ਨਾਓਮੀ ਓਸਾਕਾ ਮਿਆਮੀ ਓਪਨ ਦੇ ਕੁਆਰਟਰ ਫਾਈਨਲ ''ਚ ਪੁੱਜੀ

Tuesday, Mar 29, 2022 - 06:51 PM (IST)

ਨਾਓਮੀ ਓਸਾਕਾ ਮਿਆਮੀ ਓਪਨ ਦੇ ਕੁਆਰਟਰ ਫਾਈਨਲ ''ਚ ਪੁੱਜੀ

ਮਿਆਮੀ ਗਾਰਡਨਸ- ਨਾਓਮੀ ਓਸਾਕਾ ਲਈ ਕਿਸੇ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪੁੱਜਣਾ ਇਕ ਸਮੇਂ ਵੱਡੀ ਗੱਲ ਨਹੀਂ ਸੀ ਪਰ ਜੇਕਰ ਉਹ ਨਹੀਂ ਪੁੱਜਦੀ ਤਾਂ ਇਸ ਨੂੰ ਉਲਟਫੇਰ ਮੰਨਿਆ ਜਾਂਦਾ ਸੀ। ਪਰ ਹੁਣ ਸਮਾਂ ਬਦਲ ਗਿਆ ਹੈ। ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰੀ ਨੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਲ 'ਚ ਜਗ੍ਹਾ ਬਣਾਈ। ਇਹ ਪਿਛਲੇ ਇਕ ਸਾਲ 'ਚ ਸਿਰਫ਼ ਦੂਜਾ ਮੌਕਾ ਹੈ ਜਦ ਉਹ ਆਖ਼ਰੀ ਅੱਠ 'ਚ ਪੁੱਜੀ। 

ਓਸਾਕਾ ਨੇ ਅਮਰੀਕਾ ਦੀ ਐਲਿਸਨ ਰਿਸਕੇ ਨੂੰ 6-3, 6-4 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ ਜਿੱਥੇ ਉਨ੍ਹਾਂ ਦਾ ਸਾਹਮਣਾ ਡੇਨੀਅਲ ਕੋਲਿੰਸ ਨਾਲ ਹੋਵੇਗਾ। ਓਸਾਕਾ ਪਿਛਲੇ ਇਕ ਸਾਲ ਦੇ ਅੰਦਰ ਇਸ ਤੋਂ ਪਹਿਲਾਂ ਜਨਵਰੀ 'ਚ ਮੈਲਬੋਰਨ 'ਚ ਇਕ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪੁੱਜੀ ਸੀ। ਉਸ ਤੋਂ ਪਹਿਲਾਂ ਉਹ ਪਿਛਲੇ ਸਾਲ ਮਿਆਮੀ ਓਪਨ 'ਚ ਹੀ ਆਖ਼ਰੀ ਅੱਠ 'ਚ ਜਗ੍ਹਾ ਬਣਾ ਸਕੀ ਸੀ। ਇਸ ਜਾਪਾਨੀ ਖਿਡਾਰੀ ਨੇ ਬਾਅਦ 'ਚ ਕਿਹਾ, 'ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਚੰਗੇ ਸਮੇਂ 'ਚੋਂ ਇਕ ਹੈ। ਮੈਂ ਇਸ ਸਮੇਂ ਲਈ ਅਸਲ 'ਚ ਰੱਬ ਦੀ ਸ਼ੁਕਰਗੁਜ਼ਾਰ ਹਾਂ।'


author

Tarsem Singh

Content Editor

Related News