50 ਸਾਲ ਦੇ ਹੋਏ ਨਰਿੰਦਰ ਹਿਰਵਾਨੀ, 30 ਸਾਲ ਤੋਂ ਕੋਈ ਨਹੀਂ ਤੋੜ ਸਕਿਆ ਉਨ੍ਹਾਂ ਦਾ ਰਿਕਾਰਡ

Thursday, Oct 18, 2018 - 04:34 PM (IST)

ਨਵੀਂ ਦਿੱਲੀ — ਅੱਜ ਭਾਰਤੀ ਲੈੱਗ ਸਪਿਨਰ ਨਰਿੰਦਰ ਹਿਰਵਾਨੀ 50ਵਾਂ ਜਨਮ ਦਿਨ ਮਨਾ ਰਹੇ ਹਨ। ਹਿਰਵਾਨੀ ਨੂੰ ਉਨ੍ਹਾਂ ਦੇ ਡੈਬਿਊ ਟੈਸਟ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਵੈਸਟ ਇੰਡੀਆ ਖਿਲਾਫ ਇਨ੍ਹਾਂ ਮੈਚਾਂ 'ਚ ਕਹਿਰ ਪਾ ਦਿੱਤਾ ਸੀ ਅਤੇ 16 ਵਿਕਟਾਂ ਲੈਂਦੇ ਹੋਏ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ ਸੀ। 1988 'ਚ ਖੇਡੇ ਗਏ ਇਸ ਟੈਸਟ ਮੈਚ ਤੋਂ ਬਾਅਦ ਹੁਣ ਤਕ 1,000 ਤੋਂ ਜ਼ਿਆਦਾ ਮੈਚ ਖੇਡੇ ਜਾਂ ਚੁੱਕੇ ਹਨ ਪਰ ਡੈਬਿਊ ਟੈਸਟ 'ਚ ਉਨ੍ਹਾਂ ਦੇ ਇਸ ਰਿਕਾਰਡ ਨੂੰ ਹੁਣ ਤੱਕ ਕੋਈ ਨਹੀਂ ਤੋੜ ਪਾਇਆ ਹੈ। 18 ਅਕਤੂਬਰ ਨੂੰ ਦਿੱਗਜ ਗੇਂਦਬਾਜ਼ ਦੇ ਬਰਥਡੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਬਾਰੇ 'ਚ ਉਹ ਗੱਲ ਦੱਸ ਰਹੇ ਹਨ ਜੋ ਆਪ ਨੂੰ ਉਨ੍ਹਾਂ ਦੇ ਮੁਰੀਦ ਬਣਾ ਦੇਵੇਗੀ। 15 ਜਨਵਰੀ 1988 ਮਕਰ ਸੰਕ੍ਰਾਂਤੀ ਦਾ ਅਗਲਾ ਦਿਨ, ਉਤਰਾਅਨ ਦਾ ਸੂਰਜ , ਮੌਸਮ 'ਚ ਗਲਾਬੀ ਠੰਡ ਅਤੇ ਚੁਨਾਈ (ਉਸ ਸਮੇਂ ਮਦਰਾਸ) ਸ਼ਹਿਰ 'ਚ 29 ਸਾਲ ਪਹਿਲਾਂ ਕੁਝ ਅਜਿਹਾ ਹੀ ਅਹਿਆਸ ਸੀ , ਜਦੋ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਅਤੇ ਇੰਦੌਰ 'ਚ ਰਚ  ਬਸ ਗਏ ਨਰਿੰਦਰ ਹਿਰਵਾਨੀ ਨੇ ਪੂਰੀ ਦੁਨੀਆ 'ਚ  ਤਹਿਲਕਾ ਮਚਾ ਦਿੱਤਾ ਸੀ।
Image result for narendra hirwani
