.ਭਾਰ ਵਰਗ ਵਿਚ ਖਿਤਾਬ ਜਿੱਤਿਆ ਸੀ ਜਦਕਿ 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ 53 ਕਿ. ਗ੍ਰਾ.ਭਾਰ ਵਰਗ ਦਾ ਖਿਤਾਬ 
ਜਿੱਤਿਆ ਸੀ।


author

Aarti dhillon

Content Editor

Related News