ਭਾਰਤ-ਇੰਗਲੈਂਡ ਮੈਚ ਤੋਂ ਪਹਿਲਾਂ ਇਕ ਹੋਏ ਭਾਰਤ-ਪਾਕਿ ਫੈਨਜ਼, ਨਾਸਿਰ ਹੁਸੈਨ ਦੀ ਇੰਝ ਕੀਤੀ ਬੋਲਤੀ ਬੰਦ

06/29/2019 1:23:47 PM

ਸਪੋਰਟਸ ਡੈਸਕ— ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਪਾਕਿਸਤਾਨ ਦੇ ਪ੍ਰਸ਼ੰਸਕਾਂ ਦੇ ਸਾਹਮਣੇ ਇਕ ਸਵਾਲ ਰੱਖਿਆ ਹੈ। ਸਵਾਲ ਇਹ ਹੈ ਕਿ ਪਾਕਿਸਤਾਨੀ ਪ੍ਰਸ਼ੰਸਕ ਐਤਵਾਰ ਨੂੰ ਹੋਣ ਵਾਲੇ ਮੈਚ 'ਚ ਭਾਰਤ ਦੀ ਸਪੋਰਟ ਕਰਨਗੇ ਜਾਂ ਇੰਗਲੈਂਡ ਦੀ। ਦਰਅਸਲ ਇੰਗਲੈਂਡ 'ਚ ਖੇਡੇ ਜਾ ਰਹੇ ਵਿਸ਼ਵ ਕੱਪ 'ਚ ਹਾਲਤ ਕੁਝ ਅਜਿਹੀ ਬਣ ਗਈ ਹੈ, ਕਿ ਜਿੱਤ ਦੀ ਸਭ ਤੋਂ ਮਜਬੂਤ ਦਾਅਵੇਦਾਰ ਮੰਨੀ ਜਾ ਰਹੀ ਮੇਜ਼ਬਾਨ ਇੰਗਲਿਸ਼ ਟੀਮ ਨੂੰ ਆਖਰੀ-4 'ਚ ਪੁੱਜਣ ਲਈ ਭਾਰਤ ਦੇ ਖਿਲਾਫ ਕਰੋ ਜਾਂ ਮਰੋ ਦੀ ਹਾਲਤ ਨਾਲ ਗੁਜਰਨਾ ਹੈ। 

ਉਥੇ ਹੀ, ਪਾਕਿਸਤਾਨ ਨੇ ਆਪਣੇ ਪਿਛਲੇ ਮੈਚ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਆਪਣੀ ਆਖਰੀ-4 'ਚ ਜਾਣ ਦੀ ਸੰਭਾਵਨਾ ਨੂੰ ਬਰਕਰਾਰ ਰੱਖਿਆ ਹੈ, ਨਾਲ ਹੀ ਇੰਗਲੈਂਡ ਦੇ ਮੱਥੇ 'ਤੇ ਵੀ ਸ਼ਿਕਨ ਦਿਆਂ ਲਕੀਰਾਂ ਲਿਆ ਦਿੱਤੀਆਂ ਹਨ। ਇੰਗਲੈਂਡ ਇਸ ਸਮੇਂ ਪੁਵਾਇੰਟ 'ਚ ਚੌਥੇ ਨੰਬਰ 'ਤੇ ਹੈ। ਉਸ ਨੂੰ ਅਜੇ ਨਿਊਜ਼ੀਲੈਂਡ ਤੇ ਭਾਰਤ ਦੇ ਖਿਲਾਫ ਮੁਕਾਬਲਾ ਖੇਡਣਾ ਹੈ। ਇਨ੍ਹਾਂ ਦੋਨਾਂ ਮੈਚਾਂ ਨੂੰ ਜਿੱਤ ਕੇ ਹੀ ਇੰਗਲੈਂਡ ਸੈਮੀਫਾਈਨਲ 'ਚ ਜਗ੍ਹਾ ਬਣਾ ਸਕਦਾ ਹੈ।PunjabKesari
ਇੰਗਲੈਂਡ ਨੂੰ ਜਿੱਤਣ ਹੋਣਗੇ ਦੋਨੋਂ ਮੈਚ
ਭਾਰਤ ਤੇ ਇੰਗਲੈਂਡ ਦੇ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਨਾਸਿਰ ਨੇ ਪਾਕਿਸਤਾਨੀ ਪ੍ਰਸ਼ੰਸਕਾਂ ਤੋਂ ਪੁੱਛਿਆ ਹੈ ਕਿ ਉਹ ਇਸ ਮੈਚ 'ਚ ਕਿਸ ਟੀਮ ਦਾ ਸਮਰਥਨ ਕਰਦੇ ਹਨ। ਨਾਸਿਰ ਨੇ ਵੀਰਵਾਰ ਨੂੰ ਟਵੀਟ ਕੀਤਾ ਪਾਕਿਸਤਾਨੀ ਪ੍ਰਸ਼ੰਸਕਾਂ ਲਈ ਇਕ ਸਵਾਲ, ਇੰਗਲੈਂਡ ਬਨਾਮ ਭਾਰਤ, ਐਤਵਾਰ ਨੂੰ ਤੁਸੀ ਕਿਸ ਟੀਮ ਦੇ ਨਾਲ ਹੋ।PunjabKesari

ਪਾਕਿਸਤਾਨ ਨੂੰ ਅਫਗਾਨਿਸਤਾਨ ਤੇ ਬੰਗਲਾਦੇਸ਼ ਦੇ ਖਿਲਾਫ ਦੋ ਮੈਚ ਖੇਡਣੇ ਹਨ ਤੇ ਦੋਨਾਂ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਉਸ ਦੇ 11 ਅੰਕ ਹੋ ਜਾਣਗੇ। ਉਥੇ ਹੀ ਜੇਕਰ ਇੰਗਲੈਂਡ ਆਪਣੇ ਦੋਨੋਂ ਮੈਚ ਜਿੱਤ ਲੈਂਦੀ ਹੈ ਤਾਂ ਉਸ ਦੇ 12 ਅੰਕ ਹੋ ਜਾਣਗੇ ਤੇ ਉਹ ਸੈਮੀਫਾਈਨਲ 'ਚ ਪਹੁੰਚ ਜਾਵੇਗਾ। ਉਥੇ ਹੀ ਜੇਕਰ ਸ਼੍ਰੀਲੰਕਾ ਦੀ ਟੀਮ ਵੀ ਆਪਣੇ ਤਿੰਨੋਂ ਮੈਚ ਜਿੱਤ ਲੈਂਦੀ ਹੈ, ਤਾਂ ਉਹ ਵੀ ਸੈਮੀਫਾਇਨਲ 'ਚ ਪਹੁੰਚ ਸਕਦੀ ਹੈ।

 


Related News