IOA ਨੂੰ ਮਿਲਿਆ ਵਿਸ਼ਵ ਤੀਰਅੰਦਾਜ਼ੀ ਸੰਘ ਦਾ ਸਮਰਥਨ
Tuesday, Jan 07, 2020 - 09:30 AM (IST)

ਸਪੋਰਟਸ ਡੈਸਕ— ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੂੰ ਮਾਰਚ 2022 'ਚ ਤੀਰਅੰਦਾਜ਼ੀ ਦੀ ਰਾਸ਼ਟਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦੇ ਪ੍ਰਸਤਾਵ 'ਚ ਵਿਸ਼ਵ ਤੀਰਅੰਦਾਜ਼ੀ ਮਹਾਸੰਘ ਦਾ ਸਮਰਥਨ ਮਿਲਿਆ ਹੈ। ਤੀਰਅੰਦਾਜ਼ੀ ਅਤੇ ਨਿਸ਼ਾਨੇਬਾਜ਼ੀ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਆਈ. ਓ. ਏ. ਨੇ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦਾ ਪ੍ਰਸਤਾਵ ਰਖਿਆ ਹੈ।
ਆਈ. ਓ. ਏ. ਪ੍ਰਮੁੱਖ ਨਰਿੰਦਰ ਬਤਰਾ ਨੇ ਤਿੰਨ ਜਨਵਰੀ ਨੂੰ ਰਾਸ਼ਟਰਮੰਡਲ ਖੇਡ ਮਹਾਸੰਘ (ਸੀ. ਜੀ. ਐੱਫ.) ਨੂੰ ਚਿੱਠੀ ਲਿਖ ਕੇ ਨਿਸ਼ਾਨੇਬਾਜ਼ੀ ਅਤੇ ਤੀਰਅੰਦਾਜ਼ੀ ਦੀ ਰਾਸ਼ਟਰਮੰਡਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦਾ ਪ੍ਰਸਤਾਵ ਰਖਿਆ ਸੀ। ਵਿਸ਼ਵ ਤੀਰਅੰਦਾਜ਼ੀ ਦੇ ਜਨਰਲ ਸਕੱਤਰ ਆਮ ਡਾਈਲੇਨ ਨੇ ਬਤਰਾ ਨੂੰ ਲਿਖੀ ਚਿੱਠੀ 'ਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦੇ ਆਈ. ਓ. ਏ. ਦੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ।