ਰਾਸ਼ਟਰੀ ਐਵਾਰਡ : ਮਨਪ੍ਰੀਤ, ਨੀਰਜ, ਮਿਤਾਲੀ ਖੇਲ ਰਤਨ ਨਾਲ ਤੇ ਸ਼ਿਖਰ ਧਵਨ ਅਰਜੁਨ ਐਵਾਰਡ ਨਾਲ ਸਨਮਾਨਿਤ
Saturday, Nov 13, 2021 - 07:46 PM (IST)
ਸਪੋਰਟਸ ਡੈਸਕ- ਖੇਡ ਜਗਤ 'ਚ ਸ਼ਾਨਦਾਰ ਪ੍ਰਦਰਸਨ ਕਰਨ ਵਾਲੇ 62 ਖਿਡਾਰੀਆਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਨਮਾਨਤ ਕੀਤਾ। ਮਹਿਲਾ ਕ੍ਰਿਕਟ ਖਿਡਾਰੀ ਮਿਤਾਲੀ ਰਾਜ ਤੇ ਨੀਰਜ ਚੋਪੜਾ ਨੂੰ ਵੀ ਖੇਲ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ।
ਹਾਕੀ ਖਿਡਾਰੀ ਮਨਪ੍ਰੀਤ ਸਿੰਘ ਦੀ ਜ਼ਿੰਦਗੀ 'ਚ ਲਗਾਤਾਰ ਖ਼ੁਸ਼ੀਆਂ ਆ ਰਹੀਆਂ ਹਨ। ਉਨ੍ਹਾਂ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ 41 ਸਾਲ ਬਾਅਦ ਓਲੰਪਿਕ 'ਚ ਕਾਂਸੀ ਤਮਗ਼ਾ ਦਿਵਾਇਆ। ਬੀਤੇ ਦਿਨਾਂ 'ਚ ਹੀ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ। ਹੁਣ ਉਹ ਭਾਰਤ ਦੇ ਸਭ ਤੋਂ ਵੱਡੇ ਖੇਡ ਸਨਮਾਨ ਖੇਲ ਰਤਨ ਐਵਾਰਡ ਦੇ ਨਾਲ ਸਨਮਾਨਤ ਕੀਤੇ ਗਏ ਹਨ।
ਟੋਕੀਓ ਓਲੰਪਿਕ 'ਚ ਜੈਵਲਿਨ ਥ੍ਰੋਅ ਈਵੈਂਟ 'ਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਨੂੰ ਸਨਮਾਨਤ ਕਰਦੇ ਹੋਏ ਰਾਸ਼ਟਰਪਤੀ ਕੋਵਿੰਦ। ਨੀਰਜ ਨੇ ਟ੍ਰੈਕ ਐਂਡ ਫੀਲਡ 'ਚ ਭਾਰਤ ਨੂੰ ਪਹਿਲਾ ਓਲੰਪਿਕ ਤਮਗ਼ਾ ਦਿਵਾਇਆ।
ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੂੰ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਭਾਰਤ ਨੇ ਜਦੋਂ 2013 'ਚ ਆਈ. ਸੀ. ਸੀ. 2013 ਚੈਂਪੀਅਨਜ਼ ਟਰਾਫ਼ੀ ਜਿੱਤੀ ਸੀ ਤਾਂ ਉਸ 'ਚ ਧਵਨ ਦੀ ਮਹੱਤਵਪੂਰਨ ਭੂਮਿਕਾ ਸੀ।
