ਹਰ IPL ਮੈਚ ਤੋਂ ਪਹਿਲਾਂ ਵਜਾਇਆ ਜਾਵੇ ਰਾਸ਼ਟਰੀ ਗੀਤ : ਨੇਸ ਵਾਡੀਆ
Friday, Nov 08, 2019 - 01:34 AM (IST)

ਨਵੀਂ ਦਿੱਲੀ- ਕਿੰਗਜ਼ ਇਲੈਵਨ ਪੰਜਾਬ ਦੇ ਸਹਿ-ਮਾਲਕ ਨੇਸ ਵਾਡੀਆ ਨੇ ਬੀ. ਸੀ. ਸੀ. ਆਈ. ਨੂੰ ਪ੍ਰਸਤਾਵ ਦਿੱਤਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦੇ 2020 ਸੈਸ਼ਨ ਵਿਚ ਹਰ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਗਤੀ ਵਜਾਇਆ ਜਾਵੇ। ਕੌਮਾਂਤਰੀ ਮੈਚਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਆਮ ਤੌਰ 'ਤੇ ਰਾਸ਼ਟਰੀ ਗੀਤ ਵਜਾਇਆ ਜਾਂਦਾ ਹੈ ਪਰ ਵਾਡੀਆ ਨੂੰ ਲੱਗਦਾ ਹੈ ਕਿ ਦੁਨੀਆ ਦੀ ਨੰਬਰ ਇਕ ਕ੍ਰਿਕਟ ਲੀਗ ਵਿਚ ਵੀ ਅਜਿਹਾ ਹੋਣਾ ਚਾਹੀਦਾ ਹੈ। ਉਸ ਨੇ ਨਾਲ ਹੀ ਆਈ. ਪੀ. ਐੱਲ. ਦੇ ਸ਼ਾਨਦਾਰ ਉਦਘਾਟਨੀ ਸਮਾਰੋਹ ਨੂੰ ਹਟਾਉਣ ਲਈ ਬੀ. ਸੀ. ਸੀ. ਆਈ. ਦੀ ਪ੍ਰਸ਼ੰਸਾ ਕੀਤੀ।