ਰਾਸ਼ਟਰੀ ਖੇਡ ਪੁਰਸਕਾਰ: ਨਾਮਜ਼ਦਗੀਆਂ ਭੇਜਣ ਦੀ ਆਖ਼ਰੀ ਤਾਰੀਖ਼ 5 ਜੁਲਾਈ ਤੱਕ ਵਧਾਈ ਗਈ

Wednesday, Jun 30, 2021 - 01:09 PM (IST)

ਰਾਸ਼ਟਰੀ ਖੇਡ ਪੁਰਸਕਾਰ: ਨਾਮਜ਼ਦਗੀਆਂ ਭੇਜਣ ਦੀ ਆਖ਼ਰੀ ਤਾਰੀਖ਼ 5 ਜੁਲਾਈ ਤੱਕ ਵਧਾਈ ਗਈ

ਨਵੀਂ ਦਿੱਲੀ (ਭਾਸ਼ਾ) : ਖੇਡ ਮੰਤਰਾਲਾ ਨੇ ਰਾਸ਼ਟਰੀ ਖੇਡ ਪੁਰਸਕਾਰਾਂ ਲਈ ਨਾਮਜ਼ਦਗੀ ਭੇਜਣ ਦੀ ਮਿਆਦ ਇਕ ਹਫ਼ਤੇ ਲਈ ਵਧਾ ਕੇ 5 ਜੁਲਾਈ ਕਰ ਦਿੱਤੀ ਹੈ। ਰਾਸ਼ਟਰੀ ਖੇਡ ਫੈਡਰੇਸ਼ਨਾਂ ਨੂੰ ਪਹਿਲਾਂ 28 ਜੂਨ ਤੱਕ ਨਾਮਜ਼ਦਗੀਆਂ ਭੇਜਣੀਆਂ ਸਨ।

ਖੇਡ ਮੰਤਰਾਲਾ ਨੇ ਇਕ ਸਰਕੂਲਰ ਵਿਚ ਕਿਹਾ, ‘ਨਾਮਜ਼ਦਗੀ ਭਰਨ ਦੀ ਆਖ਼ਰੀ ਤਾਰੀਖ਼ 28 ਜੂਨ 2021 ਨੂੰ ਵਧਾ ਕੇ 5 ਜੁਲਾਈ 2021 ਕਰ ਦਿੱਤਾ ਗਿਆ ਹੈ।’ ਟੈਨਿਸ ਮੁੱਕੇਬਾਜ਼ੀ ਅਤੇ ਕੁਸ਼ਤੀ ਸਮੇਤ ਕਈ ਐਨ.ਐਸ.ਐਫ. ਨਾਮਜ਼ਦਗੀਆਂ ਭੇਜ ਚੁੱਕੇ ਹਨ, ਜਦੋਂਕਿ ਬੀ.ਸੀ.ਸੀ.ਆਈ. ਕੁੱਝ ਦਿਨ ਵਿਚ ਭੇਜੇਗਾ। ਉੜੀਸਾ ਸਰਕਾਰ ਨੇ ਖੇਡ ਰਤਨ ਪੁਰਸਕਾਰ ਲਈ ਦੁਤੀ ਚੰਦ ਦਾ ਨਾਮ ਭੇਜਿਆ ਹੈ।


author

cherry

Content Editor

Related News