ਭਾਰਤੀ ਹਾਕੀ ਟੀਮ ਦੇ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਵੀ ਖੇਲ ਰਤਨ ਨਾਲ ਸਨਮਾਨਤ ਹੋਏ। ਸ਼੍ਰੀਜੇਸ਼ ਨੇ ਟੋਕੀਓ ਓਲੰਪਿਕ 'ਚ ਭਾਰਤ ਨੂੰ ਕਾਂਸੀ ਦਾ ਤਮਗਾ ਦਿਵਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਮਿਤਾਲੀ ਰਾਜ ਨੂੰ ਵੱਕਾਰੀ ਖੇਲ ਰਤਨ ਐਵਾਰਡ ਨਾਲ ਨਵਾਜ਼ਿਆ ਗਿਆ। ਮਿਤਾਲੀ ਮਹਿਲਾ ਕ੍ਰਿਕਟ ਟੀਮ ਦੀ ਵਨ-ਡੇ ਕਪਤਾਨ ਹੈ। ਉਨ੍ਹਾਂ ਨੇ ਤਿੰਨੇ ਫਾਰਮੈਟ 'ਚ 20,000 ਦੌੜਾਂ ਬਣਾਈਆਂ ਹਨ। ਸਾਲ 1999 'ਚ ਉਨ੍ਹਾਂ ਨੇ ਡੈਬਿਊ ਕੀਤਾ ਸੀ।
ਅਵਨੀ ਲੇਖਰਾ ਨੇ ਸ਼ੂਟਿੰਗ 'ਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ। ਅਵਨੀ ਨੇ ਮਹਿਲਾਵਾਂ ਦੇ 10 ਮੀਟਰ ਏਅਰ ਮੁਕਾਬਲੇ ਐੱਸ. ਐੱਚ-1 'ਚ ਇਹ ਸੋਨ ਤਮਗ਼ਾ ਜਿੱਤਿਆ ਸੀ। ਉਸ ਨੂੰ ਖੇਲ ਰਤਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।
2002 'ਚ ਮੋਹਨ ਬਾਗਾਨ ਨਾਲ ਪੇਸ਼ੇਵਰ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੁਨੀਲ ਛੇਤਰੀ ਨੇ ਅਰਜਨਟੀਨਾ ਦੇ ਲਿਓਨਿਲ ਮੇਸੀ ਦੇ 80 ਕੌਮਾਂਤਰੀ ਗੋਲ ਦੀ ਬਰਾਬਰੀ ਕੀਤੀ ਹੈ। ਸੁਨੀਲ ਦੀ ਹੀ ਕਪਤਾਨੀ 'ਚ ਭਾਰਤ ਨੇ 9ਵੀਂ ਸੈਫ ਚੈਂਪੀਅਨਸ਼ਿਫ ਜਿੱਤੀ ਸੀ। ਉਨ੍ਹਾਂ ਨੂੰ ਵੀ ਖੇਲ ਰਤਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।
ਟੋਕੋਈ 2020 ਪੈਰਾਲੰਪਿਕ 'ਚ ਗੌਤਮ ਬੁੱਧ ਨਗਰ ਦੇ ਡੀ. ਐੱਮ. ਸੁਹਾਸ ਐੱਲ. ਵਾਈ. ਨੇ ਬੈਡਮਿੰਟਨ ਮੇੱਸ ਸਿੰਗਲਸ ਐੱਸ. ਐੱਲ-4 ਕੈਟੇਗਰੀ 'ਚ ਸਿਲਵਰ ਮੈਡਲ ਜਿੱਤਿਆ ਸੀ। ਉਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਐਵਾਰਡ ਜੇਤੂਆਂ ਦੀ ਸੂਚੀ
ਖੇਲ ਰਤਨ ਐਵਾਰਡ
ਖਿਡਾਰੀ ਦਾ ਨਾਂ ਖੇਡ
ਨੀਰਜ ਚੋਪੜਾ ਐਥਲੈਟਿਕਸ
ਰਵੀ ਦਹੀਆ ਕੁਸ਼ਤੀ
ਪੀ. ਆਰ. ਸ਼੍ਰੀਜੇਸ਼ ਹਾਕੀ
ਲਵਲੀਨਾ ਬੋਰਗੋਹੇਨ ਮੁੱਕੇਬਾਜ਼ੀ
ਸੁਨੀਲ ਸ਼ੇਤਰੀ ਫੁੱਟਬਾਲ
ਮਿਤਾਲੀ ਰਾਜ ਕ੍ਰਿਕਟ
ਮਨਪ੍ਰੀਤ ਸਿੰਘ ਹਾਕੀ
ਪ੍ਰਮੋਦ ਭਗਤ ਪੈਰਾ ਬੈਡਮਿੰਟਨ