ਹਿਰਵਾਨੀ ਨੇ ਟੈਸਟ ਕ੍ਰਿਕਟ 'ਚ ਡੈਬਿਊ 11 ਜਨਵਰੀ 1988 ਨੂੰ ਕੀਤਾ ਅਤੇ 4 ਦਿਨ ਬਾਅਦ 15 ਜਨਵਰੀ ਨੂੰ 1988 ਨੂੰ ਰਿਕਾਰਡ ਬੁੱਕ 'ਚ ਉਨ੍ਹਾਂ ਦਾ ਨਾਂ ਸ਼ਾਮਿਲ ਹੋ ਗਿਆ ਸੀ। ਹਿਰਵਾਨੀ ਦੇ ਨਾਂ ਡੈਬਿਊ ਟੈਸਟ 'ਚ ਦੁਨੀਆ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਦਰਜ ਹੈ। ਹਿਰਵਾਨੀ ਨੇ ਵੈਸਟਇੰਡੀਜ਼ ਖਿਲਾਫ ਚੇਨਈ ਟੈਸਟ 'ਚ 136 ਦੌੜਾਂ ਤੇ 16 ਵਿਕਟਾਂ ਲਈਆਂ ਸੀ। ਭਾਰਤ ਲਈ ਇਹ ਟੈਸਟ ਬਹੁਤ ਅਹਿਮ ਸੀ। 4 ਟੈਸਟ ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ 3 ਟੈਸਟ ਖੇਡੇ ਜਾਂ ਚੁੱਕੇ ਸਨ ਜਿਸ 'ਚ ਵੈਸਟ ਇੰਡੀਆ ਟੀਮ 1-0 ਨਾਲ ਲੀਡ ਕੀਤੀ ਸੀ। ਸੀਰੀਜ਼ 'ਚ ਬਰਾਬਰੀ ਕਰਨ ਲਈ ਭਾਰਤ ਲਈ ਇਹ ਟੈਸਟ ਜਿੱਤਣਾ ਹਰ ਹਾਲ 'ਚ ਜਰੂਰੀ ਸੀ। ਅਜਿਹਾ ਆਖਰੀ ਟੈਸਟ 'ਚ ਨਰਿੰਦਰ ਹਿਰਵਾਨੀ ਨੂੰ ਡੈਬਿਊ ਦਾ ਮੌਕਾ ਮਿਲਿਆ ਸੀ।
Image result for narendra hirwani
ਸਪਿਨਰ ਗੇਂਦਬਾਜ਼ਾਂ ਖਿਲਾਫ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਦੀ ਕਮਜ਼ੋਰੀ ਦਾ ਹਿਰਵਾਨੀ ਨੇ ਪੂਰਾ ਫਾਇਦਾ ਉਠਿਆ ਸੀ। ਚੇਪਾਕ ਦਾ ਵਿਕਟ ਕੁਝ ਅਜਿਹਾ ਸੀ ਪਹਿਲੇ ਹੀ ਦਿਨ ਤੋਂ ਉਸ ਤੇ ਗੇਂਦ ਜ਼ਬਰਦਸਤ ਤਰੀਕੇ ਨਾਲ ਘੁਮਾ ਲੈ ਰਹੀ ਸੀ। ਭਾਰਤ ਨੇ ਪਹਿਲੀ ਪਾਰੀ 'ਚ ਕਪਿਲ ਦੇਵ ਦੇ ਸੈਂਕੜੇ ਦੀ ਬਦੌਲਤ 382 ਦੌੜਾਂ ਬਣਾਈਆਂ ਸਨ । ਮੈਚ ਦੇ ਪਹਿਲੇ ਦਿਨ ਤਾਂ ਹਿਰਵਾਨੀ ਨੂੰ ਕੋਈ ਮੌਕਾ ਨਹੀਂ ਮਿਲਿਆ । ਦੂਜੇ ਦਿਨ ਵੈਸਟ ਇੰਡੀਆ ਨੂੰ ਬੱਲੇਬਾਜ਼ੀ ਦਾ ਅਤੇ ਹਿਰਵਾਨੀ ਨੂੰ ਆਪਣੀ ਗੇਂਦਬਾਜ਼ੀ ਦਾ ਜਲਵਾ ਦਿਖਾਉਣ ਦਾ  ਮੌਕਾ ਮਿਲਿਆ।
Related image
