ਨਾਓਮੀ ਓਸਾਕਾ ਜ਼ਖਮੀ ਹੋਣ ਕਾਰਨ WTA ਫਾਈਨਲ ਤੋਂ ਹੋਈ ਬਾਹਰ

10/29/2019 6:02:20 PM

ਸਪੋਰਸਟ ਡੈਸਕ— ਜਾਪਾਨ ਦੀ ਦੋ ਵਾਰ ਦੀ ਗਰੈਂਡਸਲੈਮ ਜੇਤੂ ਨਾਓਮੀ ਓਸਾਕਾ ਮੋਡੇ ਦੀ ਸੱਟ ਕਾਰਨ ਮੰਗਲਵਾਰ ਨੂੰ ਸੈਸ਼ਨ ਦੇ ਆਖਰੀ ਮੁਕਾਬਲੇ ਡਬਲੀਊ. ਟੀ. ਏ ਫਾਈਨਲਸ ਤੋਂ ਹੱਟ ਗਈ। ਇਹ ਲਗਾਤਾਰ ਦੂੱਜਾ ਸਾਲ ਹੈ ਕਿ ਜਦ ਜ਼ਖਮੀ ਹੋਣ ਕਾਰਨ ਉਨ੍ਹਾਂ ਨੂੰ ਸਾਲ ਦੇ ਆਖਰੀ ਮੁਕਾਬਲੇ ਤੋਂ ਹੱਟਣਾ ਪਿਆ। ਪਿਛਲੇ ਸਾਲ ਮਾਸਪੇਸ਼ੀਆਂ 'ਚ ਤਣਾਅ ਕਾਰਨ ਉਨ੍ਹਾਂ ਨੂੰ ਇਸ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ ਸੀ।

PunjabKesari

ਓਸਾਕਾ ਨੂੰ ਮੰਗਲਵਾਰ ਨੂੰ ਐਸ਼ਲੀਗ ਬਾਰਟੀ ਨਾਲ ਭਿੜਨਾ ਸੀ। ਉਨ੍ਹਾਂ ਨੇ ਕਿਹਾ, ''ਮੈਂ ਫਾਈਨਲਸ ਤੋਂ ਹੱਟ ਕੇ ਨਿਰਾਸ਼ ਹਾਂ। ਸ਼ੇਨਜੇਨ 'ਚ ਹੋਣ ਵਾਲੇ ਇਹ ਸ਼ਾਨਦਾਰ ਮੁਕਾਬਲੇ ਅਤੇ ਡਬਲੀਊ. ਟੀ. ਏ. ਦਾ ਸਭ ਤੋਂ ਵੱਡਾ ਟੂਰਨਾਮੈਂਟ ਹੈ। ਮੈਂ ਇਸ ਤਰ੍ਹਾਂ ਨਾਲ ਇਸ ਟੂਰਨਾਮੈਂਟ ਅਤੇ ਸੈਸ਼ਨ ਦਾ ਅੰਤ ਨਹੀਂ ਕਰਨਾ ਚਾਹੁੰਦੀ ਸੀ। ਉਮੀਦ ਹੈ ਕਿ ਅਗਲੇ ਸਾਲ ਮੈਂ ਫਿੱਟ ਰਹਾਂਗੀ ਅਤੇ ਇੱਥੇ ਸ਼ੇਨਜੇਨ 'ਚ ਸਾਰੇ ਮੈਚ ਖੇਡਾਂਗੀ। ''

PunjabKesari

ਓਸਾਕਾ ਨੇ ਇਸ ਰਾਊਂਡ ਰੌਬਿਨ ਟੂਰਨਾਮੈਂਟ 'ਚ ਐਤਵਾਰ ਨੂੰ ਪੇਤਰਾ ਕਵਿਤੋਵਾ 'ਤੇ ਜਿੱਤ ਦਰਜ ਕਰਕੇ ਆਪਣੇ ਅਭਿਆਨ ਦੀ ਸ਼ੁਰੂਆਤ ਕੀਤੀ ਸੀ। ਓਸਾਕਾ ਦੀ ਜਗ੍ਹਾ ਵਰਲਡ 'ਚ ਨੰਬਰ ਦੱਸ ਕਿੱਕੀ ਬਰਟੰਸ ਬਾਕੀ ਦੇ ਮੈਚਾਂ 'ਚ ਖੇਡੇਗੀ।


Related News