6 ਖਿਡਾਰੀਆਂ ਦੇ ਪਾਜ਼ੇਟਿਵ ਹੋਣ ਦੇ ਬਾਵਜੂਦ 19 ਤੋਂ ਸ਼ੁਰੂ ਹੋਵੇਗਾ ਰਾਸ਼ਟਰੀ ਹਾਕੀ ਕੈਂਪ

Thursday, Aug 13, 2020 - 03:17 AM (IST)

6 ਖਿਡਾਰੀਆਂ ਦੇ ਪਾਜ਼ੇਟਿਵ ਹੋਣ ਦੇ ਬਾਵਜੂਦ 19 ਤੋਂ ਸ਼ੁਰੂ ਹੋਵੇਗਾ ਰਾਸ਼ਟਰੀ ਹਾਕੀ ਕੈਂਪ

ਨਵੀਂ ਦਿੱਲੀ– ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ 6 ਖਿਡਾਰੀਆਂ ਦੇ ਕੋਵਿਡ-19 ਜਾਂਚ ’ਚ ਪਾਜ਼ੇਟਿਵ ਹੋਣ ’ਤੇ ਹਸਪਤਾਲ ’ਚ ਦਾਖ਼ਲ ਹੋਣ ਦੇ ਬਾਵਜੂਦ ਭਾਰਤ ਦੀ ਰਾਸ਼ਟਰੀ ਹਾਕੀ ਟੀਮ ਲਈ ਟ੍ਰੇਨਿੰਗ ਕੈਂਪ ਤੈਅ ਸਮੇਂ ਅਨੁਸਾਰ 19 ਅਗਸਤ ਤੋਂ ਬੇਂਗਲੂਰੂ ’ਚ ਸ਼ੁਰੂ ਹੋ ਜਾਵੇਗਾ। ਪੁਰਸ਼ ਤੇ ਮਹਿਲਾ ਟੀਮਾਂ ਬੇਂਗਲੂਰੂ ’ਚ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਦੱਖਣੀ ਕੇਂਦਰ ’ਚ ਟ੍ਰੇਨਿੰਗ ਕਰਣਗੀਆਂ। ਸਾਈ ਦੇ ਬੁੱਧਵਾਰ ਨੂੰ ਜਾਰੀ ਬਿਆਨ ਅਨੁਸਾਰ,‘‘ਭਾਰਤੀ ਪੁਰਸ਼ ਤੇ ਭਾਰਤੀ ਮਹਿਲਾ ਟੀਮਾਂ 14 ਦਿਨਾਂ ਦੇ ਇਕਾਂਤਵਾਸ ਨੂੰ ਪੂਰਾ ਕਰਨ ਤੋਂ ਬਾਅਦ 19 ਅਗਸਤ ਤੋਂ ਖੇਡ ਸਰਗਰਮੀਆਂ ਸ਼ੁਰੂ ਕਰਣਗੀਆਂ।’’
ਹਾਕੀ ਇੰਡੀਆ ਦੇ ਅਧਿਕਾਰੀਆਂ ਤੇ ਦੋਵਾਂ ਟੀਮਾਂ ਦੇ ਮੁੱਖ ਕੋਚਾਂ ਸਮੇਤ ਖੇਡ ਦੇ ਹਿੱਤਧਾਰੀਆਂ ਵਿਚਾਲੇ ਚਰਚਾ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ। ਇਸ ਦੇ ਅਨੁਸਾਰ,‘‘ਸਾਰੇ ਖਿਡਾਰੀਆਂ ਦੀ ਸੁਰੱਖਿਆ ਤੇ ਸਿਹਤ ਨੂੰ ਸਭ ਤੋਂ ਵੱਡੀ ਪਹਿਲ ਮੰਨਦੇ ਹੋਏ ਇਹ ਫੈਸਲਾ ਕੀਤਾ ਗਿਆ ਕਿ ਸਾਈ ਦੇ ਬੇਂਗਲੂਰੂ ਸਥਿਤ ਕੇਂਦਰ ’ਚ ਟ੍ਰੇਨਿੰਗ ਸ਼ੁਰੂ ਕੀਤੀ ਜਾਵੇ।’’ 