ਹਿਰਵਾਨੀ ਨੇ ਗਸ ਲੋਗੀ, ਰਿਚੀ ਰਿਚਡਰਸਨ  ਅਤੇ ਕਾਰਲ ਹੂਪਰ ਦੇ ਰੁਪ 'ਚ ਤਿੰਨ ਵਿਕਟਾਂ ਲਈਆਂ, ਦੂਜੇ ਦਿਨ ਦਾ ਖੇਡ ਖਤਮ ਹੋਣ ਨਾਲ ਵੈਸਟ ਇੰਡੀਜ਼ ਸਕੋਰ 5 ਵਿਕਟਾਂ 'ਤੇ 147 ਦੌੜਾਂ ਸੀ। ਤੀਜਾ ਦਿਨ ਹਿਰਵਨੀ ਲਈ ਬਹੁਤ ਖਾਸ ਰਿਹਾ ਸੀ, ਵੈਸਟਇੰਡੀਜ਼ ਨੇ ਪੰਜ ਵਿਕਟਾਂ ਤੋਂ 147 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਬਾਕੀ ਪੰਜਾਂ ਵਿਕਟਾਂ 'ਚ ਹਿਰਵਾਨੀ ਨੇ ਝਟਕ ਲਈਆਂ, ਜਿਸ 'ਚ ਮਹਾਨ ਬੱਲੇਬਾਜ਼ ਸਰ ਵਿਵਿਅਨ ਰਿਚਰਡਸ ਦਾ ਵਿਕਟ ਵੀ ਸ਼ਾਮਲ ਸੀ। ਹਿਰਵਾਨੀ ਨੇ 68 ਦੌੜਾਂ ਦੇ ਨਿਜੀ ਸਕੋਰ 'ਤੇ ਰਿਚਰਡਸ ਨੂੰ ਕਲੀਨ ਬੋਲਡ ਕਰ ਦਿੱਤਾ ਸੀ, ਹਿਰਵਾਨੀ ਨੂੰ ਹੁਣ ਵੀ ਉਹ ਗੇਂਦ ਯਾਦ ਹੈ, 'ਉਹ ਗੁਗਲੀ ਸੀ ਜਿਸ ਨੂੰ ਦੁਨੀਆ ਦਾ ਸਭ ਤੋਂ ਧਾਕੜ ਬੱਲੇਬਾਜ਼ ਪੜਨ 'ਚ ਨਾਕਾਮਯਾਬ ਰਿਹਾ ਸੀ ਅਤੇ ਉਸਦੇ ਡੰਡੇ ਉਡ ਗਏ. ਪਹਿਲੀ ਪਾਰੀ ਤੋਂ ਬਾਅਦ ਹਿਰਵਾਨੀ ਦਾ ਗੇਂਦਬਾਜ਼ੀ ਵਿਸ਼ਲੇਸ਼ਣ ਸੀ 18.3 ਓਵਰਾਂ 'ਚ 61 ਦੌੜਾਂ ਦੇ ਕੇ ਅੱਠ ਵਿਕਟਾਂ।
Related image
ਭਾਰਤ ਨੇ ਤੀਜੇ ਦਿਨ ਚਾਰ ਵਿਕਟਾਂ 'ਤੇ 181 ਦੌੜਾਂ ਬਣਾਈਆਂ ਅਤੇ ਚੌਥੇ ਦਿਨ ਅੱਠ ਵਿਕਟਾਂ 'ਤੇ 217 ਦੌੜਾਂ ਬਣਾ ਕੇ ਪਾਰੀ ਘੋਸ਼ਿਤ ਕਰ ਦਿੱਤੀ ਸੀ ਵੈਸਟਇੰਡੀਜ਼ ਨੂੰ ਜਿੱਤ ਲਈ 416 ਦੌੜਾਂ ਦਾ ਟੀਚਾ ਸੀ, 41.2 ਓਵਰ 'ਚ ਮੈਚ ਦਾ ਨਤੀਜਾ ਆ ਗਿਆ, ਹਿਰਵਾਨੀ ਨੇ ਦੂਜੀ ਪਾਰੀ 'ਚ ਵੀ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਦੀ ਕਮਰ ਤੋੜ ਦਿੱਤੀ। ਇਸ ਵਾਰ ਤਾਂ ਸਿਰਫ 15.2 ਓਵਰਾਂ 'ਚ ਹੀ ਉਨ੍ਹਾਂ ਨੇ 75 ਦੌੜਾਂ ਦੇ ਕੇ ਅੱਠ ਵਿਕਟ ਲਏ। ਜਿਸ 'ਚ ਸਰ ਵਿਵ ਰਿਚਰਡਸ ਦਾ ਵਿਕਟ ਫਿਰ ਸ਼ਾਮਿਲ ਸੀ, ਇਸ ਵਾਰ ਸਰ ਰਿਚਰਡਸ ਸਿਰਫ ਚਾਰ ਦੌੜਾ ਬਣਾ ਸਕੇ ਸਨ। 


Related News