ਨਕਵੀ ਨੇ 4 ਲੱਖ ਦਿਰਹਾਮ ਦੀ ਆਪਣੀ ਵੀ.ਆਈ.ਪੀ. ਬਾਕਸ ਟਿਕਟ ਪੀ.ਸੀ.ਬੀ. ਫੰਡ ’ਚ ਕੀਤੀ ਦਾਨ
Tuesday, Feb 18, 2025 - 12:10 PM (IST)

ਕਰਾਚੀ– ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਮੋਹਸਿਨ ਨਕਵੀ ਨੇ ਭਾਰਤ ਵਿਰੁੱਧ ਚੈਂਪੀਅਨਜ਼ ਟਰਾਫੀ ਦਾ ਮੈਚ ਦਰਸ਼ਕ ਗੈਲਰੀ ਤੋਂ ਦੇਖਣ ਦਾ ਫੈਸਲਾ ਕਰਦੇ ਹੋਏ 30 ਸੀਟਾਂ ਵਾਲੇ ਵੀ. ਆਈ. ਪੀ. ਬਾਕਸ ਦਾ 4 ਲੱਖ ਦਿਰਹਮ (94 ਲੱਖ ਰੁਪਏ) ਦੀ ਆਪਣੀ ਟਿਕਟ ਪੀ. ਸੀ. ਬੀ. ਫੰਡ ਲਈ ਵੇਚ ਦਿੱਤੀ ਗਈ।
ਪਾਕਿ ਮੀਡੀਆ ਰਿਪੋਰਟਾਂ ਅਨੁਸਾਰ ਨਕਵੀ ਨੂੰ ਉਸਦੇ ਤੇ ਪਰਿਵਾਰ ਲਈ ਦੁਬਈ ਵਿਚ ਵੀ. ਆਈ. ਪੀ. ਬਾਕਸ ਦੀ ਟਿਕਟ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਸ ਨੇ ਇਸ ਨੂੰ ਵੇਚ ਕੇ ਮੈਚ ਆਮ ਗੈਲਰੀ ਵਿਚ ਬੈਠ ਕੇ ਮੈਚ ਦੇਖਣ ਦਾ ਫੈਸਲਾ ਕੀਤਾ ਤੇ ਉਸ ਨੇ ਕਿਹਾ ਕਿ ਉਹ ਤਜਰਬਾ ਕਰਨਗੇ ਕਿ ਕਿਸ ਤਰ੍ਹਾਂ ਪ੍ਰਸ਼ੰਸਕ ਪਾਕਿਸਤਾਨ ਦੀ ਹੌਸਲਾਅਫਜ਼ਾਈ ਕਰਦੇ ਹਨ।