6 ਖਿਡਾਰੀਆਂ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪੁਰਸ਼ ਹਾਕੀ ਖਿਡਾਰੀਆਂ ਦਾ ਕੈਂਪ ਲਗਣਾ ਤੈਅ ਨਹੀਂ ਸੀ ਹਾਲਾਂਕਿ ਮਹਿਲਾ ਕੈਂਪ ਦੇ ਆਯੋਜਨ ’ਤੇ ਕੋਈ ਸ਼ੱਕ ਨਹੀਂ ਸੀ ਕਿਉਂਕਿ ਸਾਰੀਆਂ ਕੋਰੋਨਾ ਵਾਇਰਸ ਦੀ ਜਾਂਚ ’ਚ ਨੈਗੇਟਿਵ ਆਈਆਂ ਸਨ।
ਕਪਤਾਨ ਮਨਪ੍ਰੀਤ, ਸਟ੍ਰਾਈਕਰ ਮਨਦੀਪ ਿਸੰਘ, ਡਿਫੈਂਡਰ ਸੁਰਿੰਦਰ ਕੁਮਾਰ, ਜਸਕਰਨ ਸਿੰਘ, ਡਰੈਗ ਫਲਿੱਕਰ ਵਰੁਣ ਕੁਮਾਰ ਤੇ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਨੂੰ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਹ 6 ਖਿਡਾਰੀ (ਬਹੁਤੇ ਪੰਜਾਬ ਤੋਂ) ਉਸ 10 ਮੈਂਬਰੀ ਗਰੁੱਪ ਦਾ ਹਿੱਸਾ ਸਨ ਜੋ ਇਕੱਠੇ ਨਵੀਂ ਦਿੱਲੀ ਤੋਂ ਪਹੁੰਚੇ ਸਨ। ਇਸ ਸਮੇਂ 33 ਪੁਰਸ਼ ਤੇ 24 ਮਹਿਲਾ ਖਿਡਾਰੀ ਕੈਂਪ ਲਈ ਬੈਂਗਲੁਰੂ ’ਚ ਹਨ। ਰਾਸ਼ਟਰੀ ਕੈਂਪ ਦੇ 30 ਸਤੰਬਰ ਤੱਕ ਜਾਰੀ ਰਹਿਣ ਦੀ ਉਮੀਦ ਹੈ। ਭਾਰਤੀ ਪੁਰਸ਼ ਹਾਕੀ ਟੀਮ ਦੇ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ 6 ਖਿਡਾਰੀ ਜਦ ਠੀਕ ਹੋ ਜਾਣਗੇ ਤਾਂ ਉਨ੍ਹਾਂ ਨੂੰ ਵੀ ਕੈਂਪ ’ਚ ਸ਼ਾਮਲ ਕੀਤਾ ਜਾਵੇਗਾ।
5 ਹੋਰ ਪਾਜ਼ੇਟਿਵ ਖਿਡਾਰੀ ਅਹਿਤਿਆਤ ਦੇ ਤੌਰ ’ਤੇ ਹਸਪਤਾਲ ’ਚ ਦਾਖਲ
ਸਟ੍ਰਾਈਕਰ ਮਨਦੀਪ ਸਿੰਘ ਤੋਂ ਬਾਅਦ ਕੋਰੋਨਾ ਤੋਂ ਪਾਜ਼ੇਟਿਵ ਪਾਏ ਗਏ 5 ਹੋਰ ਖਿਡਾਰੀਆਂ ਨੂੰ ਵੀ ਅਹਿਤਿਆਤ ਦੇ ਤੌਰ ’ਤੇ ਬੇਂਗਲੂਰੂ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸਾਈ ਨੇ ਦੱਸਿਆ ਕਿ ਮਨਦੀਪ ’ਚ ਇਸ ਬੀਮਾਰੀ ਦੇ ਲੱਛਣ ਨਹੀਂ ਦਿ


author

Gurdeep Singh

Content Editor

Related News