ਸੁਮਿਤ ਅੰਤਿਲ ਪੈਰਾ ਐਥਲੈਟਿਕਸ
ਅਵਨੀ ਲੇਖਰਾ ਪੈਰਾ ਨਿਸ਼ਾਨੇਬਾਜ਼ੀ
ਕ੍ਰਿਸ਼ਣਾ ਨਾਗਰ ਪੈਰਾ ਬੈਡਮਿੰਟਨ
ਮਨੀਸ਼ ਨਰਵਾਲ ਪੈਰਾ ਨਿਸ਼ਾਨੇਬਾਜ਼ੀ
ਅਰਜੁਨ ਐਵਾਰਡੀ
ਸ਼ਿਖਰ ਧਵਨ ਕ੍ਰਿਕਟ
ਅਰਪਿੰਦਰ ਸਿੰਘ ਐਥਲੈਟਿਕਸ
ਸਿਮਰਨਜੀਤ ਕੌਰ ਮੁੱਕੇਬਾਜ਼ੀ
ਭਵਾਨੀ ਦੇਵੀ ਤਲਵਾਰਬਾਜ਼ੀ
ਮੋਨਿਕਾ ਹਾਕੀ
ਵੰਦਨਾ ਕਟਾਰੀਆ ਹਾਕੀ
ਅਭਿਸ਼ੇਕ ਵਰਮਾ ਨਿਸ਼ਾਨੇਬਾਜ਼ੀ
ਸੰਦੀਪ ਨਰਵਾਲ ਕਬੱਡੀ
ਅੰਕਿਤਾ ਰੈਨਾ ਟੈਨਿਸ
ਦੀਪਕ ਪੂਨੀਆ ਕੁਸ਼ਤੀ
ਭਵਾਨੀ ਭਟੇਲ ਪੈਰਾ ਟੇਬਲ ਟੈਨਿਸ
ਯੋਗੇਸ਼ ਕਥੂਨੀਆ ਪੈਰਾ ਐਥਲੈਟਿਕਸ
ਨਿਸ਼ਾਦ ਕੁਮਾਰ ਪੈਰਾ ਐਥਲੈਟਿਕਸ
ਸ਼ਰਦ ਕੁਮਾਰ ਹਾਈ ਜੰਪ
ਸੁਹਾਸ ਐਲਵਾਈ ਪੈਰਾ ਬੈਡਮਿੰਟਨ
ਸਿੰਘਰਾਜ ਅਧਾਨਾ ਪੈਰਾ ਨਿਸ਼ਾਨੇਬਾਜ਼ੀ
ਹਰਵਿੰਦਰ ਸਿੰਘ ਪੈਰਾ ਤੀਰਅੰਦਾਜ਼ੀ
ਦਿਲਪ੍ਰੀਤ ਸਿੰਘ ਹਾਕੀ
ਰੁਪਿੰਦਰਪਾਲ ਸਿੰਘ ਹਾਕੀ
ਸੁਰਿੰਦਰ ਕੁਮਾਰ ਹਾਕੀ
ਅਮਿਤ ਰੋਹਿਦਾਸ ਹਾਕੀ
ਵਰਿੰਦਰ ਲਾਕੜਾ ਹਾਕੀ
ਸੁਮਿਤ ਹਾਕੀ
ਨੀਲਕਾਂਤ ਸ਼ਰਮਾ ਹਾਕੀ
ਹਾਰਦਿਕ ਸਿੰਘ ਹਾਕੀ
ਵਿਵੇਕ ਸਾਗਰ ਹਾਕੀ
ਗੁਰਜੰਟ ਸਿੰਘ ਹਾਕੀ
ਮਨਦੀਪ ਸਿੰਘ ਹਾਕੀ
ਸ਼ਮਸ਼ੇਰ ਸਿੰਘ ਹਾਕੀ
ਲਲਿਤ ਕੁਮਾਰ ਉਪਾਧਿਆਏ ਹਾਕੀ
ਵਰੁਣ ਕੁਮਾਰ ਹਾਕੀ
ਸਿਮਨਰਜੀਤ ਸਿੰਘ ਹਾਕੀ
ਹਿਮਾਨੀ ਉੱਤਮ ਪਰਬ ਮਲਖੰਭ
ਮੇਜਰ ਧਿਆਨਚੰਦ ਐਵਾਰਡ (ਲਾਈਫਟਾਈਮ ਅਚੀਵਮੈਂਟ)
ਕੇਸੀ ਲੇਖਾ ਮੁੱਕੇਬਾਜ਼ੀ
ਅਭਿਜੀਤ ਕੁੰਤੇ ਸ਼ਤਰੰਜ
ਦਵਿੰਦਰ ਸਿੰਘ ਗਰਚਾ ਹਾਕੀ
ਵਿਕਾਸ ਕੁਮਾਰ ਕਬੱਡੀ
ਸੱਜਣ ਸਿੰਘ ਕੁਸ਼ਤੀ
ਦ੍ਰੋਣਾਚਾਰਿਆ ਐਵਾਰਡ (ਲਾਈਫਟਾਈਮ ਅਚੀਵਮੈਂਟ)
ਟੀ. ਪੀ. ਓਸਫ ਐਥਲੈਟਿਕਸ
ਸਰਕਾਰ ਤਲਵਾਰ ਕ੍ਰਿਕਟ
ਸਰਪਾਲ ਸਿੰਘ ਹਾਕੀ
ਆਸ਼ਾਨ ਕੁਮਾਰ ਕਬੱਡੀ
ਤਪਨ ਕੁਮਾਰ ਪਾਣੀਗ੍ਰਿਹੀ ਤੈਰਾਕੀ
ਦ੍ਰੋਣਾਚਾਰਿਆ ਐਵਾਰਡ (ਰੇਗੂਲਰ)
ਰਾਧਾਕ੍ਰਿਸ਼ਣਨ ਨਾਇਰ ਪੀ ਐਥਲੈਟਿਕਸ
ਪ੍ਰੀਤਮ ਸਿਵਾਚ ਹਾਕੀ
ਜੈਪ੍ਰਕਾਸ ਨੌਤਿਆਲ ਪੈਰਾ ਸ਼ੂਟਿੰਗ
ਸੁਬਰਮਣਿਅਮ ਰਮਨ ਟੇਬਲ ਟੈਨਿਸ